ਇਮਰਾਨ ਖ਼ਾਨ ਨੇ ਕਿਹਾ- ਪਾਕਿਸਤਾਨ ਦੇ ਪਛੜੇਪਣ ਦਾ ਮੁੱਖ ਕਾਰਨ ਕਾਨੂੰਨ ਸ਼ਾਸਨ

Monday, Nov 29, 2021 - 03:38 PM (IST)

ਇਮਰਾਨ ਖ਼ਾਨ ਨੇ ਕਿਹਾ- ਪਾਕਿਸਤਾਨ ਦੇ ਪਛੜੇਪਣ ਦਾ ਮੁੱਖ ਕਾਰਨ ਕਾਨੂੰਨ ਸ਼ਾਸਨ

ਇਸਲਾਮਾਬਾਦ — ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਦੇਸ਼ ਦੇ ਸੰਸਾਧਨਾਂ 'ਤੇ ਕੁਲੀਨ ਵਰਗ ਦਾ ਕਬਜ਼ਾ ਅਤੇ ਕਾਨੂੰਨ ਦੀ ਕਮੀ ਪਾਕਿਸਤਾਨ ਦੇ ਵਿਕਾਸ ਦੇ ਮੁੱਖ ਕਾਰਨ ਹਨ। ਇਮਰਾਨ ਖ਼ਾਨ ਨੇ ਇਹ ਗੱਲਾਂ ਅਮਰੀਕੀ ਮੁਸਲਿਮ ਵਿਦਵਾਨ ਸ਼ੇਖ ਹਮਜ਼ਾ ਯੂਸਫ ਨੂੰ ਦਿੱਤੇ ਇੰਟਰਵਿਊ 'ਚ ਆਖੀਆਂ। ਹਮਜ਼ਾ ਕੈਲੀਫੋਰਨੀਆ ਦੇ ਜਯਤੁਨਾ ਕਾਲਜ ਦਾ ਮੁਖੀ ਹੈ ਅਤੇ ਕਈ ਵਿਸ਼ਿਆਂ 'ਤੇ ਅਕਸਰ ਲਿਖਦਾ ਹੈ। ਪਾਕਿਸਤਾਨ ਸਰਕਾਰ ਦੁਆਰਾ ਸੰਚਾਲਿਤ ਨਿਊਜ਼ ਏਜੰਸੀ ਐਸੋਸੀਏਟ ਪ੍ਰੈਸ ਆਫ਼ ਪਾਕਿਸਤਾਨ ਨੇ ਆਪਣੀ ਖ਼ਬਰ 'ਚ ਇਹ ਜਾਣਕਾਰੀ ਦਿੱਤੀ ਹੈ।

ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਨੇ 26/11 ਮੁੰਬਈ ਅੱਤਵਾਦੀ ਹਮਲੇ ਦੀ ਮਨਾਈ 13ਵੀਂ ਬਰਸੀ 

ਐਤਵਾਰ ਨੂੰ ਪਾਕਿਸਤਾਨ ਟੈਲੀਵਿਜ਼ਨ 'ਤੇ ਪ੍ਰਸਾਰਿਤ ਇੱਕ ਇੰਟਰਵਿਊ 'ਚ ਇਮਰਾਨ ਖ਼ਾਨ ਨੇ ਕਿਹਾ, "ਕੁਲੀਨ ਵਰਗ ਦੁਆਰਾ ਸਰੋਤਾਂ ਨੂੰ ਜ਼ਬਤ ਕਰਨ ਨਾਲ ਸਮਾਜ ਦੇ ਇੱਕ ਵੱਡੇ ਹਿੱਸੇ ਨੂੰ ਸਿਹਤ ਸਹੂਲਤਾਂ, ਸਿੱਖਿਆ ਅਤੇ ਨਿਆਂ ਤੱਕ ਪਹੁੰਚ ਤੋਂ ਵਾਂਝਾ ਕੀਤਾ ਗਿਆ ਹੈ।" ਉਨ੍ਹਾਂ ਨੇ ਕਿਹਾ ਕਿ ਕੋਈ ਸਮਾਜ ਉਦੋਂ ਤੱਕ ਆਪਣੀ ਤਰੱਕੀ ਨੂੰ ਹਾਸਲ ਨਹੀਂ ਕਰ ਸਕਦਾ ਜਦੋਂ ਤੱਕ ਕਿ ਕਾਨੂੰਨ ਦਾ ਸ਼ਾਸਨ ਨਾ ਹੋਵੇ ਅਤੇ ਵਿਕਾਸਸ਼ੀਲ ਦੇਸ਼ਾਂ 'ਚ ਵੱਡੀ ਸਮੱਸਿਆ ਕਾਨੂੰਨ ਸ਼ਾਸਨ ਦਾ ਪ੍ਰਭਾਵ ਹੋਣਾ ਅਤੇ ਅਮੀਰ-ਗਰੀਬਾਂ 'ਚ ਭੇਦਭਾਵ ਕਰਨ ਵਾਲਾ ਕਾਨੂੰਨ ਹੈ। 

ਪੜ੍ਹੋ ਇਹ ਅਹਿਮ ਖਬਰ- ਪਾਕਿ ਦੀ ਸੋਨਾਰੀ ਬਾਗੜੀ ਨੇ ਮੰਦਰ ਨੂੰ ਹੀ ਬਣਾ ਦਿੱਤਾ ਸਕੂਲ

ਉਨ੍ਹਾਂ ਕਿਹਾ ਕਿ ਉਹ ਪਾਕਿਸਤਾਨ ਨੂੰ ਮਦੀਨਾ ਰਾਜ ਦੇ ਪੈਗੰਬਰ ਦੇ ਸੰਕਲਪ 'ਤੇ ਆਧਾਰਿਤ ਇਸਲਾਮਿਕ ਕਲਿਆਣਕਾਰੀ ਦੇਸ਼ ਬਣਾਉਣਾ ਚਾਹੁੰਦੇ ਹਨ। ਇਮਰਾਨ ਖ਼ਾਨ ਨੇ ਕਿਹਾ, ''ਅਸੀਂ ਇਸ ਦੇਸ਼ ਨੂੰ ਦੋ ਸਿਧਾਂਤਾਂ 'ਤੇ ਬਣਾਉਣਾ ਚਾਹੁੰਦੇ ਹਾਂ। ਪਹਿਲਾ, ਇਸ ਨੂੰ ਕਲਿਆਣਕਾਰੀ ਅਤੇ ਮਾਨਵੀ ਰਾਜ ਬਣਾਉਣਾ, ਜੋ ਸਮਾਜ ਦੇ ਹੇਠਲੇ ਤਬਕੇ ਦਾ ਧਿਆਨ ਰੱਖਦਾ ਹੋਵੇ। ਦੂਜਾ, ਕਾਨੂੰਨ ਦਾ ਰਾਜ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਗਰੀਬਾਂ ਦੀ ਮਦਦ ਲਈ ਦੇਸ਼ ਦੇ ਇਤਿਹਾਸ ਦਾ ਸਭ ਤੋਂ ਵੱਡਾ ਕਲਿਆਣਕਾਰੀ ਪ੍ਰੋਗਰਾਮ ਸ਼ੁਰੂ ਕੀਤਾ ਹੈ।

ਪੜ੍ਹੋ ਇਹ ਅਹਿਮ ਖਬਰ-  ਚੀਨੀ CPEC ਪ੍ਰਾਜੈਕਟ ਦੇ ਵਿਰੋਧ 'ਚ ਪਾਕਿ ਨੇ ਗਵਾਦਰ 'ਚ ਸ਼ਰਾਬ ਦੀਆਂ ਦੁਕਾਨਾਂ ਕੀਤੀਆਂ ਬੰਦ

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News