ਨਿਊਜ਼ੀਲੈਂਡ : ਪਿਛਲੇ 24 ਘੰਟਿਆਂ ਵਿਚ ਕੋਰੋਨਾ ਦਾ ਕੋਈ ਨਵਾਂ ਮਾਮਲਾ ਨਹੀਂ ਆਇਆ ਸਾਹਮਣੇ
Monday, May 25, 2020 - 02:31 PM (IST)
ਵਲਿੰਗਟਨ- ਨਿਊਜ਼ੀਲੈਂਡ ਵਿਚ ਸੋਮਵਾਰ ਨੂੰ ਵਿਸ਼ਵ ਮਹਾਮਾਰੀ ਕੋਰੋਨਾ ਵਾਇਰਸ ਦਾ ਕੋਈ ਵੀ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ। ਦੇਸ਼ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 1,504 ਹੀ ਬਣੀ ਹੋਈ ਹੈ। ਸਿਹਤ ਮੰਤਰਾਲੇ ਨੇ ਅੱਜ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਨੂੰ ਭੇਜੀ ਗਈ ਰਿਪੋਰਟ ਮੁਤਾਬਕ ਨਿਊਜ਼ੀਲੈਂਡ ਵਿਚ ਕੋਰੋਨਾ ਦੇ ਕੁੱਲ ਪੁਸ਼ਟੀ ਵਾਲੇ ਮਾਮਲੇ 1,154 ਹਨ।
ਦੇਸ਼ ਵਿਚ ਕੋਰੋਨਾ ਵਾਇਰਸ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 1456 'ਤੇ ਸਥਿਰ ਹੈ, ਜੋ ਪੁਸ਼ਟੀ ਹੋਏ ਅਤੇ ਸੰਭਾਵਿਤ ਮਾਮਲਿਆਂ ਦਾ 97 ਫੀਸਦੀ ਹੈ। 6 ਮਈ ਤੋਂ ਦੇਸ਼ ਵਿਚ ਕੋਰੋਨਾ ਨਾਲ ਹੁਣ ਤੱਕ 21 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਮੰਤਰਾਲੇ ਨੇ ਕਿਹਾ ਕਿ ਕੋਰੋਨਾ ਪੀੜਤ ਇਕ ਵਿਅਕਤੀ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਅਤੇ ਇਸ ਵਿਅਕਤੀ ਨੂੰ ਆਈ. ਸੀ. ਯੂ. ਵਿਚ ਨਹੀਂ ਰੱਖਿਆ ਗਿਆ। ਨਿਊਜ਼ੀਲੈਂਡ ਕੋਵਿਡ ਟਰੇਜ਼ਰ ਐਪ ਵਿਚ ਹੁਣ ਤੱਕ 3,80,000 ਮਾਮਲੇ ਰਜਿਸਟਰਡ ਹੋਏ ਹਨ। ਐਤਵਾਰ ਸ਼ਾਮ 5 ਵਜੇ ਤੱਕ ਇਸ ਵਿਚ 17,000 ਮਾਮਲਿਆਂ ਦਾ ਵਾਧਾ ਹੋਇਆ ਹੈ।