ਨੇਪਾਲ ਦੇ ਰੱਖਿਆ ਮੰਤਰੀ ਰਿਜਾਲ ਨੇ ਦਿੱਤਾ ਅਸਤੀਫ਼ਾ
Friday, Dec 17, 2021 - 01:22 AM (IST)
ਕਾਠਮੰਡੂ-ਨੇਪਾਲ ਦੇ ਰੱਖਿਆ ਮੰਤਰੀ ਮਿਨੇਂਜਰ ਰਿਜਾਲ ਨੇ ਵੀਰਵਾਰ ਨੂੰ ਅਸਤੀਫ਼ਾ ਦੇ ਦਿੱਤਾ। ਇਸ ਤੋਂ ਪਹਿਲਾਂ ਸੱਤਾਧਾਰੀ ਨੇਪਾਲੀ ਕਾਂਗਰਸ ਦੇ ਜਨਰਲ ਸਕੱਤਰ ਅਹੁਦੇ ਦੀਆਂ ਚੋਣਾਂ 'ਚ ਉਨ੍ਹਾਂ ਨੇ ਨੌਜਵਾਨ ਨੇਤਾਵਾਂ ਨੂੰ ਮਾਤ ਦਿੱਤੀ ਸੀ। ਨੇਪਾਲੀ ਕਾਂਗਰਸ ਦੇ ਨੁਮਾਇੰਦਿਆਂ ਨੇ ਦੇਸ਼ ਦੀ ਸਭ ਤੋਂ ਵੱਡੀ ਲੋਕਤਾਂਤਰਿਕ ਪਾਰਟੀ ਦੇ 14ਵੇਂ ਆਮ ਸੰਮੇਲਨ ਦੌਰਾਨ ਨੌਜਵਾਨ ਨੇਤਾਵਾਂ ਗਗਨ ਕੁਮਾਰ ਥਾਪਾ ਅਤੇ ਵਿਸ਼ਵ ਪ੍ਰਕਾਸ਼ ਸ਼ਰਮਾ ਨੂੰ ਜਨਰਨ ਸਕੱਤਰ ਚੁਣਿਆ।
ਇਹ ਵੀ ਪੜ੍ਹੋ : ਸ਼੍ਰੀਲੰਕਾ ਦੀ ਅਰਥਵਿਵਸਥਾ ਤੀਸਰੀ ਤਿਮਾਹੀ 'ਚ 1.5 ਫੀਸਦੀ ਘਟੀ
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਊਬਾ ਨੂੰ ਲਗਾਤਾਰ ਚਾਰ ਸਾਲ ਦੇ ਦੂਜੇ ਕਾਰਜਕਾਲ ਲਈ ਪਾਰਟੀ ਦੇ ਪ੍ਰਧਾਨ ਦੇ ਰੂਪ 'ਚ ਫਿਰ ਤੋਂ ਚੁਣਿਆ ਗਿਆ। ਉਨ੍ਹਾਂ ਨੇ ਅਹੁਦੇ ਲਈ ਆਪਣੇ ਮੁਕਾਬਲੇਬਾਜ਼ੀ ਸ਼ੇਖਰ ਕੋਇਰਾਲਾ ਨੂੰ ਹਰਾਇਆ ਹੈ। ਥਾਪਾ (46) ਨੂੰ 3023 ਵੋਟਾਂ ਮਿਲੀਆਂ ਜਦਕਿ 50 ਸਾਲਾ ਸ਼ਰਮਾ ਨੂੰ 1984 ਵੋਟਾਂ ਮਿਲੀਆਂ।
ਜਨਰਲ ਸਕੱਤਰ ਦੇ ਅਹੁਦੇ ਦੀਆਂ ਚੋਣਾਂ ਲੜਨ ਵਾਲੇ ਸਾਬਕਾ ਵਿਦੇਸ਼ ਮੰਤਰੀ ਪ੍ਰਕਾਸ਼ ਸ਼ਰਨ ਮਹਤ (62) ਅਤੇ ਰੱਖਿਆ ਮੰਤਰੀ ਰਿਜਾਲ (64) ਸਮੇਤ ਹੋਰ ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਰਿਜਾਲ ਨੇ ਵੀਰਵਾਰ ਨੂੰ ਨੈਤਿਕ ਆਧਾਰ 'ਤੇ ਰੱਖਿਆ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਸ ਤੋਂ ਪਹਿਲਾਂ ਪੂਰਨ ਬਹਾਦੁਰ ਖੜਕਾ ਅਤੇ ਧਨਰਾਜ ਗੁਰੰਗ ਨੂੰ ਨੇਪਾਲੀ ਕਾਂਗਰਸ ਦਾ ਉਪ ਪ੍ਰਧਾਨ ਚੁਣਿਆ ਗਿਆ ਸੀ।
ਇਹ ਵੀ ਪੜ੍ਹੋ : ਕੋਵਿਡ ਦੀ ਲਪੇਟ 'ਚ ਆ ਸਕਦੇ ਹਨ ਜਾਨਵਰ ਪਰ ਇਨ੍ਹਾਂ ਰਾਹੀਂ ਮਨੁੱਖਾਂ 'ਚ ਇਨਫੈਕਸ਼ਨ ਫੈਲਣ ਦਾ ਖਤਰਾ ਘੱਟ : ਅਧਿਐਨ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।