ਸ: ਮਨਬੀਰ ਸਿੰਘ ਵੜੈਚ (ਮੰਨਾਂ) ਪੰਜਾਬ ਪ੍ਰਦੇਸ਼ ਕਾਂਗਰਸ ਜਰਮਨ ਦੇ ਪ੍ਰਧਾਨ ਨਿਯੁਕਤ

Friday, Sep 18, 2020 - 10:24 AM (IST)

ਲੰਡਨ (ਸਮਰਾ): ਅੱਜ ਦੀ ਇਸ ਮੀਟਿੰਗ ਵਿੱਚ ਸ: ਮਨਬੀਰ ਸਿੰਘ ਵੜੈਚ (ਮੰਨਾਂ) ਨੇ ਪੰਜਾਬ ਚੈਪਟਰ ਜਰਮਨ ਪ੍ਰਧਾਨ ਦੀ ਜ਼ਿੰਮੇਵਾਰੀ ਸੰਭਾਲੀ ਹੈ ਪਰ ਇਸ ਦਾ ਏਲਾਨ ਤਾਂ ਪੰਦਰਾਂ ਅਗਸਤ ਨੂੰ ਕਰ ਦਿੱਤਾ ਸੀ। ਸ: ਵੜੈਚ ਦੀ ਦਿਲੀ ਤਮੰਨਾ ਸੀ ਕਿ ਇਕ ਬਹੁਤ ਵੱਡੀ ਜ਼ਿੰਮੇਵਾਰੀ ਜੋ ਇੰਡੀਅਨ ਉਵਰਸੀਜ ਕਾਂਗਰਸ ਹਾਈ ਕਮਾਂਡ ਜਰਮਨ ਨੇ ਮੈਨੂੰ ਦਿੱਤੀ ਹੈ ਉਹ ਸਭ ਕੁਝ ਮੇਰੇ ਸ਼ਹਿਰ ਮਿਊਨਚਨ(Munchen)ਵਿੱਚ ਆ ਕੇ ਕੀਤਾ ਜਾਵੇ। ਸੋ ਅੱਜ ਦੀ ਇਸ ਖਾਸ ਮੀਟਿੰਗ ਦੀ ਸੁਰੂਆਤ ਰੇਸ਼ਮ ਭਰੋਲੀ ਨੇ ਸਾਰਿਆ ਨੂੰ ਜੀ ਆਇਆ ਨੂੰ ਕਿਹਾ ਤੇ ਆਪਣੇ ਬਾਰੇ ਦੱਸਿਆ ਤੇ ਨਾਲ ਹੀ ਜਰਮਨ ਦੇ ਪ੍ਰੈਜ਼ੀਡੈਂਟ ਪਰਮੋਦ ਜੀ ਨੂੰ ਮੰਚ 'ਤੇ ਆਉਣ ਲਈ ਕਿਹਾ। 

ਪਰਮੋਦ ਜੀ ਨੇ ਸਾਰਿਆਂ ਨਾਲ ਆਪਣੇ ਵੱਡਮੁੱਲੇ ਵਿਚਾਰ ਸਾਂਝੇ ਕੀਤੇ ਤੇ ਨਾਲ ਹੀ ਯੂਰਪ ਦੇ ਕਨਵੀਨਰ ਸ: ਰਾਜਵਿੰਦਰ ਸਿੰਘ ਸਵਿਜਰਲੈਡ ਨੇ ਧੰਨਵਾਦ ਤੋਂ ਬਾਅਦ ਸਾਰਿਆ ਨੂੰ ਦੱਸਿਆ ਕਿ ਯੂਰਪ ਵਿੱਚ ਸੱਭ ਤੋਂ ਵੱਧ ਕੰਮ ਜਰਮਨ ਕਮੇਟੀ ਕਰ ਰਹੀ ਹੈ, ਮੈਂ ਤੇ ਸਾਡੀ ਹਾਈ ਕਮਾਂਡ ਬਹੁਤ ਖੁਸ਼ ਹਾਂ। ਸੋ ਅਸੀਂ ਪਰਮੋਦ ਕੁਮਾਰ ਤੇ ਉਹਦੀ ਟੀਮ ਦੇ ਹਰ ਫ਼ੈਸਲੇ ਦੇ ਨਾਲ ਹਾਂ, ਮੈਂ ਅੱਜ ਸ: ਮਨਬੀਰ ਸਿੰਘ ਵੜੈਚ ਨੂੰ ਵਧਾਈ ਵੀ ਦਿੰਦਾ ਤੇ ਮੈਨੂੰ ਪੂਰਾ ਯਕੀਨ ਹੈ ਕਿ ਪੰਜਾਬ ਚੈਪਟਰ ਮਨਬੀਰ ਦੀ ਪ੍ਰਧਾਨਗੀ ਹੇਠ ਬੁਲੱਦੀਆ ਤੇ ਜਾਏਗੀ। 

ਇਸ ਮੀਟਿੰਗ ਵਿੱਚ ਪਹੁੰਚਣ ਵਾਲ਼ਿਆਂ ਵਿੱਚ ਇਡੀਅਨ ਉਵਰਸੀਜ ਕਾਂਗਰਸ ਦੇ ਕਨਵੀਨਰ ਸ: ਰਾਜਵਿੰਦਰ ਸਿੰਘ ਸਵਿਜਰਲੈਡ ,ਇੰਡੀਅਨ ਉਵਰਸੀਜ ਕਾਂਗਰਸ ਜਰਮਨ ਦੇ ਪ੍ਰਧਾਨ ਪਰਮੋਦ ਕੁਮਾਰ ਮਿੰਟੂ ,ਜਰਮਨ ਕਮੇਟੀ ਦੇ ਇੰਚਾਰਜ ਰੇਸ਼ਮ ਭਰੋਲੀ, ਜਰਮਨ ਕਮੇਟੀ ਦੇ ਚੇਅਰਮੈਨ ਸ: ਗੁਰਭਗਬੰਤ ਸਿੰਘ ਸੰਧਾਵਾਲ਼ੀਆ,ਜਰਮਨ ਕਮੇਟੀ ਦੇ ਵਾਈਸ ਚੇਅਰਮੈਨ ਸ: ਤਜਿੰਦਰ ਸਿੰਘ ਧਾਲੀਵਾਲ, ਜਰਮਨ ਕਮੇਟੀ ਦੇ ਜਰਨਲ ਸੈਕਟਰੀ ਸ: ਭੁਪਿੰਦਰ ਸਿੰਘ ਲਾਲੀ, ਜਰਮਨ ਕਮੇਟੀ ਦੇ ਵਾਈਸ ਪ੍ਰੈਜ਼ੀਡੈਂਟ ਰਾਜੀਵ ਬੇਰੀ, ਜਰਮਨ ਕਮੇਟੀ ਦੇ ਕੈਸ਼ੀਅਰ ਰਾਜ ਸ਼ਰਮਾ ਜੀ, ਜਰਮਨ ਕਮੇਟੀ ਦੇ ਵਾਈਸ ਪ੍ਰੈਜ਼ੀਡੈਂਟ ਹਰਿੰਦਰ ਸਿੰਘ ਔਲਖ ਤੇ ਰੇਗਨਬੁਹਗ ਤੋਂ ਅੋਗਸਤਬਰਗ ਤੋਂ ਸਾਸਲਬਰਗ ਤੋ ਲੈਸਵੀਨ ਤੇ ਫੋਰਰੀਸਹਾਈਮ ਤੇ ਹੋਰ ਬਹੁਤ ਸਾਰੇ ਸ਼ਹਿਰਾਂ ਤੋਂ ਕਾਂਗਰਸੀ ਵਰਕਰ ਪਹੁੰਚੇ ਹੋਏ ਸੀ। 


Vandana

Content Editor

Related News