ਕੋਰੋਨਾ ਦਾ ਕਹਿਰ, ਪਾਕਿਸਤਾਨ ''ਚ ਇਕ ਦਿਨ ''ਚ 5000 ਤੋਂ ਵੱਧ ਮਾਮਲੇ
Sunday, Aug 01, 2021 - 03:48 PM (IST)

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਐਤਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ 5,026 ਨਵੇਂ ਮਾਮਲੇ ਆਏ, ਜੋ ਬੀਤੇ ਦਿਨ ਤਿੰਨ ਮਹੀਨਿਆ ਵਿਚ ਇਕ ਦਿਨ ਵਿਚ ਆਏ ਸਭ ਤੋਂ ਵੱਧ ਮਾਮਲੇ ਹਨ। ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਨੇ ਇਕ ਅਧਿਕਾਰਤ ਸੂਚਨਾ ਵਿਚ ਕਿਹਾ ਕਿ ਪਿਛਲੇ 24 ਘੰਟਿਆਂ ਵਿਚ ਇਨਫੈਕਸ਼ਨ ਨਾਲ 62 ਲੋਕਾਂ ਦੀ ਮੌਤ ਹੋ ਗਈ ਜਿਸ ਨਾਲ ਕੋਵਿਡ-19 ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 23,422 ਹੋ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਪਾਕਿ ਨੇ GB ਨੂੰ ਅਸਥਾਈ ਸੂਬੇ ਦਾ ਦਰਜਾ ਦੇਣ 'ਤੇ ਕਾਨੂੰਨ ਦੀ ਰੂਪਰੇਖਾ ਕੀਤੀ ਤੈਅ
ਇਨਫੈਕਸ਼ਨ ਦੇ ਕੁੱਲ ਮਾਮਲਿਆਂ ਦੀ ਗਿਣਤੀ 10,34,837 ਹੈ। ਆਖਰੀ ਵਾਰ 29 ਅਪ੍ਰੈਲ ਨੂੰ ਇਨਫੈਕਸ਼ਨ ਦੇ ਦੈਨਿਕ ਮਾਮਲਿਆਂ ਦੀ ਗਿਣਤੀ 5000 ਦੇ ਪਾਰ ਦਰਜ ਕੀਤੀ ਗਈ ਸੀ। ਉਦੋਂ ਇਕ ਦਿਨ ਵਿਚ 5113 ਮਾਮਲੇ ਸਾਹਮਣੇ ਆਏ ਸਨ।ਹਾਲੇ ਕੋਰੋਨਾ ਵਾਇਰਸ ਇਨਫੈਕਸ਼ਨ ਦਰ 8.82 ਫੀਸਦੀ ਹੈ। ਹੁਣ ਤੱਕ 9,41,659 ਲੋਕ ਇਸ ਬੀਮਾਰੀ ਨਾਲ ਪੂਰੀ ਤਰ੍ਹਾਂ ਸਿਹਤਮੰਦ ਹੋ ਚੁੱਕੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮਹਾਮਾਰੀ ਦੀ ਚੌਥੀ ਲਹਿਰ ਨਾਲ ਨਜਿੱਠਣ ਲਈ ਟੀਕਾਕਰਨ, ਨਿਯਮਾਂ ਨੂੰ ਲਾਗੂ ਕਰਨਾ ਅਤੇ ਤਾਲਾਬੰਦੀ ਤਰਜੀਹ ਹੈ। ਹੁਣ ਤੱਕ ਦੇਸ਼ ਵਿਚ ਐਂਟੀ ਕੋਵਿਡ-19 ਟੀਕਿਆਂ ਦੀਆਂ 2.96 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।