ਨਾਈਜੀਰੀਆ 'ਚ ਮਿਲਿਆ ਕੋਰੋਨਾ ਦਾ ਇਕ ਹੋਰ ਨਵਾਂ ਸਟ੍ਰੇਨ, ਦਹਿਸ਼ਤ 'ਚ ਦੁਨੀਆ

Thursday, Dec 24, 2020 - 09:54 PM (IST)

ਨਾਈਜੀਰੀਆ 'ਚ ਮਿਲਿਆ ਕੋਰੋਨਾ ਦਾ ਇਕ ਹੋਰ ਨਵਾਂ ਸਟ੍ਰੇਨ, ਦਹਿਸ਼ਤ 'ਚ ਦੁਨੀਆ

ਨੈਰੋਬੀ- ਬ੍ਰਿਟੇਨ ਅਤੇ ਦੱਖਣੀ ਅਫਰੀਕਾ ਦੇ ਬਾਅਦ ਹੁਣ ਅਫਰੀਕੀ ਦੇਸ਼ ਨਾਈਜੀਰੀਆ ਵਿਚ ਕੋਰੋਨਾ ਵਾਇਰਸ ਦਾ ਇਕ ਨਵਾਂ ਸਟ੍ਰੇਨ ਪਾਇਆ ਗਿਆ ਹੈ।

ਵੀਰਵਾਰ ਨੂੰ ਅਫਰੀਕਾ ਦੇ ਉੱਚ ਜਨਤਕ ਸਿਹਤ ਅਧਿਕਾਰੀ ਨੇ ਦੱਸਿਆ ਕਿ ਕੋਰੋਨਾ ਦਾ ਇਹ ਨਵਾਂ ਸਟ੍ਰੇਨ ਨਾਈਜੀਰੀਆ ਦੇ ਲੋਕਾਂ ਵਿਚ ਪਾਇਆ ਗਿਆ ਹੈ। ਇਹ ਸਟ੍ਰੇਨ ਨੂੰ ਲੈ ਕੇ ਵਧੇਰੇ ਜਾਣਕਾਰੀ ਜੁਟਾਉਣ ਲਈ ਵਿਗਿਆਨੀਆਂ ਇਕ ਟੀਮ ਜਾਂਚ ਕਰ ਰਹੀ ਹੈ। ਬੁੱਧਵਾਰ ਨੂੰ ਹੀ ਬ੍ਰਿਟੇਨ ਵਿਚ ਦੱਖਣੀ ਅਫਰੀਕਾ ਤੋਂ ਆਏ ਦੋ ਯਾਤਰੀਆਂ ਵਿਚ ਕੋਰੋਨਾ ਦਾ ਇਕ ਨਵਾਂ ਸਟ੍ਰੇਨ ਮਿਲਿਆ ਸੀ। ਇਸ ਨਵੇਂ ਸਟ੍ਰੇਨ ਨੂੰ ਬ੍ਰਿਟਿਸ਼ ਸਿਹਤ ਮੰਤਰੀ ਨੇ 70 ਫ਼ੀਸਦੀ ਹੋਰ ਖ਼ਤਰਨਾਕ ਦੱਸਿਆ ਸੀ। 

ਅਫਰੀਕਾ ਸਟੇਟ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਮੁਖੀ ਜਾਨ ਨੇਕੇਂਗਸਾਂਗ ਨੇ ਨਾਈਜੀਰੀਆ ਦੇ ਇਸ ਨਵੇਂ ਸਟ੍ਰੇਨ ਦੇ ਬਾਰੇ ਵਿਚ ਕਿਹਾ ਹੈ ਕਿ ਇਹ ਯੂ. ਕੇ ਅਤੇ ਦੱਖਣੀ ਅਫਰੀਕਾ ਵਿਚ ਫੈਲੇ ਨਵੇਂ ਸਟ੍ਰੇਨ ਤੋਂ ਇਕ ਵੱਖਰੀ ਕਿਸਮ ਦਾ ਹੈ। ਇਸ ਸਟ੍ਰੇਨ ਦੀ ਜਾਂਚ ਨਾਈਜੀਰੀਆ ਸੀ. ਡੀ. ਸੀ. ਅਤੇ ਅਫਰੀਕੀ ਸੈਂਟਰ ਆਫ਼ ਐਕਸੀਲੈਂਸ ਫਾਰ ਜੀਨੋਮਿਕਸ ਆਫ਼ ਇਨਫੈਕਸ਼ੀਅਜ਼ ਡਿਜ਼ੀਜ਼ ਦੇ ਵਿਗਿਆਨੀ ਕਰ ਰਹੇ ਹਨ। ਉਨ੍ਹਾਂ ਨੇ ਵਾਇਰਸ ਦੀ ਇਸ ਕਿਸਮ ਦੀ ਜਾਂਚ ਲਈ ਹੋਰ ਸਮੇਂ ਦੀ ਮੰਗ ਕੀਤੀ। 

ਡਾ. ਨੇਕੇਂਗਸਾਂਗ ਨੇ ਕਿਹਾ ਕਿ ਟੀਕਿਆਂ 'ਤੇ ਨਾਈਜੀਰੀਆਈ ਵੈਰੀਅੰਟ ਦਾ ਸੰਭਾਵਿਤ ਪ੍ਰਭਾਵ ਹੁਣ ਤੱਕ ਅਸਪੱਸ਼ਟ ਹੈ। ਇਕ ਸ਼ੁਰੂਆਤੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ 3 ਅਗਸਤ ਅਤੇ 9 ਅਗਸਤ ਵਿਚਕਾਰ ਦੱਖਣੀ ਓਸੁਨ ਸੂਬੇ ਵਿਚ ਲਾਗੋਸ ਦੇ ਉੱਤਰ ਵਿਚ 100 ਮੀਲ ਦੀ ਦੂਰੀ 'ਤੇ ਇਕੱਠੇ ਕੀਤੇ ਗਏ ਦੋ ਰੋਗੀਆਂ ਦੇ ਨਮੂਨਿਆਂ ਵਿਚ ਕੋਰੋਨਾ ਵਾਇਰਸ ਦਾ ਇਹ ਨਾਈਜੀਰੀਆਈ ਵੈਰੀਅੰਟ ਪਾਇਆ ਗਿਆ ਸੀ। ਕੋਰੋਨਾ ਦੇ ਇਸ ਵੈਰੀਅੰਟ ਨੂੰ P681H ਨਾਮ ਦਿੱਤਾ ਗਿਆ ਹੈ।  ਦੱਸਿਆ ਜਾ ਰਿਹਾ ਹੈ ਕਿ ਅਫਰੀਕੀ ਸਿਹਤ ਅਧਿਕਾਰੀਆਂ ਵਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।  
 


author

Sanjeev

Content Editor

Related News