ਮਨਮੋਹਣ ਵਾਰਿਸ, ਕਮਲ ਹੀਰ ਤੇ ਸੰਗਤਾਰ ਆਸਟ੍ਰੇਲੀਆ-ਨਿਊਜ਼ੀਲੈਂਡ 'ਚ ਪਾਉਣਗੇ ਧਮਾਲ
Friday, Sep 13, 2024 - 04:47 PM (IST)
ਬ੍ਰਿਸਬੇਨ/ਮੈਲਬੌਰਨ (ਸੁਰਿੰਦਰਪਾਲ ਸਿੰਘ ਖੁਰਦ, ਮਨਦੀਪ ਸਿੰਘ ਸੈਣੀ, ਸਨੀ ਚਾਂਦਪੁਰੀ)- ਦੁਨੀਆ ਭਰ ਵਿੱਚ ਸਾਫ ਸੁਥਰੀ ਗਾਇਕੀ ਨਾਲ ਵਿਲੱਖਣ ਪਹਿਚਾਣ ਬਣਾ ਚੁੱਕੇ ਵਾਰਿਸ ਭਰਾ ‘ਪੰਜਾਬੀ ਵਿਰਸਾ 2024’ ਲੜੀ ਤਹਿਤ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬੀਆਂ ਦੇ ਰੂਬਰੂ ਹੋਣ ਜਾ ਰਹੇ ਹਨ। ‘ਜਗ ਬਾਣੀ’ ਨਾਲ ਫੋਨ ਤੇ ਗੱਲਬਾਤ ਕਰਦਿਆਂ ਮਨਮੋਹਣ ਵਾਰਿਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬੀ ਵਿਰਸੇ ਦਾ ਪਹਿਲਾ ਸ਼ੋਅ ਆਸਟ੍ਰੇਲੀਆ ਵਿੱਚ 14 ਸਤੰਬਰ ਨੂੰ ਐਡੀਲੇਡ,15 ਸਤੰਬਰ ਨੂੰ ਪਰਥ ਤੇ 20 ਸਤੰਬਰ ਨੂੰ ਕੇਨਜ਼, 21 ਸਤੰਬਰ ਨੂੰ ਸਿਡਨੀ, 28 ਸਤੰਬਰ ਨੂੰ ਬ੍ਰਿਸਬੇਨ, 29 ਸਤੰਬਰ ਨੂੰ ਮੈਲਬੋਰਨ ਵਿੱਚ ਕਰਵਾਏ ਜਾ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਤੌਲੀਏ ਸਮੇਤ ਸੜਕ 'ਤੇ ਆਈ ਕੁੜੀ ਤੇ ਫਿਰ.... ਵੀਡੀਓ ਵਾਇਰਲ
5 ਅਕਤੂਬਰ ਨੂੰ ਆਕਲੈਂਡ ਵਿਖੇ ਸ਼ੋਅ ਦੇ ਨਾਲ ਨਿਊਜ਼ੀਲੈਂਡ ਟੂਰ ਦੀ ਸ਼ੁਰੂਆਤ ਹੋਵੋਗੀ। ਪੰਜਾਬੀਆ ਦੇ ਹਰਮਨ ਪਿਆਰੇ ਗਾਇਕ ਮਨਮੋਹਣ ਵਾਰਿਸ ਨੇ ਦੱਸਿਆ ਕਿ ਇਸ ਵਾਰ ਤਿੰਨੇ ਭਰਾ ਨਵੇਂ ਨਕੋਰ ਗੀਤਾਂ ਅਤੇ ਸ਼ੇਅਰੋ ਸ਼ਾਇਰੀ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਦੇ ਹੋਏ ਨਵੇਂ ਕੀਰਤੀਮਾਨ ਸਥਾਪਿਤ ਕਰਨਗੇ। 20 ਸਤੰਬਰ ਨੂੰ ਪੰਜਾਬੀ ਭਾਈਚਾਰੇ ਵੱਲੋਂ ਕੇਨਜ਼ ਦੇ ਕੈਲੰਡਰ ਪਾਰਕ ਇਨਸਫੇਲ ਵਿਖੇ ਕਰਵਾਈਆਂ ਜਾ ਰਹੀਆ ਖੇਡਾਂ ਤੇ ਸੱਭਿਆਚਾਰਕ ਗਤੀਵਿਧੀਆ 'ਚ ਸ਼ਾਮ ਨੂੰ ਵਾਰਿਸ ਭਰਾਵਾਂ ਦੀ ਗਾਇਕੀ ਦੇ ਖੁੱਲ੍ਹੇ ਆਖਾੜੇ ਬਾਰੇ ਜਾਣਕਾਰੀ ਦਿੱਤੀ। ਮੁੱਖ ਪ੍ਰਬੰਧਕ ਜਸ਼ਨ ਸੰਧੂ, ਸੁਖਜੀਤ ਢਿੱਲੋ, ਸੋਢੀ ਦੌਧਰ ਤੇ ਦਲਜੀਤ ਭੁੱਲਰ ਨੇ ਪਰਿਵਾਰਾਂ ਨੂੰ ਸ਼ੋਅ ਵੇਖਣ ਲਈ ਨਿੱਘਾ ਸੱਦਾ ਦਿੰਦਿਆ ਕਿਹਾ ਕਿ ਵਾਰਿਸ ਭਰਾਵਾਂ ਦੀ ਮਿਆਰੀ ਤੇ ਸਮਾਜ ਸੇਧ ਦੇਣ ਵਾਲੀ ਗਾਇਕੀ ਤੇ ਸੰਗੀਤ ਰਾਹੀ ਸਾਡੀ ਅਜੋਕੀ ਪੀੜ੍ਹੀ ਨੂੰ ਆਪਣੇ ਵਿਰਸੇ ਤੇ ਪੰਜਾਬੀ ਮਾਂ ਬੋਲੀ ਦੀ ਗੁੜਤੀ ਦੇ ਰਹੇ ਹਨ। ਇਸ ਲਈ ਪਰਿਵਾਰਾਂ ਨੂੰ ਬੱਚਿਆਂ ਸਮੇਤ ਸ਼ੋਅ ਵੇਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸ਼ੋਅ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆ ਗਈਆ ਹਨ। ਇਥੇ ਜ਼ਿਕਰਯੋਗ ਹੈ ਕਿ ਪੰਜਾਬੀ ਵਿਰਸਾ ਸ਼ੋਆਂ ਕਰਕੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਸਦੇ ਪੰਜਾਬੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।