ਸੰਯੁਕਤ ਰਾਸ਼ਟਰ ਦੇ ਨਵੇਂ ਪ੍ਰਧਾਨ ਦੀ ਚੇਤਾਵਨੀ, ਹੋਰ ਮਜ਼ਬੂਤੀ ਨਾਲ ਪੈਰ ਜਮਾਏਗੀ ਕੋਰੋਨਾ ਮਹਾਂਮਾਰੀ

09/17/2020 12:30:24 AM

ਸੰਯੁਕਤ ਰਾਸ਼ਟਰ (ਏਜੰਸੀਆਂ)- ਸੰਯੁਕਤ ਰਾਸ਼ਟਰ ਮਹਾਸਭਾ ਦੇ ਨਵੇਂ ਪ੍ਰਧਾਨ ਨੇ ਸੁਚੇਤ ਕੀਤਾ ਹੈ ਕਿ ਇਕ ਕੋਵਿਡ-19 ਮਹਾਂਮਾਰੀ ਹੋਰ ਮਜ਼ਬੂਤੀ ਨਾਲ ਪੈਰ ਜਮਾਏਗੀ। ਉਨ੍ਹਾਂ ਨੇ ਮਹਾਂਮਾਰੀ ਲਈ ਟੀਕਿਆਂ ਦੇ ਨਿਰਪੱਖ ਅਤੇ ਬਰਾਬਰ ਵੰਡ ਸਮੇਤ ਸੰਸਾਰਕ ਸਹਿਯੋਗ ਦੀ ਨਵੀਂ ਵਚਨਬੱਧਤਾ ਦੀ ਅਪੀਲ ਕੀਤੀ।
ਤੁਰਕੀ ਦੇ ਰਾਜਨੀਤਕ ਅਤੇ ਰਾਜਨੇਤਾ ਵੋਲਕਨ ਬੋਜਕਿਰ ਨੇ ਐਲਾਨ ਕੀਤਾ ਕਿ ਮਹਾਂਸਭਾ ਨਵੰਬਰ ਦੀ ਸ਼ੁਰੂਆਤ ਵਿਚ ਕੋਵਿਡ-19 'ਤੇ ਉੱਚ ਪੱਧਰੀ ਵਿਸ਼ੇਸ਼ ਸੈਸ਼ਨ ਦਾ ਆਯੋਜਨ ਕਰੇਗੀ। ਹਾਲਾਂਕਿ ਡਿਪਲੋਮੈਟਾਂ ਮੁਤਾਬਕ ਤਰੀਕ ਅੱਗੇ ਵੀ ਵੱਧ ਸਕਦੀ ਹੈ। ਬਾਅਦ ਵਿਚ ਉਨ੍ਹਾਂ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਇਹ ਮੀਟਿੰਗ ਕੁਝ ਪਹਿਲਾਂ, ਜੂਨ ਵਿਚ ਹੋਣੀ ਚਾਹੀਦੀ ਸੀ। ਬੋਜਕਿਰ ਨੇ ਅਹੁਦੇ ਦੀ ਸਹੁੰ ਚੁੱਕਣ ਦੇ ਨਾਲ 193 ਮੈਂਬਰੀ ਸੰਸਾਰਕ ਸੰਸਥਾ ਦੀ ਕਮਾਨ ਸੰਭਾਲ ਲਈ ਹੈ। ਉਨ੍ਹਾਂ ਨੇ ਤਿਜਾਨੀ ਮੁਹੰਮਦ ਬੰਦੇ ਦਾ ਥਾਂ ਲਿਆ ਹੈ। ਬੋਜਕਿਰ ਨੇ ਸੰਯੁਕਤ ਰਾਸ਼ਟਰ ਦੇ ਮੈਂਬਰ ਰਾਸ਼ਟਰਾਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਕੋਈ ਵੀ ਦੇਸ਼ ਇਸ ਮਹਾਂਮਾਰੀ ਨਾਲ ਇਕੱਲੇ ਨਹੀਂ ਲੜ ਸਕਦਾ। 


Gurdeep Singh

Content Editor

Related News