ਨਿਊਯਾਰਕ ''ਚ ਰਹਿੰਦੇ ਇਕ ਹੋਰ ਪੰਜਾਬੀ ਟੈਕਸੀ ਡਰਾਈਵਰ ਦੀ ਕੋਰੋਨਾ ਨਾਲ ਮੌਤ

Wednesday, Apr 01, 2020 - 08:24 PM (IST)

ਨਿਊਯਾਰਕ ''ਚ ਰਹਿੰਦੇ ਇਕ ਹੋਰ ਪੰਜਾਬੀ ਟੈਕਸੀ ਡਰਾਈਵਰ ਦੀ ਕੋਰੋਨਾ ਨਾਲ ਮੌਤ

ਨਿਊਯਾਰਕ (ਰਾਜ ਗੋਗਨਾ): ਬੀਤੇ ਦਿਨ ਨਿਊਯਾਰਕ ਵਿਚ ਰਹਿੰਦੇ ਇਕ ਹੋਰ ਪੰਜਾਬੀ ਮੂਲ ਦੇ ਟੈਕਸੀ ਡਰਾਈਵਰ ਕਰਨੈਲ ਸਿੰਘ ਦੀ ਕੋਰੋਨਾਵਾਇਰਸ ਨਾਲ ਮੌਤ ਹੋ ਜਾਣ ਬਾਰੇ ਸੂਚਨਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਮ੍ਰਿਤਕ ਕਾਫ਼ੀ ਸਾਲਾ ਤੋਂ ਨਿਊਯਾਰਕ ਵਿਖੇ ਟੈਕਸੀ ਚਲਾਉਂਦਾ ਸੀ। ਬੀਤੇ ਦਿਨੀਂ ਉਹ ਕੋਵਿਡ-19 ਕੋਰੋਨਾਵਾਇਰਸ ਦੀ ਲਪੇਟ ਵਿਚ ਆ ਗਿਆ, ਫਿਰ ਉਸ ਨੂੰ ਸਥਾਨਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿੱਥੇ ਉਹ ਮੌਤ ਅਤੇ ਜ਼ਿੰਦਗੀ ਦੀ ਜੰਗ ਹਾਰ ਗਿਆ ਤੇ ਬੀਤੇਂ ਦਿਨ ਉਸ ਦੀ ਮੌਤ ਹੋ ਗਈ ਮ੍ਰਿਤਕ ਦਾ ਪੰਜਾਬ ਤੋਂ ਪਿਛੋਕੜ ਜ਼ਿਲਾ ਹੁਸ਼ਿਆਰਪੁਰ ਥਾਣਾ ਦਸੂਹਾ ਦਾ ਪਿੰਡ ਨਰਾਇਣਗੜ੍ਹ ਸੀ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਨਾਲ ਮੁਕੇਰੀਆਂ ਦੇ ਪਰਮਜੀਤ ਦੀ ਨਿਊਯਾਰਕ 'ਚ ਮੌਤ

ਉੱਧਰ ਕੋਵਿਡ-19 ਅਮਰੀਕਾ ਵਿਚ ਗੰਭੀਰ ਰੂਪ ਧਾਰਨ ਕਰ ਚੁੱਕਾ ਹੈ। ਇੱਥੇ ਸਥਿਤੀ ਬੇਕਾਬੂ ਹੁੰਦੀ ਜਾ ਰਹੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਅਮਰੀਕਾ ਵਿਚ ਇਕ ਦਿਨ ਵਿਚ 865 ਲੋਕਾਂ ਦੀ ਮੌਤ ਹੋਈ ਹੈ ਜਿਸ ਨਾਲ ਮ੍ਰਿਤਕਾਂ ਦਾ ਅੰਕੜਾ 3,989 ਪਹੁੰਚ ਗਿਆ ਹੈ। ਅਮਰੀਕਾ ਵਿਚ 188,530 ਲੋਕ ਇਨਫੈਕਟਿਡ ਹਨ ਅਤੇ 7,251 ਲੋਕ ਠੀਕ ਹੋ ਚੁੱਕੇ ਹਨ।


author

Vandana

Content Editor

Related News