ਚੀਨ ''ਚ ਵਿੱਤੀ ਧੋਖਾਦੇਹੀ ''ਤੇ ਅਦਾਲਤ ਦਾ ਵੱਡਾ ਫ਼ੈਸਲਾ, ''ਐਵਰਗ੍ਰਾਂਡੇ'' ਦੇ ਸੰਸਥਾਪਕ ਨੂੰ ਭੇਜਿਆ ਉਮਰ ਭਰ ਲਈ ਜੇਲ੍ਹ
Friday, Aug 21, 2026 - 03:29 AM (IST)
ਹਾਂਗਕਾਂਗ : ਚੀਨ ਦੀ ਸੰਕਟਗ੍ਰਸਤ ਰੀਅਲ ਅਸਟੇਟ ਕੰਪਨੀ ‘ਐਵਰਗ੍ਰਾਂਡੇ’ ਦੇ ਸੰਸਥਾਪਕ ਹੁਈ ਕਾ ਯਾਨ ਨੂੰ ਵੱਡੇ ਪੱਧਰ ’ਤੇ ਵਿੱਤੀ ਧੋਖਾਦੇਹੀ ਦੇ ਮਾਮਲੇ ਵਿਚ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀਆਂ ਕੰਪਨੀਆਂ ’ਤੇ 2 ਅਰਬ ਅਮਰੀਕੀ ਡਾਲਰ ਤੋਂ ਵੱਧ ਦਾ ਜੁਰਮਾਨਾ ਲਗਾਇਆ ਗਿਆ ਹੈ। ਦੱਖਣੀ ਚੀਨ ਦੇ ਸ਼ੇਨਜ਼ੇਨ ਸ਼ਹਿਰ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਇਹ ਫੈਸਲਾ ਸੁਣਾਇਆ। ਸਾਲ 2020 ਵਿਚ ਜਦੋਂ ਚੀਨੀ ਅਧਿਕਾਰੀਆਂ ਨੇ ਰੀਅਲ ਅਸਟੇਟ ਖੇਤਰ ਵਿਚ ਬਹੁਤ ਜ਼ਿਆਦਾ ਕਰਜ਼ਾ ਲੈਣ ’ਤੇ ਰੋਕ ਲਗਾਈ, ਉਦੋਂ ਐਵਰਗ੍ਰਾਂਡੇ ਕੰਪਨੀ ’ਤੇ 300 ਅਰਬ ਅਮਰੀਕੀ ਡਾਲਰ ਤੋਂ ਵੱਧ ਦੀਆਂ ਦੇਣਦਾਰੀਆਂ ਸਨ ਅਤੇ ਉਹ ਕੰਗਾਲ ਹੋ ਗਈ ਸੀ। ਇਸ ਫੈਸਲੇ ਨੂੰ ਐਵਰਗ੍ਰਾਂਡੇ ਮਾਮਲੇ ਵਿਚ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਭੂਚਾਲ ਦੇ ਜ਼ਬਰਦਸਤ ਝਟਕਿਆਂ ਨਾਲ ਕੰਬਿਆ ਪੇਰੂ: 6.7 ਰਹੀ ਤੀਬਰਤਾ, ਦਹਿਸ਼ਤ ਮਾਰੇ ਘਰਾਂ 'ਚੋਂ ਬਾਹਰ ਭੱਜੇ ਲੋਕ
ਸ਼ੇਨਜ਼ੇਨ ਸ਼ਹਿਰ ਦੀ ਇਕ ਅਦਾਲਤ ਨੇ 67 ਸਾਲਾ ਹੁਈ (ਜਿਨ੍ਹਾਂ ਨੂੰ ਸ਼ੂ ਜਿਆਯਿਨ ਵੀ ਕਿਹਾ ਜਾਂਦਾ ਹੈ) ਅਤੇ ਉਨ੍ਹਾਂ ਦੀ ਕੰਪਨੀ ‘ਐਵਰਗ੍ਰਾਂਡੇ’ ਨੂੰ ਬਹੁਤ ਵੱਡੇ ਆਰਥਿਕ ਘਪਲੇ ਦਾ ਦੋਸ਼ੀ ਪਾਇਆ ਹੈ। ਉਨ੍ਹਾਂ ’ਤੇ ਦੋਸ਼ ਸਾਬਤ ਹੋਇਆ ਕਿ ਉਨ੍ਹਾਂ ਨੇ ਆਪਣੀ ਕੰਪਨੀ ਦੀ ਕੁੱਲ ਜਾਇਦਾਦ ਨੂੰ ਕਾਗਜ਼ਾਂ ’ਚ ਬਹੁਤ ਵਧਾ-ਚੜ੍ਹਾ ਕੇ ਦਿਖਾਇਆ ਅਤੇ ਕੰਪਨੀ ’ਤੇ ਚੜ੍ਹੇ ਭਾਰੀ ਕਰਜ਼ੇ ਨੂੰ ਛੁਪਾ ਕੇ ਲੋਕਾਂ ਨਾਲ ਧੋਖਾ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
