ਇੰਨਾ ਅੰਨ੍ਹਾਂ ਹੁੰਦੈ ਪਿਆਰ, ਇਸ ਗੋਰੇ ਨੂੰ ਨਹੀਂ ਸੀ ਪਤਾ

11/05/2017 3:30:18 PM

ਲਾਸ ਵੇਗਾਸ— ਪਿਆਰ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ 'ਪਿਆਰ ਅੰਨ੍ਹਾ ਹੁੰਦਾ ਹੈ' ਤੇ ਪਿਆਰ 'ਚ ਡੁੱਬੇ ਮੁੰਡਾ ਕੁੜੀ 'ਚੋਂ ਕੋਈ ਇਕ ਵੀ ਸਾਥ ਛੱਡ ਕੇ ਲਾਂਭੇ ਹੋ ਜਾਵੇ ਤਾਂ ਦੂਜੇ ਦਾ ਦਿਲ ਤਾਂ ਟੁੱਟਦਾ ਹੈ। ਇਸੇ ਤਰ੍ਹਾਂ ਦਾ ਇਕ ਮਾਮਲਾ ਲਾਸ ਵੇਗਸ 'ਚ ਸਾਹਮਣੇ ਆਇਆ ਜਿਥੇ ਇਕ ਭਾਰਤੀ ਕੁੜੀ ਨੇ ਆਪਣੇ ਦਿਲ ਟੁੱਟਣ ਦਾ ਬਦਲਾ ਗੋਰੇ ਤੋਂ ਇਸ ਤਰ੍ਹਾਂ ਲਿਆ ਕਿ ਹਰ ਪਾਸੇ ਇਕ ਵਖਰੇ ਚਰਚਾ ਦਾ ਵਿਸ਼ਾ ਬਣ ਗਿਆ।
ਦਰਸਅਲ ਹੋਇਆ ਇੰਝ ਕਿ ਇਕ ਗੋਰੇ ਨੂੰ ਉਸ ਦੀ ਗਰਲਫਰੈਂਡ ਨੇ ਬਰੇਕਅਪ ਹੋਣ ਮਗਰੋ ਇਕ ਟੀ-ਸ਼ਰਟ ਤੋਹਫੇ ਵਜੋਂ ਦਿੱਤੀ। ਇਸ ਟੀ-ਸ਼ਰਟ 'ਤੇ ਪੰਜਾਬੀ ਦਾ ਇਕ ਸ਼ਬਦ ਛਪਿਆ ਹੋਇਆ ਸੀ, ਜਿਸ ਬਾਰੇ ਉਸ ਭਾਰਤੀ ਕੁੜੀ ਨੇ ਉਸ ਗੋਰੇ ਨੂੰ ਦੱਸਿਆ ਕਿ ਇਸ ਦਾ ਮਤਲਬ 'ਆਈ ਲਵ ਯੂ' ਹੈ। ਗੋਰੇ ਨੇ ਵੀ ਟੀ-ਸ਼ਰਟ 'ਤੇ ਲਿਖੇ ਸਕਾਰਾਤਮਕ ਤਰੀਕੇ ਨਾਲ ਲਿਆ ਤੇ ਪਿਆਰ ਦੀ ਨਿਸ਼ਾਨੀ ਸਮਝ ਕੇ ਟੀ-ਸ਼ਰਟ ਪਾ ਲਈ।
ਚਿੱਟੇ ਰੰਗ ਦੀ ਇਸ ਟੀ-ਸ਼ਰਟ ਨੂੰ ਜਦੋਂ ਗੋਰਾ ਇਕ ਦਿਨ ਪਹਿਨ ਕੇ ਕਿਤੇ ਜਾ ਰਿਹਾ ਸੀ ਤਾਂ ਏਸ਼ੀਆਈ ਮੂਲ ਦਾ ਇਕ ਵਿਅਕਤੀ ਮਿਲਿਆ, ਜਿਸ ਨੇ ਗੋਰੇ ਨਾਲ ਗੱਲਬਾਤ ਕਰਦਿਆ, ਟੀ-ਸ਼ਰਟ 'ਤੇ ਲਿਖੇ ਸ਼ਬਦ ਦਾ ਮਤਲਬ ਦੱਸਿਆ ਤਾਂ ਗੋਰੇ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕਿਉਂਕਿ ਗੋਰਾ ਸਮਝ ਹੀ ਨਹੀਂ ਸਮਝ ਪਾਇਆ ਕਿ ਜਿਸ ਟੀ-ਸ਼ਰਟ ਨੂੰ ਪਾ ਕੇ ਉਹ ਪਿਆਰ ਦੇ ਸ਼ਬਦਾਂ ਨੂੰ ਸੀਨੇ ਨਾਲ ਲਗਾਈ ਫਿਰਦਾ ਹੈ ਅਸਲ 'ਚ ਉਨ੍ਹਾਂ ਦਾ ਮਤਲਹ ਇਨ੍ਹਾਂ ਭੱਦਾ ਤੇ ਗੰਦਾ ਹੋ ਸਕਦਾ ਹੈ। ਅਸੀਂ ਤੁਹਾਨੂੰ ਦੱਸ ਦਇਏ ਕਿ ਉਸ ਟੀ-ਸ਼ਰਟ 'ਤੇ ਇਕ ਗਾਲ੍ਹ ਲਿਖੀ ਹੋਈ ਸੀ। ਜਦੋਂ ਏਸ਼ੀਆਈ ਵਿਅਕਤੀ ਨੇ ਉਸ ਨੂੰ ਇਸ ਸ਼ਬਦ ਦਾ ਮਤਲਬ ਦੱਸਿਆ ਤਾਂ ਫਿਰ ਵੀ ਉਸ ਨੂੰ ਯਕੀਨ ਨਹੀਂ ਹੋਇਆ ਤੇ ਨੌਜਵਾਨ ਨੇ ਟੀ-ਸ਼ਰਟ ਪਾ ਕੇ ਆਪਣੀ ਫੋਟੋ ਟਵਿਟਰ 'ਤੇ ਪੋਸਟ ਕਰ ਦਿੱਤੀ, ਜੋ ਕਿ ਕਾਫੀ ਵਾਇਰਲ ਹੋਣ ਲੱਗੀ। ਇਸ ਤਸਵੀਰ ਨੂੰ ਲੈ ਕੇ ਲੋਕਾਂ ਨੇ ਕਈ ਤਰ੍ਹਾਂ ਦੇ ਟਰੋਲ ਕੀਤੇ ਤਾਂ ਉਕਤ ਗੋਰੇ ਨੌਜਵਾਨ ਨੂੰ ਸਾਰੇ ਮਾਮਲੇ ਬਾਰੇ ਪਤਾ ਲੱਗਾ। ਇਹ ਮਾਮਲਾ ਅੱਜਕਲ ਮੀਡੀਆ 'ਚ ਛਾਇਆ ਹੋਇਆ ਹੈ ਹਾਲਾਂਕਿ ਇਸ ਨੌਜਵਾਨ ਦੀ ਪਛਾਣ ਗੁਪਤ ਰੱਖੀ ਗਈ ਹੈ।


Related News