ਅਮਰੀਕਾ : ਹੈਲੀਕਾਪਟਰ ਹਾਦਸੇ ਤੋਂ ਬਾਅਦ ਨੇਵੀ ਨੇ 5 ਲਾਪਤਾ ਅਧਿਕਾਰੀਆਂ ਨੂੰ ਮ੍ਰਿਤਕ ਐਲਾਨਿਆ
Sunday, Sep 05, 2021 - 10:45 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੇ ਸਾਨ ਡਿਏਗੋ 'ਚ ਨੇਵੀ ਦੇ ਇੱਕ ਹੈਲੀਕਾਪਟਰ ਦੇ ਪਿਛਲੇ ਦਿਨੀਂ ਹਾਦਸਾਗ੍ਰਸਤ ਹੋ ਕੇ ਸਮੁੰਦਰ 'ਚ ਡਿੱਗਣ ਤੋਂ ਬਾਅਦ ਜਹਾਜ਼ 'ਚ ਸਵਾਰ ਨੇਵੀ ਦੇ 5 ਸੇਲਰ ਲਾਪਤਾ ਹੋ ਗਏ ਸਨ। ਜਿੰਨਾਂ ਦੀ ਭਾਲ 'ਚ ਤਲਾਸ਼ੀ ਅਭਿਆਨ ਵੀ ਚਲਾਏ ਗਏ ਸਨ। ਪਰ ਹੁਣ ਅਮਰੀਕੀ ਜਲ ਸੈਨਾ ਦੁਆਰਾ ਇੰਨ੍ਹਾਂ ਲਾਪਤਾ ਹੋਏ ਪੰਜ ਅਧਿਕਾਰੀਆਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ। ਇੰਨ੍ਹਾਂ ਮ੍ਰਿਤਕ ਸੇਲਰਾਂ ਦੇ ਨਾਮ ਫਿਲਹਾਲ ਉਨ੍ਹਾਂ ਦੇ ਪਰਿਵਾਰ, ਰਿਸ਼ਤੇਦਾਰਾਂ ਨੂੰ ਸੂਚਿਤ ਕਰਨ ਤੱਕ ਜਨਤਕ ਹੋਣ ਤੋਂ ਰੋਕੇ ਗਏ ਹਨ।
ਇਹ ਵੀ ਪੜ੍ਹੋ : ਲੂਈਸਿਆਨਾ 'ਚ ਸਿਹਤ ਵਿਭਾਗ ਨੇ ਦਿੱਤੇ 7 ਨਰਸਿੰਗ ਹੋਮ ਬੰਦ ਕਰਨ ਦੇ ਹੁਕਮ
ਜਲ ਸੈਨਾ ਦੇ ਅਨੁਸਾਰ ਇਸ ਸਬੰਧੀ ਕਾਰਵਾਈ ਹੁਣ ਖੋਜ ਅਤੇ ਬਚਾਅ ਤੋਂ ਰਿਕਵਰੀ ਦੇ ਯਤਨਾਂ 'ਚ ਤਬਦੀਲ ਹੋ ਗਈ ਹੈ। ਅਮਰੀਕੀ ਨੇਵੀ ਦਾ ਐੱਮ.ਐੱਚ.-603 ਸੀ ਹਾਕ ਹੈਲੀਕਾਪਟਰ ਮੰਗਲਵਾਰ ਦੁਪਹਿਰ ਨੂੰ ਹਾਦਸੇ ਦਾ ਸ਼ਿਕਾਰ ਹੋਇਆ ਸੀ। ਜਲ ਸੈਨਾ ਦੇ ਅਨੁਸਾਰ ਸੇਲਰਾਂ ਲਈ ਖੋਜ ਅਤੇ ਬਚਾਅ ਕਾਰਜਾਂ 'ਚ 72 ਘੰਟਿਆਂ ਤੋਂ ਵੱਧ ਦਾ ਸਮਾਂ ਸ਼ਾਮਲ ਹੈ। ਜਿਸ 'ਚ ਹੈਲੀਕਾਪਟਰਾਂ ਅਤੇ ਕਈ ਸਮੁੰਦਰੀ ਕਿਸ਼ਤੀਆਂ ਦੇ ਯਤਨ ਸ਼ਾਮਲ ਹਨ।
ਇਹ ਵੀ ਪੜ੍ਹੋ : ਹਾਂਗਕਾਂਗ ਦੇ ਅਖ਼ਬਾਰ 'ਐਪਲ ਡੇਲੀ' ਦੀ ਮਾਲਕਾਨਾ ਕੰਪਨੀ ਦਿਵਾਲੀਆ, ਜਾਇਦਾਦ ਵੇਚਣ ਦੀ ਤਿਆਰੀ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।