''ਹਿੰਦੂ ਵਿਆਹ ਐਕਟ ਦੀ ਵਿਵਸਥਾ ਤੈਅ ਕਰਨ ਦੀ ਜ਼ਿੰਮੇਵਾਰੀ ਸਥਾਨਕ ਸਰਕਾਰ ਦੀ''

Saturday, Sep 28, 2019 - 08:37 PM (IST)

''ਹਿੰਦੂ ਵਿਆਹ ਐਕਟ ਦੀ ਵਿਵਸਥਾ ਤੈਅ ਕਰਨ ਦੀ ਜ਼ਿੰਮੇਵਾਰੀ ਸਥਾਨਕ ਸਰਕਾਰ ਦੀ''

ਪੇਸ਼ਾਵਰ (ਭਾਸ਼ਾ)- ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੀ ਸੂਬਾ ਸਰਕਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਹਿੰਦੂ ਵਿਆਹ ਐਕਟ ਦੀ ਵਿਵਸਥਾ ਤੈਅ ਕਰਨ ਦੀ ਜ਼ਿੰਮੇਵਾਰੀ ਸਥਾਨਕ ਪੱਧਰ ਦੀ ਸਰਕਾਰ ਦੀ ਹੈ। ਇਸ ਤੋਂ ਪਹਿਲਾਂ ਘੱਟ ਗਿਣਤੀ ਹਿੰਦੂ ਭਾਈਚਾਰੇ ਕਾਨੂੰਨ ਦਾ ਖਰੜਾ ਛੇਤੀ ਤੋਂ ਛੇਤੀ ਤਿਆਰ ਕਰਨ ਦੀ ਮੰਗ ਕੀਤੀ ਸੀ। ਹਿੰਦੂ ਭਾਈਚਾਰੇ ਨੇ ਖੈਬਰ ਪਖਤੂਨਖਵਾ ਸੂਬੇ ਵਿਚ ਹਿੰਦੂ ਵਿਆਹ ਐਕਟ ਨਾ ਹੋਣ ਕਾਰਨ ਹਿੰਦੂਆਂ ਦੇ ਵਿਆਹ ਦੀ ਰਜਿਸਟ੍ਰੇਸ਼ਨ ਨਾ ਹੋਣ ਦਾ ਮੁੱਦਾ ਚੁੱਕਿਆ ਸੀ। ਕਾਨੂੰਨ ਨਹੀਂ ਹੋਣ ਕਾਰਨ ਭਾਈਚਾਰੇ ਦੇ ਮੈਂਬਰਾਂ ਨੂੰ ਕਾਫੀ ਦਿੱਕਤਾਂ ਦਰਪੇਸ਼ ਆਉਂਦੀਆਂ ਹਨ ਅਤੇ ਉਨ੍ਹਾਂ ਦੀ ਮੰਗ ਹੈ ਕਿ ਵਿਆਹ ਐਕਟ ਦਾ ਖਰੜਾ ਛੇਤੀ ਤਿਆਰ ਹੋਵੇ। ਖੈਬਰ ਪਖਤੂਨਖਵਾ ਸੂਬੇ ਦੇ ਧਾਰਮਿਕ ਅਤੇ ਘੱਟ ਗਿਣਤੀ ਮਾਮਲਿਆਂ ਦੇ ਵਿਭਾਗ ਨੇ ਕਿਹਾ ਕਿ ਸਥਾਨਕ ਪੱਧਰ ਦੀ ਸਰਕਾਰ ਐਕਟ ਲਈ ਵਿਵਸਥਾ ਤਿਆਰ ਕਰਦੀ ਹੈ।

ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਸਥਾਨਕ ਸਰਕਾਰ ਦੇ ਗ੍ਰਾਮ ਅਤੇ ਨਗਰ ਕੌਂਸਲ ਵਿਆਹ, ਤਲਾਕ, ਮੌਤ ਅਤੇ ਜਨਮ ਪ੍ਰਮਾਣ ਪੱਤਰ ਜਾਰੀ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਸਥਾਨਕ ਸਰਕਾਰ ਵਿਭਾਗ ਮੁਸਲਿਮ ਵਿਆਹ ਲਈ ਤਿਆਰ ਕਰਦਾ ਹੈ ਇਸ ਲਈ ਇਹ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਹਿੰਦੂ ਵਿਆਹ ਐਕਟ ਦਾ ਖਰੜਾ ਤਿਆਰ ਕਰੇ। ਪਿੰਡ ਅਤੇ ਨਗਰ ਕੌਂਸਲ ਹਿੰਦੂ ਵਿਆਹਾਂ ਨੂੰ ਰਜਿਸਟਰਡ ਕਰੇਗੀ। ਖੈਬਰ ਪਖਤੂਨਖਵਾ ਦਾ ਘੱਟ ਗਿਣਤੀ ਅਤੇ ਧਾਰਮਿਕ ਮਾਮਲਿਆਂ ਦਾ ਵਿਭਾਗ ਖੈਬਰ ਪਖਤੂਨਖਵਾ ਦੀ ਸਥਾਨਕ ਸਰਕਾਰ ਨੂੰ ਹਿੰਦੂ ਵਿਆਹ ਐਕਟ 2017 ਦੀ ਇਕ ਕਾਪੀ ਮੁਹੱਈਆ ਕਰਵਾਏਗਾ।


author

Sunny Mehra

Content Editor

Related News