ਟੈਕਸੀਆਂ ਅਤੇ ਯਾਤਰੀਆਂ ਲਈ ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਨਵੀਂ ਐਪ ਜਾਰੀ
Friday, Oct 30, 2020 - 06:07 PM (IST)
ਸਿਡਨੀ (ਬਿਊਰੋ): ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਟੈਕਸੀ ਚਾਲਕਾਂ ਅਤੇ ਯਾਤਰੀਆਂ ਦੀ ਸਹੂਲਤ ਲਈ ਨਵੀਂ ਮੋਬਾਇਲ ਐਪ ਅਤੇ QR ਕੋਡ ਜਾਰੀ ਕੀਤੇ ਗਏ ਹਨ। ਇਸ ਸਹੂਲਤ ਨਾਲ ਦੋਹਾਂ ਤਰਫਾਂ ਨੂੰ ਹੋਰ ਜ਼ਿਆਦਾ ਲਾਭ ਅਤੇ ਸਮੇਂ ਦੀ ਬਚਤ ਹੋਵੇਗੀ। ਗਾਹਕਾਂ ਦੀਆਂ ਸੇਵਾਵਾਂ ਦੇ ਵਿਭਾਗ ਦੇ ਮੰਤਰੀ ਵਿਕਟਰ ਡੋਮੀਨੈਲੋ ਨੈ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਕਤ ਤਕਨਾਲੋਜੀ ਨਾਲ ਪ੍ਰੀਮੀਅਰ, ਲੈਜੀਅਨ, ਜੀ.ਐਮ. ਕੇਬਜ਼ ਅਤੇ ਹੋਰ ਕੁੱਝ ਅਜਿਹੀਆਂ ਹੀ ਸੇਵਾਵਾਂ ਲਈ ਲਾਹੇਵੰਦ ਹੋਣਗੀਆਂ।
ਇਸ ਦੇ ਕਾਮਯਾਬ ਟ੍ਰਾਇਲ ਦੌਰਾਨ ਲੋਕ ਵੀ ਇਸ ਪ੍ਰਤੀ ਸੰਤੁਸ਼ਟੀ ਜ਼ਾਹਰ ਕਰ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਐਪ ਡ੍ਰਾਈਵਰ ਅਤੇ ਯਾਤਰੀ ਦੋਹਾਂ ਦੀ ਹੀ ਕੋਵਿਡ ਸੇਫਟੀ ਦਾ ਵੀ ਪੂਰਾ ਧਿਆਨ ਰੱਖਦੀ ਹੈ ਅਦੇ ਕਿਊ.ਆਰ. ਕੋਡ ਦੀ ਸਹਾਇਤਾ ਨਾਲ ਨਜ਼ਦੀਕੀ ਕੈਫੇਆਂ ਅਤੇ ਰੈਸਟੋਰੈਂਟਾਂ ਤੋਂ ਟੈਕਸੀ ਦਾ ਕਿਊ ਆਰ ਕੋਡ ਸਕੈਨ ਕਰਨ ਵਿੱਚ ਆਸਾਨੀ ਹੁੰਦੀ ਹੈ ਅਤੇ ਸਮੇਂ ਦੀ ਬਚਤ ਵੀ। ਇਸ ਐਪ ਦਾ ਕੋਈ ਖਰਚਾ ਨਹੀਂ ਅਤੇ ਇਹ ਬਿਲਕੁਲ ਮੁਫਤ ਹੈ।
ਪੜ੍ਹੋ ਇਹ ਅਹਿਮ ਖਬਰ- ਚੀਨੀ ਸੈਨਾ ਸਰਦੀਆਂ 'ਚ ਵੀ ਲੱਦਾਖ ਤੋਂ ਨਹੀਂ ਹਟੇਗੀ ਪਿੱਛੇ, ਸਰਕਾਰ ਨੇ ਦਿੱਤੇ ਸਪੈਸ਼ਲ ਕੱਪੜੇ, ਬੂਟ ਤੇ ਟੈਂਟ
ਇਸ ਐਪ ਕੀ ਚੈਕ-ਇਨ ਸਰਵਿਸ ਆਪ ਮੁਹਾਰੇ ਹੀ ਸਮਾਂ, ਤਾਰੀਖ, ਥਾਂ ਆਦਿ ਨੂੰ ਟਰੇਸ ਕਰਕੇ ਸਟੋਰ ਕਰ ਲੈਂਦੀ ਹੈ। ਇਹ ਡਾਟਾ 28 ਦਿਨਾਂ ਤੱਕ ਸਟੋਰ ਕਰਕੇ ਰੱਖਿਆ ਵੀ ਜਾ ਸਕਦਾ ਹੈ। ਇਸ ਐਪ ਨੂੰ ਹੁਣ ਤੱਕ 13,500 ਲੋਕਾਂ ਨੇ ਡਾਊਨਲੋਡ ਕੀਤਾ ਹੈ ਅਤੇ ਇਸ ਦੀ ਸਕੈਨਿੰਗ ਅੰਦਰ ਹੁਣ ਤੱਕ ਇੱਕ ਮਿਲੀਅਨ ਯਾਤਰੀ ਆ ਵੀ ਚੁੱਕੇ ਹਨ। ਇਸ ਦੇ ਇਲਾਵਾ ਅਤੇ 94 ਫੀਸਦੀ ‘ਥਮਜ਼ਅਪ’ ਇਸ ਨੂੰ ਹੁਣ ਤੱਕ ਮਿਲ ਵੀ ਚੁੱਕੇ ਹਨ।