ਮਿਲਾਨ ਕੌਂਸਲੇਟ ਜਨਰਲ ਵੱਜੋਂ ਲਵੱਨਿਆ ਕੁਮਾਰ ਨੇ ਸੰਭਾਲਿਆ ਅਹੁਦਾ

Wednesday, Sep 11, 2024 - 01:12 PM (IST)

ਮਿਲਾਨ (ਸਾਬੀ ਚੀਨੀਆ )- ਇਟਲੀ ਦੇ ਮਿਲਾਨ ਵਿੱਚ ਸਥਿਤ ਭਾਰਤੀ ਕੌਸਲੇਟ ਜਨਰਲ ਵੱਜੋਂ ਲਵੱਨਿਆ ਕੁਮਾਰ ਨੂੰ ਭਾਰਤ ਸਰਕਾਰ ਦੁਆਰਾ ਨਿਯੁਕਤ ਕੀਤਾ ਗਿਆ।ਬੀਤੇ ਦਿਨ ਉਨ੍ਹਾਂ ਨੇ ਆਪਣਾ ਅਹੁਦਾ ਸੰਭਾਲਿਆ। ਕੁਮਾਰ ਸੰਨ 2009 ਵਿੱਚ ਭਾਰਤੀ ਵਿਦੇਸ਼ ਸੇਵਾ ਵਿੱਚ ਸ਼ਾਮਲ ਹੋਏ ਸਨ।ਕੁਮਾਰ ਨੇ ਵਿਦੇਸ਼ ਮੰਤਰਾਲੇ ਵਿੱਚ ਵੱਖ-ਵੱਖ ਅਹੁਦਿਆਂ 'ਤੇ ਕੌਂਸਲਰ, ਪਾਸਪੋਰਟ ਅਤੇ ਵੀਜ਼ਾ ਡਿਵੀਜ਼ਨ ਵਿੱਚ ਸਹਾਇਕ ਸਕੱਤਰ ਅਤੇ ਭੂਟਾਨ ਲਈ ਉੱਤਰੀ ਡਿਵੀਜ਼ਨ ਵਿੱਚ ਅੰਡਰ ਸੈਕਟਰੀ ਦੇ ਤੌਰ ਕੰਮ ਕੀਤਾ।ਉਨ੍ਹਾਂ ਭੂਟਾਨ ਦੇ ਵਿੱਚ ਦੁਵੱਲੇ ਵਿਕਾਸ ਪ੍ਰੋਜੈਕਟਾਂ ਲਈ ਭਾਰਤੀ ਕਰਜ਼ੇ ਅਤੇ ਗ੍ਰਾਂਟ ਸਹਾਇਤਾ ਨੂੰ ਸੰਭਾਲਿਆ।ਉਨ੍ਹਾਂ ਜਨੇਵਾ ਵਿੱਚ ਸੰਯੁਕਤ ਰਾਸ਼ਟਰ ਦੇ ਦਫ਼ਤਰਾਂ ਵਿੱਚ ਭਾਰਤ ਦੇ ਸਥਾਈ ਮਿਸ਼ਨ (ਪੀ.ਐਮ.ਆਈ) ਸਮੇਤ ਵਿਦੇਸ਼ਾਂ ਵਿੱਚ ਵੱਖ-ਵੱਖ ਭਾਰਤੀ ਦੂਤਘਰਾਂ ਵਿੱਚ ਵੀ ਸੇਵਾ ਕੀਤੀ।

ਪੜ੍ਹੋ ਇਹ ਅਹਿਮ ਖ਼ਬਰ--ਕੈਨੇਡਾ 'ਚ ਮਾੜੇ ਹਾਲਾਤ, ਸੜਕਾਂ 'ਤੇ ਖੁੱਲ੍ਹੇਆਮ ਘੁੰਮ ਰਹੇ ਨਸ਼ੇੜੀ

ਕੁਮਾਰ ਨੇ ਵਿਸ਼ਵ ਸਿਹਤ ਸੰਗਠਨ (ਡਬਲਿਊ.ਅੇਚ.ੳ), ਯੂ.ਐਨ.ਏ.ਆਈ.ਡੀ.ਐਸ. ਅਤੇ ਅੰਤਰਰਾਸ਼ਟਰੀ ਲੇਬਰ ਆਰਗੇਨਾਈਜ਼ੇਸ਼ਨ (ਆਈ ਅੇਲ.ੳ) ਨਾਲ ਸਬੰਧਤ ਕੰਮ ਨੂੰ ਸੰਭਾਲਿਆ।ਉਨ੍ਹਾਂ ਪੈਰਿਸ ਵਿੱਚ ਭਾਰਤ ਦੇ ਦੂਤਘਰ ਦੇ ਪਹਿਲੇ ਸਕੱਤਰ ਦੇ ਰੂਪ ਵਿੱਚ 2016 ਵਿੱਚ ਭਾਰਤ ਦੇ ਸੱਭਿਆਚਾਰਕ ਤਿਉਹਾਰ, 'ਨਮਸਤੇ ਫਰਾਂਸ' ਦੇ ਸੰਗਠਨ ਦੀ ਨਿਗਰਾਨੀ ਕੀਤੀ ਅਤੇ 2018 ਤੋਂ 2021 ਤੱਕ ਭਾਰਤ ਦੇ ਹਾਈ ਕਮਿਸ਼ਨ ਢਾਕਾ ਵਿੱਚ ਸਿਆਸੀ ਵਿੰਗ ਵਿੱਚ ਪਹਿਲੇ ਸਕੱਤਰ ਵਜੋਂ ਕੰਮ ਕੀਤਾ। 09 ਸਤੰਬਰ 2024 ਨੂੰ ਮਿਲਾਨ ਦੇ ਭਾਰਤ ਦੇ ਕੌਂਸਲ ਜਨਰਲ ਦਾ ਚਾਰਜ ਸੰਭਾਲਣ ਤੋਂ ਪਹਿਲਾਂ ਕੁਮਾਰ ਨੇ ਭਾਰਤ ਸਰਕਾਰ ਦੇ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੇ ਅੰਤਰਰਾਸ਼ਟਰੀ ਸਹਿਕਾਰਤਾ ਅਤੇ ਕੇਂਦਰੀ ਵਿਸਟਾ ਡਿਵੀਜ਼ਨਾਂ ਵਿੱਚ ਡਾਇਰੈਕਟਰ ਵਜੋਂ ਕੰਮ ਕੀਤਾ।ਉਹ ਅੰਗਰੇਜ਼ੀ ਵਿੱਚ ਬੋਲਣ ਦੀ ਮੁਹਾਰਤ ਰੱਖਣ ਨਾਲ ਫ੍ਰੈਂਚ ਵਿੱਚ ਕੰਮ ਕਰਨ ਦੀ ਮੁਹਾਰਤ ਰੱਖਦੇ ਹਨ। ਅਹੁਦਾ ਸੰਭਾਲਣ ਲੱਗਿਆ ਉਨ੍ਹਾਂ ਕਿਹਾ ਕਿ ਉਹ ਇਟਲੀ ਵਿੱਚ ਭਾਰਤੀਆਂ ਨੂੰ ਆ ਰਹੀਆਂ ਸਮੱਸਿਆ ਦੇ ਹੱਲ ਲਈ ਤੱਤਪਰ ਰਹਿਣਗੇ। ਜਿਸਦੇ ਲਈ ਜਲਦੀ ਹੀ ਉਹ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਵੀ ਕਰਨਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News