ਅਫਗਾਨਿਸਤਾਨ ਦੇ ਰੈਸਤਰਾਂ ''ਚ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਰੋਬੋਟ ਵੇਟਰੈਸ (ਤਸਵੀਰਾਂ)

Friday, Feb 14, 2020 - 05:05 PM (IST)

ਅਫਗਾਨਿਸਤਾਨ ਦੇ ਰੈਸਤਰਾਂ ''ਚ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਰੋਬੋਟ ਵੇਟਰੈਸ (ਤਸਵੀਰਾਂ)

ਕਾਬੁਲ- ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਇਕ ਰੈਸਤਰਾਂ ਵਿਚ ਇਹਨੀਂ ਦਿਨੀਂ ਇਕ ਰੋਬੋਟ ਵੇਟਰੈਸ ਲੋਕਾਂ ਦੇ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਹ ਅਫਗਾਨਿਸਤਾਨ ਵਿਚ ਪਹਿਲੀ ਰੋਬੋਟ ਵੇਟਰੈਸ ਹੈ, ਜੋ ਇਕ ਯੁੱਧਗ੍ਰਸਤ ਦੇਸ਼ ਵਿਚ ਲੋਕਾਂ ਨੂੰ ਭੋਜਨ ਪਰੋਸਣ ਦੇ ਨਾਲ-ਨਾਲ ਉਹਨਾਂ ਦੇ ਚਿਹਰੇ 'ਤੇ ਮੁਸਕੁਰਾਹਟ ਵੀ ਬਿਖੇਰ ਰਹੀ ਹੈ।

PunjabKesari

'ਟੀਮਿਆ' ਨਾਂ ਦੀ ਇਸ ਰੋਬੋਟ ਦੀ ਲੰਬਾਈ 5 ਫੁੱਟ ਹੈ ਤੇ ਇਹ ਅਜੇ ਛੋਟੇ-ਛੋਟੇ ਕੰਮ ਕਰਦੀ ਹੈ। ਇਹ ਅਫਗਾਨਿਸਤਾਨ ਦੀਆਂ ਦੋ ਮੁੱਖ ਭਾਸ਼ਾਵਾਂ ਵਿਚੋਂ ਇਕ 'ਦਾਰੀ' ਵਿਚ ਗੱਲ ਕਰਦੀ ਹੈ। ਇਸ ਨੂੰ 'ਹੈਪੀ ਬਰਥਡੇ' ਜਿਹੇ ਕੁਝ ਵਾਕ ਵੀ ਆਉਂਦੇ ਹਨ। ਰੈਸਤਰਾਂ ਦੇ ਪ੍ਰਬੰਧਕ ਮੁਹੰਮਦ ਰਫੀ ਸ਼ੀਰਜਾਦ ਨੇ ਇਸ ਰੋਬੋਟ ਨੂੰ ਜਾਪਾਨ ਤੋਂ ਲਿਆਂਦਾ ਹੈ।

PunjabKesari

ਪਿਛਲੇ ਮਹੀਨੇ ਇਸ ਨੇ ਇਥੇ ਕੰਮ ਕਰਨਾ ਸ਼ੁਰੂ ਕੀਤਾ ਹੈ, ਜਿਸ ਤੋਂ ਬਾਅਦ ਤੋਂ ਨਵੇਂ ਗਾਹਕਾਂ ਦੀ ਆਮਦ ਵਧ ਗਈ ਹੈ। ਉਹਨਾਂ ਨੇ ਕਿਹਾ ਕਿ ਇਥੇ ਕਈ ਲੋਕਾਂ ਦੇ ਲਈ ਰੋਬੋਟ ਦੇਖਣਾ ਦਿਲਚਸਪ ਗੱਲ ਹੈ। ਸ਼ੀਰਜਾਦਾ ਨੇ ਕਿਹਾ ਕਿ ਕਦੇ-ਕਦੇ ਤਾਂ ਬੱਚੇ ਰੋਬੋਟ ਨੂੰ ਭੋਜਨ ਲਿਆਉਂਦੇ ਦੇਖ ਖੁਸ਼ੀ ਨਾਲ ਛਾਲਾਂ ਮਾਰਨ ਲੱਗਦੇ ਹਨ। ਇਕ ਪਾਸੇ ਜਾਪਾਨ ਤੇ ਚੀਨ ਵਿਚ ਆਮ ਸਥਾਨਾਂ 'ਤੇ ਰੋਬੋਟ ਦੀ ਤਾਦਾਦ ਵਧ ਰਹੀ ਹੈ, ਉਥੇ ਹੀ ਦੂਜੇ ਪਾਸੇ ਸੰਕਟਗ੍ਰਸਤ ਅਫਗਾਨਿਸਤਾਨ ਵਿਚ ਇਹ ਨਵੀਂ ਗੱਲ ਹੈ। 

PunjabKesari

ਅਫਗਾਨਿਸਤਾਨ ਵਿਚ ਦਹਾਕਿਆਂ ਤੱਕ ਚੱਲੇ ਯੁੱਧ ਦੇ ਕਾਰਨ ਕਈ ਬੁਨਿਆਦੀ ਢਾਂਚੇ ਤਬਾਹ ਹੋ ਗਏ ਹਨ। ਅਜਿਹੇ ਵਿਚ ਇਹ ਰੋਬੋਟ ਵੇਟਰੈਸ ਕੁਝ ਦੇਰ ਦੇ ਲਈ ਹੀ ਸਹੀ, ਲੋਕਾਂ ਦੇ ਚਿਹਰੇ 'ਤੇ ਮੁਸਕੁਰਾਹਟ ਦਾ ਕਾਰਨ ਬਣ ਰਿਹਾ ਹੈ। 9 ਸਾਲਾ ਅਹਿਮਦ ਜਕੀ ਰੋਬੋਟ ਨੂੰ ਦੇਖ ਕੇ ਬੇਹੱਦ ਖੁਸ਼ ਹੈ। ਉਸ ਨੇ ਕਿਹਾ ਕਿ ਮੈਂ ਸਿਰਫ ਟੀਵੀ 'ਤੇ ਹੀ ਅਜਿਹੇ ਰੋਬੋਟ ਦੇਖੇ ਸਨ, ਲਿਹਾਜ਼ਾ ਮੈਂ ਆਪਣੇ ਪਿਤਾ ਨੂੰ ਮੈਨੂੰ ਇਸ ਰੈਸਤਰਾਂ ਲਿਆਉਣ ਲਈ ਕਿਹਾ।

PunjabKesari


author

Baljit Singh

Content Editor

Related News