ਨਿਊਜ਼ੀਲੈਂਡ ''ਚ ਭਾਰਤੀ ਮੂਲ ਦਾ ਸ਼ਖਸ ਉਲਝਣ ''ਚ, ਘਰ ਹਟਾਵੇ ਜਾਂ 1.6 ਕਰੋੜ ਦਾ ਕਰੇ ਭੁਗਤਾਨ

Tuesday, May 25, 2021 - 02:14 PM (IST)

ਨਿਊਜ਼ੀਲੈਂਡ ''ਚ ਭਾਰਤੀ ਮੂਲ ਦਾ ਸ਼ਖਸ ਉਲਝਣ ''ਚ, ਘਰ ਹਟਾਵੇ ਜਾਂ 1.6 ਕਰੋੜ ਦਾ ਕਰੇ ਭੁਗਤਾਨ

ਆਕਲੈਂਡ (ਬਿਊਰੋ): ਨਿਊਜ਼ੀਲੈਡ ਵਿਚ ਰਹਿ ਰਹੇ ਭਾਰਤੀ ਮੂਲ ਦੇ ਦੀਪਕ ਲਾਲ ਇਕ ਅਜੀਬ ਤਰ੍ਹਾਂ ਦੇ ਪ੍ਰਾਪਰਟੀ ਵਿਵਾਦ ਵਿਚ ਫਸ ਗਏ ਹਨ। ਆਕਲੈਂਡ ਸਥਿਤ ਉਹਨਾਂ ਦੇ ਘਰ 'ਤੇ ਗੁਆਂਢ ਦੀ ਪ੍ਰਾਪਰਟੀ ਦੇ ਮਾਲਕ ਨੇ ਇਤਰਾਜ਼ ਜਤਾਇਆ ਹੈ। ਇਤਰਾਜ਼ ਜਤਾਉਣ ਵਾਲੇ ਪ੍ਰਾਪਰਟੀ ਮਾਲਕ ਨੇ ਦੀਪਕ ਨੂੰ ਹਰਜਾਨਾ ਦੇਣ ਜਾਂ ਆਪਣਾ ਘਰ ਇਕ ਮੀਟਰ ਪਿੱਛੇ ਹਟਾਉਣ ਲਈ ਕਿਹਾ ਹੈ। ਹਰਜਾਨੇ ਦੀ ਰਾਸ਼ੀ ਭਾਰਤੀ ਮੁਦਰਾ ਵਿਚ 1.6 ਕਰੋੜ ਤੋਂ ਵੱਧ ਹੈ।

ਆਕਲੈਂਡ ਦਾ ਇਕ ਪ੍ਰਾਪਰਟੀ ਡਿਵੈਲਪਰ C94 ਡਿਵੈਲਪਮੈਂਟ, ਦੀਪਕ ਖ਼ਿਲਾਫ਼ ਨਿਰਮਾਣ ਵਿਚ ਕਮੀ ਕਾਰਨ ਮੁਕੱਦਮਾ ਦਾਇਰ ਕਰਨ ਦੀ ਤਿਆਰੀ ਕਰ ਰਿਹਾ ਹੈ। ਰਿਪੋਰਟਾਂ ਦੱਸਦੀਆਂ ਹਨ ਕਿ ਦੀਪਕ ਦੇ ਘਰ ਦੀ ਕਾਨੂੰਨੀ ਜਗ੍ਹਾ ਅਤੇ ਅਸਲ ਨਿਰਮਾਣ ਵਿਚ ਇਕ ਮੀਟਰ ਦਾ ਫਰਕ ਹੈ। ਦੀਪਕ ਨੇ ਪਾਪਾਕੁਰਾ ਦੇ ਪਿਨੇਕਲ ਹੋਮਜ਼ ਨੂੰ ਆਪਣਾ ਘਰ ਡਿਜ਼ਾਈਨ ਅਤੇ ਤਿਆਰ ਕਰਨ ਦਾ ਕੰਮ 2020 ਦੇ ਮੱਧ ਵਿਚ ਸੌਂਪਿਆ ਸੀ। ਜਦੋਂ ਕੰਪਨੀ ਘਰ ਦਾ ਨਿਰਮਾਣ ਖ਼ਤਮ ਕਰ ਰਹੀ ਸੀ ਤਾਂ ਡਿਵੈਲਪਰ ਨੇ ਉਹਨਾਂ ਨੂੰ ਇਸ ਪਰੇਸ਼ਾਨੀ ਬਾਰੇ ਸਾਵਧਾਨ ਕੀਤਾ। ਇਸ ਮਗਰੋਂ ਹੀ ਨਿਰਮਾਣ ਕੰਮ ਰੁੱਕ ਗਿਆ ਸੀ।

ਪੜ੍ਹੋ ਇਹ ਅਹਿਮ ਖਬਰ-  ਭਾਰਤ ਅਤੇ ਬ੍ਰਿਟੇਨ 'ਚ ਅਹਿਮ ਸਮਝੌਤਾ, ਬਾਲਗ ਆਸਾਨੀ ਨਾਲ ਕਰ ਸਕਣਗੇ ਨੌਕਰੀ

ਹੁਣ ਡਿਵੈਲਪਰ ਦਾ ਕਹਿਣਾ ਹੈ ਕਿ ਦੀਪਕ ਜਾਂ ਤਾਂ ਆਪਣਾ ਘਰ ਹਟਾਏ ਜਾਂ ਹਰਜਾਨੇ ਦੇ ਤੌਰ 'ਤੇ 3 ਲੱਖ 15 ਹਜ਼ਾਰ ਡਾਲਰ ਦੇਵੇ। ਇੱਧਰ ਦੀਪਕ ਦੇ ਵਕੀਲ ਨੇ ਪਿਨੇਕਲ ਹੋਮਜ਼ ਅਤੇ ਐੱਚਕਿਊ ਡਿਜ਼ਾਈਨਸ ਨੂੰ ਸਤੰਬਰ 2020 ਵਿਚ ਨੋਟਿਸ ਭੇਜਿਆ ਸੀ।ਇਸ ਵਿਚ ਸਰਵੇਅਰ ਦਾ ਵੀ ਜ਼ਿਕਰ ਸੀ, ਜਿਸ ਨੇ ਨਿਰਮਾਣ ਸਥਲ ਦੀ ਜਾਂਚ ਕੀਤੀ ਸੀ। ਪਿਨੇਕਲ ਹੋਮਜ਼ ਵਿਚ ਪ੍ਰਾਜੈਕਟ ਮੈਨੇਜਰ ਜੌਨੀ ਭੱਟੀ ਕਹਿੰਦੇ ਹਨ ਕਿ ਉਹਨਾਂ ਦੀ ਕੰਪਨੀ ਅਤੇ ਸਰਵੇਅਰ ਨੇ ਯੋਜਨਾ ਮੁਤਾਬਕ ਕੰਮ ਕੀਤਾ ਹੈ ਅਤੇ ਹੁਣ ਇਸ ਮਾਮਲੇ ਦੀ ਜ਼ਿੰਮੇਵਾਰੀ ਐੱਚਕਿਊ ਡਿਜ਼ਾਈਨਸ ਅਤੇ ਕੌਂਸਲ ਦੀ ਹੈ। ਉਹਨਾਂ ਨੇ ਘਰ ਨੂੰ ਨਵੀਨੀਕਰਨ ਕਰਨ ਦੀ ਇੱਛਾ ਵੀ ਜ਼ਾਹਰ ਕੀਤੀ ਹੈ। 

ਭਾਵੇਂਕਿ ਉਹਨਾਂ ਨੇ ਦੱਸਿਆ ਕਿ ਇਸ ਵਿਚ 1 ਲੱਖ 50 ਹਜ਼ਾਰ ਡਾਲਰ ਦਾ ਖਰਚ ਆਵੇਗਾ। ਉੱਥੇ ਐੱਚਕਿਊ ਡਿਜ਼ਾਈਨਸ ਦੇ ਨਿਖਿਲ ਕੁਮਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਵਕੀਲ ਦੀਪਕ ਅਤੇ ਪਿਨੇਕਲ ਹੋਮਜ਼ ਨਾਲ ਗੱਲ਼ ਕਰ ਕੇ ਮਾਮਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਦਕਿ ਸੀ-94 ਡਿਵੈਲਪਮੈਂਟ ਦੇ ਬਰੁਸ ਵੌਂਗ ਦਾ ਕਹਿਣਾ ਹੈ ਕਿ ਪਾਰਟੀਆਂ ਨੂੰ ਜਲਦੀ ਹੱਲ ਕੱਢਣਾ ਹੋਵੇਗਾ ਕਿਉਂਕਿ ਇਸ ਨਾਲ ਉਹਨਾਂ ਨੂੰ ਪ੍ਰਾਪਟੀ ਵੇਚਣ ਵਿਚ ਮੁਸ਼ਕਲ ਹੋ ਰਹੀ ਹੈ। ਨਾਲ ਹੀ ਉਹਨਾਂ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਜੇਕਰ ਮਾਮਲਾ ਹੱਲ ਨਾ ਕੀਤਾ ਗਿਆ ਤਾਂ ਹਰਜਾਨਾ ਹਰ ਮਹੀਨੇ ਵੱਧਦਾ ਰਹੇਗਾ।


author

Vandana

Content Editor

Related News