ਆਸਟ੍ਰੇਲੀਆ ''ਚ ਆਸਮਾਨ ''ਚ 2 ਜਹਾਜ਼ਾਂ ਦੀ ਟੱਕਰ

Saturday, Oct 26, 2024 - 02:22 PM (IST)

ਸਿਡਨੀ (ਏਜੰਸੀ)- ਸਿਡਨੀ ਦੇ ਦੱਖਣ-ਪੱਛਮ ਵਿੱਚ ਸ਼ਨੀਵਾਰ ਨੂੰ 2 ਹਲਕੇ ਹਵਾਈ ਜਹਾਜ਼ ਹਵਾ ਵਿਚ ਟਕਰਾ ਕੇ ਇੱਕ ਜੰਗਲੀ ਖੇਤਰ ਵਿੱਚ ਡਿੱਗ ਗਏ, ਜਿਸ ਵਿੱਚ 3 ਲੋਕਾਂ ਦੀ ਮੌਤ ਹੋ ਗਈ। ਆਸਟ੍ਰੇਲੀਆਈ ਪੁਲਸ, ਫਾਇਰ ਫਾਈਟਰਜ਼ ਅਤੇ ਐਂਬੂਲੈਂਸ ਦਲ ਸਿਡਨੀ ਤੋਂ ਲਗਭਗ 55 ਮੀਲ ਦੱਖਣ-ਪੱਛਮ ਵਿੱਚ ਸਥਿਤ ਅਰਧ-ਪੇਂਡੂ ਖੇਤਰ ਵਿੱਚ ਦੋ ਮਲਬਾ ਸਥਾਨਾਂ 'ਤੇ ਪੁੱਜੇ। ਟੱਕਰ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ।

ਇਹ ਵੀ ਪੜ੍ਹੋ: ਭਾਰਤੀ ਹੋਣਗੇ ਪ੍ਰਭਾਵਿਤ, ਟਰੂਡੋ ਨੇ 'ਕੈਨੇਡਾ First ਨੀਤੀ' ਦਾ ਕੀਤਾ ਐਲਾਨ

ਨਿਊ ਸਾਊਥ ਵੇਲਜ਼ ਪੁਲਸ ਦੇ ਕਾਰਜਕਾਰੀ ਸੁਪਰਡੈਂਟ ਟਿਮੋਥੀ ਕੈਲਮੈਨ ਨੇ ਪੁਸ਼ਟੀ ਕੀਤੀ ਕਿ 2 ਲੋਕਾਂ ਨੂੰ ਲਿਜਾ ਰਿਹਾ ਸੇਸਨਾ 182 ਜਹਾਜ਼ ਇੱਕ ਹਲਕੇ ਜਹਾਜ਼ ਨਾਲ ਟਕਰਾ ਗਿਆ, ਜਿਸ ਵਿਚ ਇਕ ਵਿਅਕਤੀ ਸਵਾਰ ਸੀ। ਪੀੜਤਾਂ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਕੈਲਮਨ ਨੇ ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੂੰ ਦੱਸਿਆ ਕਿ ਗਵਾਹਾਂ ਨੇ "ਆਸਮਾਨ ਤੋਂ ਮਲਬਾ ਆਉਂਦਾ ਦੇਖਿਆ" ਅਤੇ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ "ਸ਼ਾਇਦ ਜ਼ਿਆਦਾ ਕੁਝ ਮਦਦ ਨਹੀਂ ਕੀਤਾ ਜਾ ਸਕਦੀ ਸੀ।"

ਇਹ ਵੀ ਪੜ੍ਹੋ: ਅਮਰੀਕਾ 'ਚ ਰਹਿ ਰਹੇ ਇਨ੍ਹਾਂ ਭਾਰਤੀਆਂ ਲਈ ਚਿੰਤਾ ਭਰੀ ਖ਼ਬਰ, ਲਟਕੀ ਦੇਸ਼ ਨਿਕਾਲੇ ਦੀ ਤਲਵਾਰ

ਉਨ੍ਹਾਂ ਕਿਹਾ ਕਿ ਹਾਦਸੇ ਵਿੱਚ ਕਿਸੇ ਦੇ ਬਚਣ ਦੀ ਉਮੀਦ ਨਹੀਂ ਹੈ। NSW ਐਂਬੂਲੈਂਸ ਇੰਸਪੈਕਟਰ ਜੋਸੇਫ ਇਬਰਾਹਿਮ ਨੇ ABC ਨੂੰ ਦੱਸਿਆ ਕਿ "ਬਦਕਿਸਮਤੀ ਨਾਲ, ਉਹ ਕੁਝ ਨਹੀਂ ਕਰ ਸਕਦੇ ਸਨ।" ਆਸਟ੍ਰੇਲੀਅਨ ਟ੍ਰਾਂਸਪੋਰਟ ਸੇਫਟੀ ਬਿਊਰੋ ਹਾਦਸੇ ਦੇ ਕਾਰਨਾਂ ਦੀ ਜਾਂਚ ਕਰੇਗਾ।

ਇਹ ਵੀ ਪੜ੍ਹੋ: ਜਰਮਨੀ 90 ਹਜ਼ਾਰ ਭਾਰਤੀਆਂ ਨੂੰ ਦੇਵੇਗਾ ਵਰਕ ਵੀਜ਼ਾ!

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News