ਲਿਬਰਲ ਵੈਨਕੂਵਰ ''ਚ ਆਪਣੇ ਪੁਰਾਣੇ ਉਮੀਦਵਾਰ ਸਾਹਮਣੇ ਖੜ੍ਹਾ ਕਰਨਗੇ ਨੂਰ ਮੁਹੰਮਦ ਨੂੰ

08/14/2019 11:59:28 PM

ਟੋਰਾਂਟੋ - ਲਿਬਰਲ ਪਾਰਟੀ ਕੋਲ ਹੁਣ ਬ੍ਰਿਟਿਸ਼ ਕੋਲੰਬੀਆ (ਬੀ. ਸੀ.) ਦੇ ਵੈਨਕੂਵਰ ਗ੍ਰੈਲਵਿੱਲੇ ਤੋਂ ਆਪਣਾ ਨਵਾਂ ਉਮੀਦਵਾਰ ਹੈ। ਦੱਸ ਦਈਏ ਕਿ ਇਹ ਉਹ ਹੀ ਇਲਾਕਾ ਹੈ ਜਿੱਥੇ ਕਦੇ ਉਨ੍ਹਾਂ ਦੀ ਮੁੱਖ ਵਿਰੋਧੀ ਧਿਰ ਦੀ ਜੋਡੀ ਵਿਲਸਨ ਰੇਅਬੋਲਡ ਆਜ਼ਾਦ ਉਮੀਦਵਾਰ ਵਜੋਂ ਖੜ੍ਹੀ ਹੋ ਰਹੀ ਹੈ। 42 ਸਾਲਾ ਟੈਕਨੀਕਲ ਐਂਟਰਪ੍ਰਨਿਓਰ ਤਾਲੀਬ ਨੂਰ ਮੁਹੰਮਦ ਨੂੰ ਹੁਣ ਇਸ ਇਲਾਕੇ 'ਚ ਆਜ਼ਾਦ ਉਮੀਦਵਾਰ ਜੋਡੀ ਵਿਲਸਨ ਰੇਅ ਬੋਲਡ ਦੀ ਟੱਕਰ 'ਚ ਲਿਬਰਲਾਂ ਵੱਲੋਂ ਟਿਕਟ ਦਿੱਤੀ ਗਈ ਹੈ। ਜੋਡੀ ਵਿਲਸਨ ਰੇਅਬੋਲਡ, ਸਾਬਕਾ ਨਿਆਂ ਮੰਤਰੀ ਹੈ ਅਤੇ ਉਹ ਇਸ ਇਲਾਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਜਾ ਰਹੀ ਹੈ।

ਸਟਾਰ ਉਮੀਦਵਾਰ ਵਜੋਂ ਲਿਬਰਲਾਂ ਲਈ 2015 'ਚ 44 ਫੀਸਦੀ ਵੋਟਾਂ ਲੈ ਕੇ ਜੇਤੂ ਰਹਿਣ ਵਾਲੀ ਰੇਅ ਬੋਲਡ ਨੇ ਇਸ ਸਾਲ ਦੀ ਸ਼ੁਰੂਆਤ ਟਰੂਡੋ ਸਰਕਾਰ ਨੂੰ ਝਟਕਾ ਦੇ ਦਿੱਤਾ ਸੀ। ਰੇਅ ਬੋਲਡ ਵੱਲੋਂ ਇਹ ਦੋਸ਼ ਲਾਏ ਗਏ ਸਨ ਕਿ ਉਸ 'ਤੇ ਐੱਸ. ਐੱਨ. ਸੀ. - ਲਾਵਾਲਿਨ ਖਿਲਾਫ ਜਾਰੀ ਮੁਕੱਦਮੇ ਨੂੰ ਖ਼ਤਮ ਕਰਨ ਲਈ ਗਲਤ ਢੰਗ ਨਾਲ ਦਬਾਅ ਪਾਇਆ ਗਿਆ। ਇਸ ਵਿਵਾਦ ਕਾਰਨ ਨਾ ਸਿਰਫ ਰੇਅ ਬੋਲਡ ਨੂੰ ਕੈਬਨਿਟ ਤੋਂ ਅਸਤੀਫਾ ਦੇਣਾ ਪਿਆ ਸਗੋਂ ਲਿਬਰਲ ਕਾਕਸ 'ਚੋਂ ਵੀ ਉਸ ਨੂੰ ਬਾਹਰ ਕੱਢ ਦਿੱਤਾ ਗਿਆ। ਇਸ ਨਾਲ ਲਿਬਰਲ ਪਾਰਟੀ ਵੀ ਇੱਕ ਦਮ ਹਿੱਲ ਕੇ ਰਹਿ ਗਈ। ਇਸ ਮਾਮਲੇ ਦਾ ਗਰਮਾਹਤ ਅਜੇ ਵੀ ਲਿਬਰਲਾਂ ਨੂੰ ਬਰਦਾਸ਼ਤ ਕਰਨੀ ਪੈ ਰਹੀ ਹੈ। ਪਰ ਪ੍ਰਧਾਨ ਮੰਤਰੀ ਟਰੂਡੋ ਵੀ ਇਸ ਗੱਲ 'ਤੇ ਕਾਇਮ ਰਹੇ ਕਿ ਇਸ ਸਾਰੇ ਮਾਮਲੇ 'ਚ ਕਿਸੇ ਨੇ ਵੀ ਕੋਈ ਗਲਤੀ ਨਹੀਂ ਕੀਤੀ ਹੈ।

ਨੂਰ ਮੁਹੰਮਦ ਦਾ ਆਖਣਾ ਹੈ ਕਿ ਉਹ ਆਪਣੇ ਕੈਂਪੇਨ ਸਥਾਨਕ ਮੁੱਦਿਆਂ 'ਤੇ ਕੇਂਦਰਿਤ ਕਰਨਾ ਚਾਹੁੰਦੇ ਹਨ। ਇਨ੍ਹਾਂ ਮੁੱਦਿਆਂ 'ਚ ਮੁੱਖ ਤੌਰ 'ਤੇ ਹਾਊਸਿੰਗ, ਟਰਾਂਜ਼ਿਟ ਅਤੇ ਕਲਾਈਮੇਟ ਚੇਂਜ ਵਰਗੇ ਮੁੱਦੇ ਸ਼ਾਮਲ ਹਨ। 27 ਫੀਸਦੀ ਵੋਟਾਂ ਹਾਸਲ ਕਰਕੇ ਦੂਜੇ ਸਥਾਨ 'ਤੇ ਰਹਿਣ ਵਾਲੀ ਐੱਨ. ਡੀ. ਪੀ. ਨੇ ਕਲਾਈਮੇਟ ਐਕਟੀਵਿਸਟ ਯਵੋਨ ਹੈਨਸਨ ਨੂੰ ਆਪਣੇ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਖੜ੍ਹਾ ਕੀਤਾ ਹੈ। ਓਟਵਾ 'ਚ ਸਾਬਕਾ ਸਿਆਸੀ ਸਟਾਫਰ ਜ਼ੈਕ ਸੀਗਲ ਕੰਜ਼ਰਵੇਟਿਵਾਂ ਲਈ ਉਮੀਦਵਾਰ ਵਜੋਂ ਖੜ੍ਹਾ ਹੋਵੇਗਾ।


Khushdeep Jassi

Content Editor

Related News