ਦੇਰ ਤੱਕ ਸੌਣ ਨਾਲ ਪੈ ਸਕਦੀ ਹੈ ਸਿਹਤਮੰਦ ਖੁਰਾਕ ਦੀ ਆਦਤ

01/11/2018 1:00:08 AM

ਲੰਡਨ— ਹਰ ਰਾਤ ਇਕ ਘੰਟਾ ਵਾਧੂ ਸੌਣ ਨਾਲ ਸ਼ੂਗਰ ਦੇ ਸੇਵਨ ਵਿਚ ਕਮੀ ਲਿਆਉਣ 'ਚ ਮਦਦ ਮਿਲ ਸਕਦੀ ਹੈ ਅਤੇ ਇਸ ਤਰ੍ਹਾਂ ਤੁਸੀਂ ਪੌਸ਼ਟਿਕ ਖੁਰਾਕ ਲੈਣ ਵੱਲ ਵੱਧ ਸਕਦੇ ਹੋ। ਇਹ ਗੱਲ ਇਕ ਅਧਿਐਨ ਵਿਚ ਸਾਹਮਣੇ ਆਈ ਹੈ। ਖੋਜਕਾਰਾਂ ਨੇ ਕਿਹਾ ਕਿ ਮੋਟਾਪਾ ਅਤੇ ਕਾਰਡੀਓ-ਮੈਟਾਬੋਲਿਕ ਬੀਮਾਰੀਆਂ ਸਮੇਤ ਅਨੇਕਾਂ ਮਾਮਲਿਆਂ ਵਿਚ ਨੀਂਦ ਜੋਖਮਾਂ ਨੂੰ ਪ੍ਰਭਾਵਿਤ ਕਰਨ ਵਾਲਾ ਇਕ ਅਹਿਮ ਕਾਰਕ ਹੈ। 
'ਅਮਰੀਕਨ ਜਨਰਲ ਆਫ ਕਲੀਨਿਕਲ ਨਿਊਟ੍ਰੀਸ਼ਨ' ਵਿਚ ਛਪੇ ਇਕ ਅਧਿਐਨ ਵਿਚ ਪੌਸ਼ਟਿਕ ਖੁਰਾਕ ਦੇ ਸੇਵਨ 'ਤੇ ਨੀਂਦ ਦੇ ਵਧੇ ਘੰਟਿਆਂ ਦੇ ਪੈਣ ਵਾਲੇ ਅਸਰ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਬ੍ਰਿਟੇਨ ਦੇ ਕਿੰਗਸ ਕਾਲਜ ਲੰਡਨ ਵਿਚ ਖੋਜਕਾਰਾਂ ਨੇ ਪਾਇਆ ਕਿ ਨੀਂਦ ਵਿਚ ਵਾਧੇ ਨਾਲ ਆਧਾਰ ਰੇਖਾ ਦੇ ਪੱਧਰਾਂ ਦੀ ਤੁਲਨਾ ਵਿਚ ਲੋਕਾਂ ਵਿਚ ਸ਼ੂਗਰ ਦੀ ਖਪਤ 'ਚ 10 ਗ੍ਰਾਮ ਦੀ ਕਮੀ ਆਈ ਹੈ। ਉਨ੍ਹਾਂ ਨੂੰ ਨੀਂਦ ਵਧਣ ਨਾਲ ਕੁਲ ਕਾਰਬੋਹਾਈਡ੍ਰੇਟ ਦੀ ਖਪਤ ਵਿਚ ਕਮੀ ਦੇ ਰੁਝਾਨ ਵਿਚ ਵੀ ਗਿਰਾਵਟ ਦਿਸੀ।