ਪਿਆਰ ਕਰਨ ਲਈ ਮਿਲਦੀ ਹੈ ‘ਲਵ ਲੀਵ’

01/31/2019 7:22:09 PM

ਬੀਜਿੰਗ (ਏਜੰਸੀਆਂ)— ਜ਼ਿੰਦਗੀ ਦੀ ਦੌੜ-ਭੱਜ 'ਚ ਅਸੀਂ ਪਿਆਰ ਕਰਨਾ ਭੁੱਲ ਜਾਂਦੇ ਹਾਂ। ਪਿਆਰ ਲਈ ਸਮਾਂ ਹੀ ਨਹੀਂ ਕੱਢ ਸਕਦੇ। ਇਸੇ ਕਾਰਨ ਪਾਰਟਨਰਸ ਦਰਮਿਆਨ ਝਗੜੇ ਵੀ ਹੋ ਜਾਂਦੇ ਹਨ। ਇਨ੍ਹਾਂ ਝਗੜਿਆਂ ਤੋਂ ਦੂਰ ਰਹਿਣ ਲਈ ਕੁਝ ਲੋਕ ਸਿੰਗਲ ਰਹਿਣਾ ਹੀ ਪਸੰਦ ਕਰਦੇ ਹਨ। ਇਸੇ ਪ੍ਰੇਸ਼ਾਨੀ ਦਾ ਇਕ ਸਕੂਲ ਨੇ ਬਹੁਤ ਹੀ ਮਜ਼ੇਦਾਰ ਹੱਲ ਕੱਢਿਆ ਹੈ। ਇਸ ਸਕੂਲ ਨੇ ਆਪਣੇ ਟੀਚਰਾਂ ਲਈ 'ਲਵ ਲੀਵ' ਦੀ ਸ਼ੁਰੂਆਤ ਕੀਤੀ ਹੈ ਤਾਂ ਕਿ ਉਹ ਆਪਣੇ ਪਿਆਰ ਨਾਲ ਸਮਾਂ ਬਿਤਾਉਣ ਲਈ ਸਮਾਂ ਕੱਢ ਸਕਣ। ਇਹ ਚਾਈਨਾ ਦੇ ਜੋਹੀਆਂਗ ਸ਼ਹਿਰ ਦਾ ਇਕ ਮਿਡਲ ਸਕੂਲ ਹੈ, ਜਿਸ ਦਾ ਨਾਂ ਹੈ ਡਿੰਗਲਾਨ ਐਕਸਪੈਰੀਮੈਂਟ ਮਿਡਲ ਸਕੂਲ। ਇਥੇ ਹਰ ਮਹੀਨੇ ਟੀਚਰਾਂ ਨੂੰ ਦੋ ਹਾਫ ਡੇ ਦਿੱਤੇ ਜਾਂਦੇ ਹਨ, ਜਿਸ ਨੂੰ ਲਵ ਲੀਵ ਨਾਂ ਦਿੱਤਾ ਗਿਆ ਹੈ।

ਇਸ ਸਕੂਲ 'ਚ ਇਹ ਛੁੱਟੀਆਂ 15 ਜਨਵਰੀ 2019 ਤੋਂ ਸ਼ੁਰੂ ਕੀਤੀਆਂ ਗਈਆਂ। ਇਹ ਲੀਵ ਖਾਸ ਕਰਕੇ ਸਿੰਗਲ ਟੀਚਰਾਂ ਲਈ ਹੈ ਪਰ ਜਿਨ੍ਹਾਂ ਟੀਚਰਾਂ ਦੇ ਪਰਿਵਾਰ ਹਨ, ਉਨ੍ਹਾਂ ਨੂੰ ਵੀ ਇਹ ਸਕੂਲ ਫੈਮਿਲੀ ਲੀਵ ਦਿੰਦਾ ਹੈ। ਇਸ ਸਕੂਲ ਦੇ ਇਕ ਟੀਚਰ ਨੇ ਦੱਸਿਆ ਕਿ ਲਵ ਲੀਵ ਨਾਲ ਸਿੰਗਲ ਟੀਚਰਸ ਨੂੰ ਨਵੇਂ ਲੋਕਾਂ ਨਾਲ ਮਿਲਣ ਅਤੇ ਆਪਣੇ ਰਿਲੇਸ਼ਨਸ਼ਿਪ ਨੂੰ ਮਜ਼ਬੂਤ ਬਣਾਉਣ ਦਾ ਸਮਾਂ ਮਿਲ ਰਿਹਾ ਹੈ।


Baljit Singh

Content Editor

Related News