ਨਿਊਜ਼ੀਲੈਂਡ ਨੇ ਕੋਵਿਡ-19 ਦੇ 2 ਮਿਲੀਅਨ ਟੈਸਟ ਕੀਤੇ ਪੂਰੇ
Sunday, Apr 25, 2021 - 03:32 PM (IST)
ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਵਿਚ ਐਤਵਾਰ ਨੂੰ ਕੋਵਿਡ-19 ਦਾ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ। ਇਸ ਦੇ ਨਾਲ ਹੀ ਨਿਊਜ਼ੀਲੈਂਡ ਨੇ ਵਾਇਰਲ ਬਿਮਾਰੀ ਦੇ 20 ਮਿਲੀਅਨ ਟੈਸਟ ਪੂਰੇ ਕੀਤੇ ਜਾਂ ਆਪਣੀ ਕੁੱਲ ਆਬਾਦੀ ਦਾ ਲਗਭਗ ਦੋ-ਪੰਜਵਾਂ ਹਿੱਸਾ ਪੂਰਾ ਕੀਤਾ। ਸਿਹਤ ਮੰਤਰਾਲੇ ਨੇ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਕਿਹਾ ਕਿ ਐਤਵਾਰ ਨੂੰ ਸਰਹੱਦ ਜਾਂ ਕਮਿਊਨਿਟੀ ਵਿਚ ਕੋਵਿਡ-19 ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਮੰਤਰਾਲੇ ਦੇ ਅਨੁਸਾਰ, ਸਰਹੱਦ 'ਤੇ ਪਾਏ ਕੋਵਿਡ-19 ਦੇ ਨਵੇਂ ਕੇਸਾਂ ਦੀ ਸੱਤ ਦਿਨਾਂ ਦੀ ਰੋਲਿੰਗ ਔਸਤ ਇੱਕ ਸੀ। ਸਮਾਚਾਰ ਏਜੰਸੀ ਸ਼ਿਨਹੂਆ ਨੇ ਦੱਸਿਆ ਕਿ ਦੇਸ਼ ਵਿਚ ਕੋਵਿਡ-19 ਦੇ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 33 ਸੀ ਅਤੇ ਪੁਸ਼ਟੀ ਕੀਤੇ ਕੇਸਾਂ ਦੀ ਕੁੱਲ ਗਿਣਤੀ 2,245 ਤੱਕ ਪਹੁੰਚ ਗਈ। ਨਿਊਜ਼ੀਲੈਂਡ ਨੇ ਹੁਣ ਕੋਵਿਡ-19 ਲਈ 20 ਲੱਖ ਟੈਸਟ ਪੂਰੇ ਕੀਤੇ ਹਨ। ਇਸ ਵਿਚ ਕਿਹਾ ਗਿਆ ਹੈ ਕਿ ਨਿਊਜ਼ੀਲੈਂਡ ਦੀਆਂ ਪ੍ਰਯੋਗਸ਼ਾਲਾਵਾਂ ਦੁਆਰਾ ਹੁਣ ਤੱਕ ਦੇ ਕੀਤੇ ਗਏ ਟੈਸਟਾਂ ਦੀ ਗਿਣਤੀ 2,000,842 ਤੱਕ ਪਹੁੰਚ ਗਈ ਹੈ।
ਪੜ੍ਹੋ ਇਹ ਅਹਿਮ ਖਬਰ - ਪ੍ਰਵਾਸੀਆਂ ਲਈ ਵੱਡੀ ਖ਼ਬਰ, ਆਸਟ੍ਰੇਲੀਆਈ ਸਰਕਾਰ ਵਲੋਂ ਅੰਗਰੇਜ਼ੀ ਭਾਸ਼ਾ ਦੀ ਮੁਫ਼ਤ ਅਸੀਮਤ ਸਿੱਖਿਆ ਦਾ ਐਲਾਨ
ਮੰਤਰਾਲੇ ਨੇ ਕਿਹਾ,“ਟੈਸਟਿੰਗ ਪੂਰੀ ਕਰਨੀ ਅਤੇ ਕੋਵਿਡ-19 ਦਾ ਖਾਤਮਾ ਸਾਡੀ ਰਣਨੀਤੀ ਦਾ ਮੁੱਖ ਹਿੱਸਾ ਹੈ। ਉੱਧਰ ਪੱਛਮੀ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦਰਮਿਆਨ ਕੁਆਰੰਟੀਨ ਮੁਕਤ ਯਾਤਰਾ ਪਰਥ ਦੇ ਬਾਅਦ ਰੁੱਕੀ ਹੋਈ ਹੈ ਅਤੇ ਪੱਛਮੀ ਆਸਟ੍ਰੇਲੀਆ ਦੇ ਪੀਲ ਦੇ ਬਾਹਰੀ-ਮਹਾਨਗਰ ਖੇਤਰ ਨੂੰ ਸ਼ਨੀਵਾਰ ਤੋਂ ਤਿੰਨ ਰੋਜ਼ਾ ਕੋਵਿਡ-19 ਤਾਲਾਬੰਦੀ ਵਿਚ ਰੱਖਿਆ ਗਿਆ ਸੀ। ਮੰਤਰਾਲੇ ਨੇ ਕਿਹਾ ਕਿ ਆਸਟ੍ਰੇਲੀਆ ਵਿਚ ਨਿਊਜ਼ੀਲੈਂਡ ਵਾਸੀਆਂ ਨੂੰ ਸਥਾਨਕ ਮਾਰਗਦਰਸ਼ਨ ਦੀ ਪਾਲਣਾ ਕਰਨ ਅਤੇ ਪੱਛਮੀ ਆਸਟ੍ਰੇਲੀਆ ਤੋਂ ਬਾਹਰ ਦਿਲਚਸਪ ਸਥਾਨਾਂ ਦੀ ਜਾਂਚ ਕਰਨ ਲਈ ਕਿਹਾ ਗਿਆ ਸੀ। ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਟ੍ਰਾਂਸ-ਤਸਮਾਨ ਕੁਆਰੰਟੀਨ ਮੁਕਤ ਯਾਤਰਾ ਦਾ ਬੱਬਲ 19 ਅਪ੍ਰੈਲ ਤੋਂ ਸ਼ੁਰੂ ਕੀਤਾ ਗਿਆ ਸੀ।
ਨੋਟ- ਨਿਊਜ਼ੀਲੈਂਡ ਨੇ ਕੋਵਿਡ-19 ਦੇ 2 ਮਿਲੀਅਨ ਟੈਸਟ ਕੀਤੇ ਪੂਰੇ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।