ਨਿਊਯਾਰਕ ''ਚ ਜਤਿੰਦਰ ਸਿੰਘ ਬੋਪਾਰਾਏ ਬਣੇ ਗੁਰੂ ਘਰ ਦੇ ਨਵੇਂ ਪ੍ਰਧਾਨ

10/21/2019 11:43:39 AM

ਨਿਊਯਾਰਕ (ਰਾਜ ਗੋਗਨਾ)— ਟਰਾਈ ਸਟੇਟ ਏਰੀਏ ਦੇ ਸਭ ਤੋਂ ਪੁਰਾਣੇ ਗੁਰਦੁਆਰੇ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੇ ਪ੍ਰਧਾਨ ਦੀ ਵੋਟਿੰਗ ਲਈ ਹੋਈ ਚੋਣ ਵਿਚ ਜਤਿੰਦਰ ਸਿੰਘ ਬੋਪਾਰਾਏ ਅਤੇ ਭੁਪਿੰਦਰ ਸਿੰਘ ਬੋਪਾਰਾਏ ਚੋਣ ਮੈਦਾਨ ਵਿੱਚ ਸਨ। ਨਤੀਜਾ ਆਉਣ ਤੇ ਬਲਿਯੂ ਸਲੇਟ ਦੇ ਚੋਣ ਨਿਸ਼ਾਨ 'ਤੇ ਪ੍ਰਧਾਨਗੀ ਦੀ ਚੋਣ ਲੜ ਰਹੇ ਸ: ਜਤਿੰਦਰ ਸਿੰਘ ਬੋਪਾਰਾਏ 1678 ਵੋਟਾਂ ਲੈ ਕੇ ਜੇਤੂ ਰਹੇ ਜਦਕਿ ਉਹਨਾਂ ਦੇ ਮੁਕਾਬਲੇ ਵਿਚ ਚੋਣ ਲੜ ਰਹੇ ਸ: ਭੁਪਿੰਦਰ ਸਿੰਘ ਬੋਪਾਰਾਏ ਜੋ ਰੈੱਡ ਸਲੇਟ ਦੇ ਨਿਸ਼ਾਨ ਤੇ ਚੋਣ ਲੜ ਰਹੇ ਸਨ, ਨੂੰ ਸਿਰਫ 667 ਵੋਟਾਂ ਪਈਆਂ, ਕੁਲ ਵੋਟ 2369 ਸੀ। 

ਇੱਥੇ ਦੱਸ ਦਈਏ ਕਿ ਚੋਣਾਂ ਤੋ ਪਹਿਲੋਂ ਇੰਨਾਂ ਦੋਨੇ ਧੜਿਆਂ ਵਿਚਕਾਰ ਕਾਫੀ ਖਿੱਚੋ-ਤਾਣ ਵੀ ਰਹੀ ਪਰ ਇਹ ਚੋਣ ਸ਼ਾਂਤੀ ਪੂਰਵਕ ਢੰਗ ਨਾਲ ਨੇਪਰੇ ਚੜ੍ਹ ਗਈ ਅਤੇ ਸਾਧ ਸੰਗਤ ਨੇ ਵੋਟਾਂ ਪਾ ਕੇ ਸ: ਜਤਿੰਦਰ ਸਿੰਘ ਬੋਪਾਰਾਏ ਦੇ ਹੱਕ ਵਿਚ ਫ਼ਤਵਾ ਦਿੱਤਾ। ਹੁਣ ਗੁਰੂ ਘਰ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਦੇ ਸ: ਜਤਿੰਦਰ ਸਿੰਘ ਬੋਪਾਰਾਏ ਪ੍ਰਧਾਨ ਹੋਣਗੇ। ਆਪਣੇ ਛੋਟੇ ਜਿਹੇ ਸੰਬੋਧਨ ਵਿਚ ਗੁਰੂ ਘਰ ਦੇ ਸਾਬਕਾ ਪ੍ਰਧਾਨ ਸ: ਗੁਰਦੇਵ ਸਿੰਘ ਕੰਗ, ਕੁਲਦੀਪ ਸਿੰਘ ਢਿੱਲੋ, ਸਕੱਤਰ ਭੁਪਿੰਦਰ ਸਿੰਘ ਅਟਵਾਲ ਨੇ ਸਮੂੰਹ ਸੰਗਤਾਂ ਅਤੇ ਜਥੇਬੰਦੀਆਂ ਦਾ ਗੁਰੂ ਘਰ ਵਿਖੇ ਵਿਸ਼ੇਸ਼ ਧੰਨਵਾਦ ਕੀਤਾ।


Vandana

Content Editor

Related News