ਜੋਅ ਬਾਈਡੇਨ ਦੇ ਘਰੋਂ ਵਕੀਲਾਂ ਨੂੰ ਵੱਡੀ ਗਿਣਤੀ ’ਚ ਮਿਲੇ ਖ਼ੁਫ਼ੀਆ ਦਸਤਾਵੇਜ਼

Sunday, Jan 15, 2023 - 03:59 AM (IST)

ਵਾਸ਼ਿੰਗਟਨ (ਏ. ਪੀ.)-ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਵਕੀਲਾਂ ਨੂੰ ਡੇਲਾਵੇਅਰ ਦੇ ਵਿਲਮਿੰਗਟਨ ’ਚ ਸਥਿਤ ਉਨ੍ਹਾਂ ਦੇ ਘਰੋਂ ਪਹਿਲਾਂ ਦੱਸੀ ਗਈ ਗਿਣਤੀ ਤੋਂ ਜ਼ਿਆਦਾ ਖ਼ੁਫ਼ੀਆ ਦਸਤਾਵੇਜ਼ ਮਿਲੇ ਹਨ। ਵ੍ਹਾਈਟ ਹਾਊਸ ਨੇ ਸ਼ਨੀਵਾਰ ਇਹ ਜਾਣਕਾਰੀ ਦਿੱਤੀ। ਵ੍ਹਾਈਟ ਹਾਊਸ ਦੇ ਵਕੀਲ ਰਿਚਰਡ ਸੌਬਰ ਨੇ ਇਕ ਬਿਆਨ ’ਚ ਕਿਹਾ ਕਿ ਬਾਈਡੇਨ ਦੀ ਨਿੱਜੀ ਲਾਇਬ੍ਰੇਰੀ ਦੀ ਤਲਾਸ਼ੀ ਦੌਰਾਨ ਕੁੱਲ ਖ਼ੁਫ਼ੀਆ ਦਸਤਾਵੇਜ਼ਾਂ ਦੇ ਕੁੱਲ 6 ਪੇਜ ਮਿਲੇ। ਵ੍ਹਾਈਟ ਹਾਊਸ ਨੇ ਪਹਿਲਾਂ ਦੱਸਿਆ ਸੀ ਕਿ ਉਥੋਂ ਸਿਰਫ ਇਕ ਪੇਜ ਬਰਾਮਦ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ : ਮੰਦਭਾਗੀ ਖ਼ਬਰ : ਕੈਨੇਡਾ ਤੋਂ ਆਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਇਸ ਤੋਂ ਇਲਾਵਾ ਦਸੰਬਰ ’ਚ ਬਾਈਡੇਨ ਦੇ ਗੈਰਾਜ ਅਤੇ ਨਵੰਬਰ ’ਚ ਵਾਸ਼ਿੰਗਟਨ ਸਥਿਤ ਉਨ੍ਹਾਂ ਦੇ ਪਹਿਲੇ ਦਫ਼ਤਰ ਪੇਨ ਬਾਈਡੇਨ ਸੈਂਟਰ ਤੋਂ ਵੀ ਦਸਤਾਵੇਜ਼ ਮਿਲੇ ਸਨ, ਜੋ ਉਨ੍ਹਾਂ ਦੇ ਉਪ ਰਾਸ਼ਟਰਪਤੀ ਕਾਰਜਕਾਲ ਦੌਰਾਨ ਦੇ ਸਨ। ਸੌਬਰ ਨੇ ਸ਼ਨੀਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਬਾਈਡੇਨ ਦੇ ਨਿੱਜੀ ਵਕੀਲਾਂ ਨੇ ਸੁਰੱਖਿਆ ਮਨਜ਼ੂਰੀ ਨਾ ਹੋਣ ਕਾਰਨ ਬੁੱਧਵਾਰ ਸ਼ਾਮ ਨੂੰ ਇਕ ਪੇਜ ਮਿਲਣ ਤੋਂ ਬਾਅਦ ਉਨ੍ਹਾਂ ਦੀ ਤਲਾਸ਼ੀ ਨੂੰ ਰੁਕਵਾ ਦਿੱਤਾ ਸੀ।  ਸੌਬਰ ਨੂੰ ਬਾਕੀ ਬਚੀ ਸਮੱਗਰੀ ਵੀਰਵਾਰ ਨੂੰ ਮਿਲੀ, ਜਦੋਂ ਉਹ ਨਿਆਂ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਮੌਜੂਦ ਵਿਭਾਗ ਦੇ ਅਧਿਕਾਰੀਆਂ ਨੇ ਦਸਤਾਵੇਜ਼ਾਂ ਨੂੰ ‘ਤੁਰੰਤ’ ਜ਼ਬਤ ਕਰ ਲਿਆ।

ਇਹ ਖ਼ਬਰ ਵੀ ਪੜ੍ਹੋ : ਭੈਣ ਨੂੰ ਲੋਹੜੀ ਦੇ ਕੇ ਆ ਰਹੇ ਭਰਾਵਾਂ ਨਾਲ ਵਾਪਰਿਆ ਭਿਆਨਕ ਹਾਦਸਾ, ਹੋਈ ਦਰਦਨਾਕ ਮੌਤ


Manoj

Content Editor

Related News