ਗਾਜ਼ਾ ਸਿਟੀ ’ਚ ਸਕੂਲ ’ਤੇ ਇਜ਼ਰਾਈਲ ਦੇ ਹਵਾਈ ਹਮਲੇ ’ਚ 60 ਤੋਂ ਵੱਧ ਲੋਕਾਂ ਦੀ ਮੌਤ

Saturday, Aug 10, 2024 - 11:45 AM (IST)

ਗਾਜ਼ਾ ਸਿਟੀ ’ਚ ਸਕੂਲ ’ਤੇ ਇਜ਼ਰਾਈਲ ਦੇ ਹਵਾਈ ਹਮਲੇ ’ਚ 60 ਤੋਂ ਵੱਧ ਲੋਕਾਂ ਦੀ ਮੌਤ

ਕਾਹਿਰਾ- ਗਾਜ਼ਾ ਸਿਟੀ ਵਿਚ ਇਕ ਸਕੂਲ-ਸਹਿ-ਆਸਰਾ ਕੈਂਪ ਉਤੇ ਸ਼ਨੀਵਾਰ ਸਵੇਰੇ ਇਜ਼ਰਾਈਲ ਦੇ ਹਵਾਈ ਹਮਲੇ ਵਿਚ 60 ਤੋਂ ਵੱਧ ਲੋਕ ਮਾਰੇ ਗਏ। ਫਿਲਸਤੀਨ ਦੇ ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਿਹਤ ਮੰਤਰਾਲਾ ਦੀ ਐਂਬੂਲੈਂਸ ਅਤੇ ਐਮਰਜੈਂਸੀ ਸੇਵਾ ਨੇ ਦੱਸਿਆ ਕਿ ਮੱਧ-ਗਾਜ਼ਾ ਦੇ ਤਾਬੀਨ ਸਕੂਲ ਉਤੇ ਹੋਏ ਹਵਾਈ ਹਮਲੇ ਵਿਚ 47 ਲੋਕ ਜ਼ਖ਼ਮੀ ਵੀ ਹੋਏ ਹਨ। ਇਜ਼ਰਾਇਲੀ ਫੌਜ ਨੇ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਦਾਅਵਾ ਕੀਤਾ ਕਿ ਉਸ ਨੇ ਸਕੂਲ ਦੇ ਅੰਦਰ ਹਮਾਸ ਦੇ ਕਮਾਨ ਕੇਂਦਰ ਨੂੰ ਨਿਸ਼ਾਨਾ ਬਣਾਇਆ। ਹਾਲਾਂਕਿ ਇਸ ਦੀ ਪੁਸ਼ਟੀ ਲਈ ਕੋਈ ਸਬੂਤ ਨਹੀਂ ਦਿੱਤਾ।


author

DILSHER

Content Editor

Related News