ਅਨੋਖਾ ਦਰੱਖਤ ਜਿਥੇ ਲੱਗਦੇ ਹਨ ਔਰਤਨੁਮਾ ਫਲ (ਤਸਵੀਰਾਂ)

01/03/2020 6:20:13 PM

ਬੈਂਕਾਕ- ਥਾਈਲੈਂਡ ਵਿਚ ਉਗਣ ਵਾਲਾ ਇਕ ਅਜੀਬ ਦਰੱਖਤ ਇਹਨੀਂ ਦਿਨੀਂ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ। ਅਸਲ ਵਿਚ ਇਸ ਦਰੱਖਤ 'ਤੇ ਉਗਣ ਵਾਲੇ ਫਲ ਇਕ ਨੌਜਵਾਨ ਮਹਿਲਾ ਦੇ ਆਕਾਰ ਵਿਚ ਨਿਕਲਦੇ ਹਨ। ਕਈ ਲੋਕ ਇਸ ਫਲ ਨੂੰ ਦੇਖ ਕੇ ਹੈਰਾਨ ਹੋ ਰਹੇ ਹਨ। ਉਥੇ ਹੀ ਕੁਝ ਲੋਕ ਇਹਨਾਂ ਫਲਾਂ ਦੇ ਆਕਾਰ ਨਾਲ ਉਲਝਣ ਵਿਚ ਹਨ ਤੇ ਉਹਨਾਂ ਨੂੰ ਇਸ 'ਤੇ ਭਰੋਸਾ ਨਹੀਂ ਹੋ ਰਿਹਾ। ਹਾਲਾਂਕਿ ਥਾਈਲੈਂਡ ਵਿਚ ਮਸ਼ਹੂਰ ਕਥਾਵਾਂ ਵਿਚ ਇਸ ਦਰੱਖਤ ਨੂੰ ਨਾਰੀਪਾਨ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਇਸ ਦਰੱਖਤ ਤੋਂ ਨੌਜਵਾਨ ਔਰਤਾਂ ਦੇ ਆਕਾਰ ਵਾਲੇ ਫਲ ਨਿਕਲਦੇ ਹਨ। ਕਿਹਾ ਜਾਂਦਾ ਹੈ ਕਿ ਉਹ ਹਿਮਾਫਾਨ ਨਾਂ ਦੇ ਪੁਰਾਣੇ ਜੰਗਲ ਵਿਚ ਉਗਦਾ ਹੈ।

PunjabKesari

'ਦ ਸਨ' ਮੁਤਾਬਕ ਪੁਰਾਣੀਆਂ ਕਥਾਵਾਂ ਵਿਚ ਦੱਸਿਆ ਗਿਆ ਹੈ ਕਿ ਬੌਧ ਭਗਵਾਨ ਇੰਦਰ ਆਪਣੀ ਪਤਨੀ ਵੇਸੰਤਰਾ ਤੇ ਆਪਣੇ ਦੋ ਬੱਚਿਆਂ ਦੇ ਨਾਲ ਇਸ ਜੰਗਲ ਵਿਚ ਬਣੇ ਇਕ ਘਰ ਵਿਚ ਰਹਿੰਦੇ ਸਨ। ਪਰ ਜਦੋਂ ਵੇਸੰਤਰਾ ਭੋਜਨ ਲੈਣ ਲਈ ਜੰਗਲ ਵਿਚ ਗਈ ਤਾਂ ਉਹਨਾਂ ਨੂੰ ਨਰ ਪ੍ਰਾਣੀਆਂ ਦੇ ਹਮਲਾ ਕਰਨ ਦਾ ਖਤਰਾ ਸੀ। ਉਦੋਂ ਇੰਦਰ ਨੇ 12 ਵਿਸ਼ੇਸ਼ ਨਾਰੀਪਾਨ ਦਰੱਖਤ ਬਣਾਏ ਜੋ ਉਹਨਾਂ ਦੀ ਪਤਨੀ ਦੀ ਛਵੀ ਜਿਹੇ ਫਲ ਦਿੰਦੇ ਸਨ। ਇਸ ਨਾਲ ਜੰਗਲ ਵਿਚ ਰਹਿਣ ਵਾਲੇ ਜੀਵ ਇਹਨਾਂ ਦਰੱਖਤਾਂ ਵੱਲ ਖਿੱਚੇ ਚਲੇ ਜਾਂਦੇ ਸਨ ਤੇ ਵੇਸੰਤਰਾ ਇਸ ਦੌਰਾਨ ਆਪਣੇ ਪਰਿਵਾਰ ਲਈ ਭੋਜਨ ਇਕੱਠਾ ਕਰ ਲੈਂਦੀ ਸੀ।

PunjabKesari

ਪੁਰਸ਼ ਇਹਨਾਂ ਫਲਾਂ ਨੂੰ ਆਪਣੇ ਘਰ ਲੈ ਜਾਂਦੇ ਸਨ ਤੇ ਇਸ ਦੇ ਪਿਆਰ ਵਿਚ ਪੈ ਜਾਂਦੇ ਹਨ। ਚਾਰ ਮਹੀਨਿਆਂ ਬਾਅਦ ਉਹ ਆਪਣੀਆਂ ਸ਼ਕਤੀਆਂ ਗੁਆ ਲੈਂਦੇ ਸਨ। ਥਾਈ ਕਥਾਵਾਂ ਮੁਤਾਬਕ ਇੰਦਰ ਤੇ ਉਹਨਾਂ ਦੀ ਪਤਨੀ ਦੇ ਦੇਹ ਤਿਆਗਣ ਤੋਂ ਬਾਅਦ ਵੀ ਇਹਨਾਂ ਦਰੱਖਤਾਂ 'ਤੇ ਔਰਤਾਂ ਦੀ ਮੂਰਤ ਵਾਲੇ ਫਲ ਨਿਕਲ ਰਹੇ ਹਨ, ਜੋ ਅੱਜ ਵੀ ਮੌਜੂਦ ਹਨ।


Baljit Singh

Content Editor

Related News