ਮਾਹਰਾਂ ਦਾ ਦਾਆਵਾ: N-95 ਮਾਸਕ ਨੂੰ ਇਲੈਕਟ੍ਰਿਕ ਕੁੱਕਰ ''ਚ ਕੀਤਾ ਜਾ ਸਕਦੈ ਰੋਗਾਣੂ ਮੁਕਤ

Tuesday, Aug 11, 2020 - 11:49 AM (IST)

ਮਾਹਰਾਂ ਦਾ ਦਾਆਵਾ: N-95 ਮਾਸਕ ਨੂੰ ਇਲੈਕਟ੍ਰਿਕ ਕੁੱਕਰ ''ਚ ਕੀਤਾ ਜਾ ਸਕਦੈ ਰੋਗਾਣੂ ਮੁਕਤ

ਵਾਸ਼ਿੰਗਟਨ (ਭਾਸ਼ਾ) : ਭਾਰਤੀ ਮੂਲ ਦੇ ਇੱਕ ਖੋਜਕਰਤਾ ਸਮੇਤ ਮਾਹਰਾਂ ਦੇ ਦਲ ਨੇ ਇਕ ਅਧਿਐਨ ਵਿਚ ਦਾਅਵਾ ਕੀਤਾ ਹੈ ਕਿ ਐੱਨ-95 ਮਾਸਕ ਨੂੰ 50 ਮਿੰਟ ਤੱਕ ਇਲੈਕਟ੍ਰਿਕ ਕੁੱਕਰ ਵਿਚ ਬਿਨਾਂ ਪਾਣੀ ਗਰਮ ਕਰਕੇ ਰੋਗਾਣੂ ਮੁਕਤ ਕੀਤਾ ਜਾ ਸਕਦਾ ਹੈ ਅਤੇ ਇਸ ਨਾਲ ਮਾਸਕ ਦੀ ਵਾਇਰਸ ਤੋਂ ਬਚਾਅ ਕਰਣ ਦੀ ਸਮਰੱਥਾ ਵਿਚ ਵੀ ਕੋਈ ਕਮੀ ਨਹੀਂ ਆਉਂਦੀ ਹੈ। ਇਨਵਾਇਰਮੈਂਟਲ ਸਾਇੰਸ ਐਂਡ ਤਕਨਾਲੋਜੀ ਲੇਟਰ ਨਾਮਕ ਜਰਨਲ ਵਿਚ ਪ੍ਰਕਾਸ਼ਿਤ ਖੋਜ ਦੇ ਨਤੀਜਿਆਂ ਮੁਤਾਬਕ ਸੀਮਤ ਸਪਲਾਈ ਹੋਣ 'ਤੇ ਮਾਸਕ ਨੂੰ ਸੁਰੱਖਿਅਤ ਤਰੀਕੇ ਨਾਲ ਵਾਰ-ਵਾਰ ਇਸਤੇਮਾਲ ਕੀਤਾ ਜਾ ਸਕਦਾ ਹੈ, ਜਦੋਂ ਕਿ ਮੌਜੂਦਾ ਸਮੇਂ ਵਿਚ ਇਨ੍ਹਾਂ ਦਾ ਇਕ ਵਾਰ ਹੀ ਇਸਤੇਮਾਲ ਕੀਤਾ ਜਾਂਦਾ ਹੈ। ਹਵਾ ਵਿਚ ਮੌਜੂਦ ਵਾਇਰਸ ਯੁਕਤ ਵਾਸ਼ਪ ਦੀਆਂ ਬੂੰਦਾਂ ਅਤੇ ਕਣ ਤੋਂ ਬਚਾਅ ਲਈ ਐੱਨ-95 ਮਾਸਕ ਸਭ ਤੋਂ ਪ੍ਰਭਾਵੀ ਹੈ।

ਇਨ੍ਹਾਂ ਤੋਂ ਕੋਵਿਡ-19 ਹੋਣ ਦਾ ਖ਼ਤਰਾ ਹੁੰਦਾ ਹੈ। ਅਮਰੀਕਾ ਸਥਿਤ ਯੂਨੀਵਰਸਿਟੀ ਆਫ ਇਲਿਨਾਏ ਅਰਬਾਰਨਾ-ਸ਼ੈਂਪੇਨ ਵਿਚ ਪ੍ਰੋਫੈਸਰ ਥਾਂਹ ਨਗੁਏਨ ਨੇ ਕਿਹਾ, 'ਕੱਪੜੇ ਦਾ ਮਾਸਕ ਜਾਂ ਸਰਜੀਕਲ ਮਾਸਕ ਪਹਿਨਣ ਵਾਲੇ ਦੇ ਮੂੰਹ ਵਿਚੋਂ ਨਿਕਲਣ ਵਾਲੀਆਂ ਬੂੰਦਾਂ ਤੋਂ ਹੋਰ ਲੋਕਾਂ ਦਾ ਬਚਾਅ ਕਰਦਾ ਹੈ ਪਰ ਐੱਨ-95 ਮਾਸਕ ਉਨ੍ਹਾਂ ਬੂੰਦਾਂ ਨੂੰ ਫਿਲਟਰ ਕਰਕੇ ਪਹਿਨਣ ਵਾਲੇ ਨੂੰ ਬਚਾਉਂਦਾ ਹੈ, ਜਿਸ ਵਿਚ ਵਾਇਰਸ ਹੋ ਸਕਦੇ ਹਨ।' ਇਲਿਨਾਏ ਯੂਨੀਵਰਸਿਟੀ ਦੇ ਪ੍ਰੋਫੈਸਰ ਵਿਸ਼ਾਲ ਵਰਮਾ ਨੇ ਕਿਹਾ, 'ਰੋਗਾਣੂ ਮੁਕਤ ਕਰਣ ਦੇ ਕਈ ਵੱਖ-ਵੱਖ ਤਰੀਕੇ ਹਨ ਪਰ ਜ਼ਿਆਦਾਤਰ ਵਿਚ ਐੱਨ-95 ਮਾਸਕ ਦੇ ਵਿਸ਼ਾਣੁ ਯੁਕਤ ਵਾਸ਼ਪ ਕਣਾਂ ਨੂੰ ਛਾਨਣ ਦੀ ਸਮਰੱਥਾ ਨਸ਼ਟ ਹੋ ਜਾਂਦੀ ਹੈ।' ਉਨ੍ਹਾਂ ਕਿਹਾ, 'ਰੋਗਾਣੂ ਮੁਕਤ ਕਰਣ ਦੀ ਕਿਸੇ ਵੀ ਪ੍ਰਕਿਰਿਆ ਵਿਚ ਮਾਸਕ ਨੂੰ ਪੂਰੀ ਸਤਿਹ ਨੂੰ ਇਨਫੈਕਸ਼ਨ ਮੁਕਤ ਕਰਣ ਦੀ ਜ਼ਰੂਰਤ ਹੁੰਦੀ ਹੈ ਪਰ ਨਾਲ ਹੀ ਇਹ ਵੀ ਓਨਾ ਹੀ ਮਹੱਤਵਪੂਰਣ ਹੈ ਕਿ ਉਸ ਦੇ ਫਿਲਟਰ ਕਰਣ ਦੀ ਸਮਰੱਥਾ ਬਣੀ ਰਹੇ ਅਤੇ ਇਸ ਨੂੰ ਪਹਿਨਣ ਵਾਲੇ ਲਈ ਸੁਰੱਖਿਅਤ ਰਹੇ। ਨਹੀਂ ਤਾਂ ਇਸ ਤੋਂ ਠੀਕ ਸੁਰੱਖਿਆ ਨਹੀਂ ਹੋਵੇਗੀ।'

ਖੋਜਕਰਤਾਵਾਂ ਨੇ ਇਲੈਕਟ੍ਰਿਕ ਕੁੱਕਰ ਪੱਧਤੀ ਵਿਚ ਮਾਸਕ ਨੂੰ ਰੋਗਾਣੂ ਮੁਕਤ ਕਰਣ ਦੀ ਸੰਭਾਵਨਾ ਵੇਖੀ ਜੋ ਸਿਹਤ ਕਰਮੀਆਂ ਲਈ ਲਾਭਦਾਇਕ ਹੋ ਸਕਦੀ ਹੈ, ਖ਼ਾਸਤੌਰ 'ਤੇ ਛੋਟੇ ਕਲੀਨੀਕ ਅਤੇ ਹਸਪਤਾਲਾਂ ਲਈ ਜਿੱਥੇ ਹੀਟ ਆਧਾਰਤ ਰੋਗਾਣੂ ਮੁਕਤ ਕਰਣ ਦੇ ਵੱਡੇ ਉਪਕਰਨ ਮੌਜੂਦ ਨਹੀਂ ਹਨ। ਖੋਜਕਰਤਾਵਾਂ ਨੇ ਅਜਿਹੀ ਪੱਧਤੀ ਦੀ ਪਰਿਕਲਪਨਾ ਕੀਤੀ, ਜੋ ਤਿੰਨਾਂ ਮਾਨਕਾਂ- ਰੋਗਾਣੁ ਮੁਕਤ, ਫਿਲਟਰੇਸ਼ਨ (ਛਾਨਣ ਦੀ ਸਮਰੱਥਾ), ਫਿਟ (ਇਸਤੇਮਾਲ ਕਰਣ ਯੋਗ)- ਨੂੰ ਬਿਨਾਂ ਕਿਸੇ ਵਿਸ਼ੇਸ਼ ਪ੍ਰਕਿਰਿਆ ਅਤੇ ਰਸਾਇਣ ਨੂੰ ਛੱਡੇ ਪੂਰਾ ਕਰੇ। ਉਹ ਅਜਿਹੀ ਪੱਧਤੀ ਦੀ ਖੋਜ ਕਰਣਾ ਚਾਹੁੰਦੇ ਸਨ ਜਿਸ ਦਾ ਇਸਤੇਮਾਲ ਲੋਕ ਆਪਣੇ ਘਰ ਵਿਚ ਕਰ ਸਕਣ। ਇਸ ਦੇ ਮੱਦੇਨਜਰ ਜਾਂਚ ਦਲ ਨੇ ਇਲੈਕਟ੍ਰਿਕ ਕੁੱਕਰ ਨੂੰ ਲੈ ਕੇ ਪ੍ਰੀਖਣ ਕੀਤਾ, ਜੋ ਲੋਕਾਂ ਦੇ ਰਸੋਈ ਘਰ ਵਿਚ ਉਪਲੱਬਧ ਰਹਿੰਦਾ ਹੈ। ਖੋਜਕਰਤਾਵਾਂ ਨੇ ਇਸ ਦੀ ਪੁਸ਼ਟੀ ਕੀਤੀ ਕਿ ਕੁੱਕਰ ਵਿਚ 50 ਮਿੰਟ ਤੱਕ 100 ਡਿਗਰੀ ਸੈਲਸੀਅਸ 'ਤੇ ਮਾਸਕ ਨੂੰ ਗਰਮ ਕਰਣ ਨਾਲ ਕੋਰੋਨਾ ਵਾਇਰਸ ਸਮੇਤ 4 ਤਰ੍ਹਾਂ ਦੇ ਵਾਇਰਸ ਨਸ਼ਟ ਹੋ ਜਾਂਦੇ ਹਨ। ਇਹ ਪੈਰਾਬੈਂਗਨੀ ਰੋਸ਼ਨੀ ਤੋਂ ਰੋਗਾਣੂ ਮੁਕਤ ਕਰਣ ਦੀ ਪੱਧਤੀ ਤੋਂ ਵੀ ਜ਼ਿਆਦਾ ਪ੍ਰਭਾਵੀ ਹੈ।

ਵਰਮਾ ਨੇ ਦੱਸਿਆ, 'ਏਅਰੋਸੋਲ (ਹਵਾ ਵਿਚ ਮੌਜੂਦ ਵਾਸ਼ਪ ਕਣ) ਜਾਂਚ ਪ੍ਰਯੋਗਸ਼ਾਲਾ ਵਿਚ ਚੈਂਬਰ ਬਣਾਇਆ ਅਤੇ ਉਸ ਵਿਚ ਐੱਨ-95 ਮਾਸਕ ਵਿਚੋ ਗੁਜਰਨ ਵਾਲੇ ਕਣਾਂ ਦੀ ਗਿਣਤੀ ਕੀਤੀ। ਅਸੀਂ ਦੇਖਿਆ ਕਿ 20 ਵਾਰ ਇਲੈਕਟ੍ਰਿਕ ਕੁੱਕਰ ਵਿਚ ਰੋਗਾਣੂ ਮੁਕਤ ਕਰਣ ਦੀ ਪ੍ਰਕਿਰਿਆ ਕੀਤੇ ਜਾਣ ਦੇ ਬਾਵਜੂਦ ਮਾਸਕ ਠੀਕ ਤਰ੍ਹਾਂ ਕੰਮ ਕਰ ਰਿਹਾ ਸੀ।' ਖੋਜਕਰਤਾਵਾਂ ਨੇ ਕਿਹਾ ਕਿ ਮਾਸਕ ਨੂੰ ਬਿਨਾਂ ਪਾਣੀ ਕੁੱਕਰ ਵਿਚ ਗਰਮ ਕੀਤਾ ਜਾਣਾ ਚਾਹੀਦਾ ਹੈ, ਨਾ ਕਿ ਪਾਣੀ ਵਿਚ। ਕੁੱਕਰ ਦੇ ਤਲ 'ਤੇ ਇਕ ਛੋਟਾ ਤੌਲੀਆ ਰੱਖਣਾ ਚਾਹੀਦਾ ਹੈ ਤਾਂ ਕਿ ਮਾਸਕ ਸਿੱਧੇ ਗਰਮ ਧਾਤੁ ਦੇ ਸੰਪਰਕ ਵਿਚ ਨਾ ਆਏ।


author

cherry

Content Editor

Related News