ਇਮਰਾਨ ਖ਼ਾਨ ਨੂੰ ਛੱਡਣ ਵਾਲੇ ਕਈ ਨੇਤਾ ਫ਼ੌਜ ਦੇ ਸਮਰਥਨ ਨਾਲ ਨਵੀਂ ਪਾਰਟੀ ਬਣਾਉਣ ਦੀ ਤਿਆਰੀ ’ਚ
06/09/2023 2:17:18 AM

ਲਾਹੌਰ (ਏ. ਐੱਨ. ਆਈ.)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਛੱਡਣ ਵਾਲੇ ਸੈਂਕੜੇ ਅਸੰਤੁਸ਼ਟ ਨੇਤਾ ਇਕਜੁੱਟ ਹੋ ਗਏ ਹਨ ਅਤੇ ਅਕਤੂਬਰ ’ਚ ਸੰਭਾਵੀ ਆਮ ਚੋਣਾਂ ਲੜਨ ਲਈ ਫ਼ੌਜ ਸਮਰਥਿਤ ਇਕ ਨਵੀਂ ਪਾਰਟੀ ਦਾ ਗਠਨ ਕਰਨ ਲਈ ਤਿਆਰ ਹਨ।
ਚੀਨੀ ਕਾਰੋਬਾਰੀ ਤੇ ਇਮਰਾਨ ਖ਼ਾਨ ਦੇ ਪੁਰਾਣੇ ਮਿੱਤਰ ਜਹਾਂਗੀਰ ਖਾਨ ਤਰੀਨ ਉਨ੍ਹਾਂ ਨੇਤਾਵਾਂ ਦੀ ਅਗਵਾਈ ਕਰ ਰਹੇ ਹਨ, ਜਿਨ੍ਹਾਂ ਨੇ ਪਿਛਲੇ ਮਹੀਨੇ ਫੌਜੀ ਸੰਸਥਾਨਾਂ ’ਤੇ ਹਮਲਿਆਂ ਦੇ ਮੱਦੇਨਜ਼ਰ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਪਾਰਟੀ ਛੱਡ ਦਿੱਤੀ ਸੀ। ਪੀ. ਟੀ. ਆਈ. ਦੇ 100 ਤੋਂ ਵੱਧ ਸੀਨੀਅਰ ਨੇਤਾ ਅਤੇ ਲੋਕ ਪ੍ਰਤੀਨਿਧੀਆਂ ਨੇ ਤਰੀਨ ਨਾਲ ਹੱਥ ਮਿਲਾ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਤੋਂ ਡਿਪੋਰਟ ਕੀਤੇ ਜਾ ਰਹੇ ਪੰਜਾਬੀ ਵਿਦਿਆਰਥੀਆਂ ਨੂੰ ਮਿਲੀ ਵੱਡੀ ਰਾਹਤ
ਤਰੀਨ ਪੀ. ਟੀ. ਆਈ. ਦੇ 120 ਤੋਂ ਜ਼ਿਆਦਾ ਸਾਬਕਾ ਨੇਤਾਵਾਂ ਅਤੇ ਲੋਕ ਪ੍ਰਤੀਨਿਧੀਆਂ ਦੇ ਨਾਲ ਇਸਤੇਹਕਾਮ-ਏ-ਪਾਕਿਸਤਾਨ ਪਾਰਟੀ (ਆਈ. ਪੀ. ਪੀ.) ਬਣਾ ਸਕਦੇ ਹਨ। ਫੌਜੀ ਸੰਸਥਾਨ ਦਾ ਪੂਰਨ ਸਮਰਥਨ ਹੋਣ ਕਾਰਨ ਇਸ ਨਵੀਂ ਪਾਰਟੀ ਨੂੰ ਇਮਰਾਨ ਖਾਨ ਅਤੇ ਰਾਜਨੀਤਕ ਵਿਸ਼ਲੇਸ਼ਕ ‘ਰਾਜੇ ਦੀ ਪਾਰਟੀ’ ਕਰਾਰ ਦੇ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਸਮਾਰਟ ਰਾਸ਼ਨ ਡਿਪੂਆਂ ਨੂੰ ਲੈ ਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਅਹਿਮ ਬਿਆਨ, ਕਹੀ ਇਹ ਗੱਲ