ਇਰਾਕ ਨੂੰ ਪੂਰੀ ਤਰ੍ਹਾਂ ‘ਨਸ਼ਟ’ ਕਰ ਕੇ ਬਹੁਤ ਵੱਡੀ ਗ਼ਲਤੀ ਕੀਤੀ : ਟਰੰਪ

Friday, May 29, 2026 - 11:31 PM (IST)

ਇਰਾਕ ਨੂੰ ਪੂਰੀ ਤਰ੍ਹਾਂ ‘ਨਸ਼ਟ’ ਕਰ ਕੇ ਬਹੁਤ ਵੱਡੀ ਗ਼ਲਤੀ ਕੀਤੀ : ਟਰੰਪ

ਵੈੱਬ ਡੈਸਕ : ਟਰੰਪ ਨੇ ਕਿਹਾ ਕਿ ਈਰਾਨੀ ਬਹੁਤ ਚਲਾਕ ਵਾਰਤਾਕਾਰ ਹਨ, ਪਰ ਸਾਰੇ ਪੱਤੇ ਸਾਡੇ ਹੱਥ ’ਚ ਹਨ। ਅਸੀਂ ਈਰਾਨੀ ਫੌਜ ਨੂੰ ਕਾਫ਼ੀ ਕਮਜ਼ੋਰ ਕਰ ਦਿੱਤਾ ਹੈ। ਅਸੀਂ ਕਿਸੇ ਵੀ ਅਜਿਹੇ ਸਮਝੌਤੇ ਨੂੰ ਸਵੀਕਾਰ ਨਹੀਂ ਕਰਾਂਗੇ ਜੋ ਸੰਯੁਕਤ ਰਾਜ ਅਮਰੀਕਾ ਲਈ ਚੰਗਾ ਨਾ ਹੋਵੇ।

ਉਨ੍ਹਾਂ ਨੇ ਕਿਹਾ ਕਿ ਅਸੀਂ ਇਰਾਕ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਕੇ ਬਹੁਤ ਵੱਡੀ ਗ਼ਲਤੀ ਕੀਤੀ। ਸਾਨੂੰ ਇਰਾਕ ’ਚ ਨਹੀਂ ਜਾਣਾ ਚਾਹੀਦਾ ਸੀ ਪਰ ਜੰਗ ’ਚ ਕਦੇ-ਕਦੇ ਗ਼ਲਤੀਆਂ ਹੋ ਜਾਂਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ ਨੂੰ ਈਰਾਨ ਨਹੀਂ ਜਾਣਾ ਚਾਹੀਦਾ ਸੀ ਪਰ ਜੇਕਰ ਉਹ ਨਾ ਜਾਂਦਾ, ਤਾਂ ਈਰਾਨ ਪਰਮਾਣੂ ਬੰਬ ਬਣਾ ਲੈਂਦਾ, ਕਿਉਂਕਿ ਈਰਾਨ ਕੋਲ ਪਰਮਾਣੂ ਹਥਿਆਰ ਬਣਾਉਣ ਦੀ ਸਮਰੱਥਾ ਸੀ, ਜਿਸ ਨੂੰ ਅਸੀਂ ਨਸ਼ਟ ਕਰ ਦਿੱਤਾ ਹੈ।

2003 ਦਾ ਹਮਲਾ ਸਾਮੂਹਿਕ ਵਿਨਾਸ਼ ਦੇ ਹਥਿਆਰਾਂ ਦੇ ਕਥਿਤ ਦਾਅਵਿਆਂ ਦੇ ਆਧਾਰ ’ਤੇ ਕੀਤਾ ਗਿਆ ਸੀ, ਜੋ ਬਾਅਦ ’ਚ ਬੇਬੁਨਿਆਦ ਸਾਬਤ ਹੋਏ। ਇਸ ਦੀ ਬਜਾਏ, ਇਸ ਕਦਮ ਨੇ ਖੇਤਰ ’ਚ ਲੰਬੇ ਸਮੇਂ ਤੱਕ ਅਸਥਿਰਤਾ ਅਤੇ ਸੰਘਰਸ਼ ਪੈਦਾ ਕਰ ਦਿੱਤਾ। 2011 ’ਚ ਓਬਾਮਾ ਪ੍ਰਸ਼ਾਸਨ ਤਹਿਤ ਅਮਰੀਕੀ ਫੌਜਾਂ ਇੱਥੋਂ ਪੂਰੀ ਤਰ੍ਹਾਂ ਵਾਪਸ ਚਲੀਆਂ ਗਈਆਂ ਸਨ।

2014 ’ਚ ਜਦੋਂ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. ਨੇ ਇਰਾਕ ਦੇ ਵੱਡੇ ਹਿੱਸੇ ’ਤੇ ਕਬਜ਼ਾ ਕਰ ਲਿਆ, ਤਾਂ ਇਰਾਕੀ ਸਰਕਾਰ ਦੇ ਸੱਦੇ ’ਤੇ ਅਮਰੀਕੀ ਫੌਜ ਸਿਖਲਾਈ ਅਤੇ ਸਹਾਇਤਾ ਲਈ ਦੁਬਾਰਾ ਇਰਾਕ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News