ਇਪਸਾ ਵੱਲੋਂ ਮਾਨਸਿਕ ਸਿਹਤ ਸੈਮੀਨਾਰ 'ਚ ਡਾ. ਨਵਨੀਤ ਕੌਰ ਦਾ ਸਨਮਾਨ

Tuesday, Nov 12, 2024 - 11:16 AM (IST)

ਇਪਸਾ ਵੱਲੋਂ ਮਾਨਸਿਕ ਸਿਹਤ ਸੈਮੀਨਾਰ 'ਚ ਡਾ. ਨਵਨੀਤ ਕੌਰ ਦਾ ਸਨਮਾਨ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਆਸਟ੍ਰੇਲੀਆ ਦੀ ਸਿਰਮੌਰ ਸਾਹਿਤਿਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ ਆਸਟ੍ਰੇਲੀਆ ਵੱਲੋਂ ਬੀਤੇ ਐਤਵਾਰ ਸਥਾਨਿਕ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਮਾਨਸਿਕ ਸਿਹਤ ਸਮੱਸਿਆਵਾਂ ਅਤੇ ਸਮਾਧਾਨ ਬਾਰੇ ਇਕ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਇੰਡੀਆ ਆਏ ਮਨੋਵਿਗਿਆਨ ਮਾਹਰ ਡਾ. ਨਵਨੀਤ ਕੌਰ ਚਾਹਲ ਨੇ ਆਪਣੇ ਵਿਚਾਰ ਰੱਖੇ ਅਤੇ ਸਰੋਤਿਆਂ ਦੇ ਮਨੋਵਿਗਿਆਨਿਕ ਸਮੱਸਿਆਵਾਂ ਬਾਰੇ ਕਈ ਸਵਾਲਾਂ ਦੇ ਜਵਾਬ ਵੀ ਦਿੱਤੇ। ਸੈਮੀਨਾਰ ਦੀ ਸ਼ੁਰੂਆਤ ਇਪਸਾ ਦੇ ਸੈਕਟਰੀ ਸਰਬਜੀਤ ਸੋਹੀ ਦੇ ਸਵਾਗਤੀ ਸ਼ਬਦਾਂ ਨਾਲ ਹੋਈ, ਇਸ ਤੋਂ ਬਾਅਦ ਇੰਡੋਜ਼ ਹੋਲਡਿੰਗਜ ਦੇ ਸਾਬਕਾ ਡਾਇਰੈਕਟਰ, ਕਬੱਡੀ ਕੋਚ ਅਤੇ ਲੋਕ ਗਾਇਕ ਬਲਦੇਵ ਨਿੱਜਰ ਨੇ ਆਪਣੇ ਵਿਚਾਰ ਰੱਖੇ। 

ਪੜ੍ਹੋ ਇਹ ਅਹਿਮ ਖ਼ਬਰ- ਮਾਈਕਲ ਵਾਲਟਜ਼ ਹੋਣਗੇ Trump ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ, ਭਾਰਤ ਨੂੰ ਹੋ ਸਕਦੈ ਵੱਡਾ ਫ਼ਾਇਦਾ

ਸੈਮੀਨਾਰ ਦਾ ਮੁੱਖ ਆਕਰਸ਼ਨ ਡਾ. ਨਵਨੀਤ ਕੌਰ ਦਾ ਸੰਬੋਧਨ ਅਤੇ ਮਰੀਜ਼ਾਂ ਦੀਆਂ ਹੱਡ-ਬੀਤੀਆਂ ਅਤੇ ਤਜਰਬਿਆਂ ਦੀ ਸਾਂਝ ਆਏ ਹੋਏ ਸਰੋਤਿਆਂ ਨਾਲ ਪਾਉਣਾ ਸੀ। ਡਾ. ਨਵਨੀਤ ਕੌਰ ਨੇ ਸਮਾਜ ਵਿਚ ਮਾਨਸਿਕ ਰੋਗਾਂ ਦੀ ਨਿਸ਼ਾਨਦੇਹੀ, ਨਿਰੀਖਣ ਅਤੇ ਸਮਾਧਾਨ ਬਾਰੇ ਬਹੁਤ ਗਹਿਰੀ ਗੱਲ-ਬਾਤ ਕੀਤੀ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਧਰਮ ਪਤੀ ਸਰਦਾਰ ਜਸਤੇਜ ਸਿੰਘ ਵੀ ਉਚੇਚੇ ਤੌਰ ਤੇ ਪਹੁੰਚੇ ਸਨ, ਜੋ ਇੰਡੀਅਨ ਆਇਲ ਕਾਰਪੋਰੇਸ਼ਨ ਵਿਚ ਡਵੀਜਨਲ ਮੁੱਖੀ ਵਜੋਂ ਕੰਮ ਕਰਦੇ ਹਨ। ਇਪਸਾ ਵੱਲੋਂ ਡਾ. ਨਵਨੀਤ ਕੌਰ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਇਪਸਾ ਐਵਾਰਡ ਆਫ ਆਨਰ ਨਾਲ ਨਿਵਾਜਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤਰਕਸ਼ੀਲ ਲੇਖਕ ਮਨਜੀਤ ਬੋਪਾਰਾਏ, ਗੀਤਕਾਰ ਨਿਰਮਲ ਦਿਓਲ, ਬਿਕਰਮਜੀਤ ਸਿੰਘ ਚੰਦੀ, ਪਾਲ ਰਾਊਕੇ, ਹਰਜਿੰਦ ਕੌਰ ਮਾਂਗਟ, ਜਰਨੈਲ ਸਿੰਘ ਬਾਸੀ, ਰੁਪਿੰਦਰ ਸੋਜ਼, ਸ਼ਮਸ਼ੇਰ ਸਿੰਘ ਚੀਮਾ, ਅਮਰਜੀਤ ਸਿੰਘ ਮਾਹਲ, ਰਾਜਦੀਪ ਸਿੰਘ ਲਾਲੀ ਆਦਿ ਨਾਮਵਰ ਹਸਤੀਆਂ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News