ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਲੱਗੇ ਟੇਬਲ ''ਤੇ ਪਰੋਸੀ ਸ਼ਰਾਬ ਤੇ ਸਿਗਰੇਟ

08/08/2019 4:38:18 PM

ਮਲੇਸ਼ੀਆ (ਏਜੰਸੀ)- ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਮਲੇਸ਼ੀਆ ਦੇ ਇਕ ਹੋਟਲ ਵਿਚ ਸ਼ਰਾਬ ਪਰੋਸਣ ਵਾਲੇ ਟੇਬਲਾਂ 'ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਲੱਗੀ ਹੋਈ ਹੈ, ਜਿਸ 'ਤੇ ਸ਼ਰਾਬ ਅਤੇ ਸਿਗਰੇਟ ਪਰੋਸੀ ਗਈ। ਹੋਟਲ ਦੀ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਮਲੇਸ਼ੀਆ ਦੇ ਇਸ ਹੋਟਲ ਦੀ ਵੀਡੀਓ ਨੂੰ ਲੈ ਕੇ ਸਿੱਖਾਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਵੀਡੀਓ ਵਿਚ ਨਜ਼ਰ ਆ ਰਿਹਾ ਇਹ ਪੋਸਟਰ ਏਅਰਏਸ਼ੀਆ ਦਾ ਹੈ ਜਿਸ ਵਿਚ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਤਸਵੀਰ ਲੱਗੀ ਹੋਈ ਹੈ। ਹੋਟਲ ਵਿਚ ਇਸ ਤਰ੍ਹਾਂ ਦੇ ਕਈ ਟੇਬਲ ਹਨ, ਜਿਨ੍ਹਾਂ 'ਤੇ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ। ਇਸ ਹੋਟਲ ਦਾ ਨਾਂ ਰੈਸਟੋਰਨ ਏਬੀਕੇ ਅਮੀਨ ਹੈ।


Sunny Mehra

Content Editor

Related News