ਸ਼ਰਾਬ ਦੀ ਘੱਟ ਵਰਤੋਂ ਵੀ HIV ਪੀੜਤ ਲੋਕਾਂ ਦੀਆਂ ਹੱਡੀਆਂ ਕਰ ਸਕਦੀ ਹੈ ਕਮਜ਼ੋਰ
Wednesday, Mar 04, 2020 - 01:19 AM (IST)
ਨਿਉੂਯਾਰਕ - ਐੱਚ. ਆਈ. ਵੀ. ਤੋਂ ਪੀੜਤ ਲੋਕਾਂ ਲਈ ਸ਼ਰਾਬ ਦੀ ਥੋੜ੍ਹੀ ਮਾਤਰਾ ਵੀ ਉਨ੍ਹਾਂ ਦੀਆਂ ਹੱਡੀਆਂ ਨੂੰ ਕਮਜ਼ੋਰ ਕਰ ਸਕਦੀ ਹੈ। ਸ਼ਰਾਬ ਪੀਣ ਨਾਲ ਆਸਟੀਓਪੋਰੋਸਿਸ ਦਾ ਖਤਰਾ ਵੱਧ ਜਾਂਦਾ ਹੈ। ਇਕ ਨਵੀਂ ਖੋਜ ਵਿਚ ਇਸ ਦਾ ਖੁਲਾਸਾ ਹੋਇਆ ਹੈ।
ਬੋਸਟਨ ਯੂਨੀਵਰਸਿਟੀ ਸਕੂਲ ਆਫ ਪਬਲਿਕ ਹੈਲਥ ਅਤੇ ਸਕੂਲ ਆਫ ਮੈਡੀਸਨ ਦੇ ਖੋਜੀਆਂ ਨੇ ਦੱਸਿਆ ਕਿ ਜਿਵੇਂ-ਜਿਵੇਂ ਲੋਕ ਬੁੱਢੇ ਹੁੰਦੇ ਜਾਂਦੇ ਹਨ, ਉਨ੍ਹਾਂ ਦੀਆਂ ਹੱਡੀਆਂ ਵੀ ਕਮਜ਼ੋਰ ਹੁੰਦੀਆਂ ਜਾਂਦੀਆਂ ਹਨ। ਜਰਨਲ ’ਚ ਛਪੀ ਇਕ ਰਿਸਰਚ ਵਿਚ ਸਹਾਇਕ ਪ੍ਰੋਫੈਸਰ ਡਾ. ਥੇਰੇਸਾ ਡਬਲਿਉੂ ਕਿਮ ਨੇ ਕਿਹਾ ਕਿ ਨਤੀਜਿਆਂ ਨੂੰ ਦੇਖ ਕੇ ਇਹ ਪਤਾ ਲੱਗਦਾ ਹੈ ਕਿ ਐੱਚ. ਆਈ. ਵੀ. ਪੀੜਤ ਲੋਕਾਂ ਲਈ ਅਲਕੋਹਲ ਠੀਕ ਨਹੀਂ ਹੈ।
ਅਸਲ ਵਿਚ ਇਕ ਦਿਨ ’ਚ ਜ਼ਿਆਦਾ ਪੈੱਗ ਲਾਉਣ ਦਾ ਸੀ. ਡੀ. 4 ਕੋਸ਼ਿਕਾਵਾਂ ਵਿਚ ਕਮੀ ਨਾਲ ਸਬੰਧ ਹੈ, ਜੋ ਮਰੀਜ਼ ਵਿਚ ਕਮਜ਼ੋਰ ਰੋਗ ਰੋਕੂ ਸਮਰੱਥਾ ਦਾ ਸੰਕੇਤਕ ਹਨ। ਸੀ. ਡੀ. 4 ਦਾ ਸ਼ਰਾਬ ਨਾਲ ਸਿੱਧਾ ਸਬੰਧ ਹੈ ਅਤੇ ਜ਼ਿਆਦਾ ਸ਼ਰਾਬ ਪੀਣ ਵਾਲਿਆਂ ਦੀ ਸਿਹਤ ਲਈ ਸ਼ਰਾਬ ਨੁਕਸਾਨਦਾਇਕ ਹੈ।