ਕੁਵੈਤ ਨੇ 2015 ਦੇ ਬੰਬ ਧਮਾਕੇ ਦੇ ਦੋਸ਼ੀ ਸਮੇਤ ਪੰਜ ਕੈਦੀਆਂ ਨੂੰ ਦਿੱਤੀ ਫਾਂਸੀ

Thursday, Jul 27, 2023 - 05:12 PM (IST)

ਕੁਵੈਤ ਨੇ 2015 ਦੇ ਬੰਬ ਧਮਾਕੇ ਦੇ ਦੋਸ਼ੀ ਸਮੇਤ ਪੰਜ ਕੈਦੀਆਂ ਨੂੰ ਦਿੱਤੀ ਫਾਂਸੀ

ਦੁਬਈ (ਏਜੰਸੀ): ਕੁਵੈਤ ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਸ਼ੀਆ ਮਸਜਿਦ ‘ਤੇ 2015 ‘ਚ ਹੋਏ ਬੰਬ ਧਮਾਕੇ ਦੇ ਦੋਸ਼ੀ ਸਮੇਤ ਪੰਜ ਕੈਦੀਆਂ ਨੂੰ ਫਾਂਸੀ ਦੇ ਦਿੱਤੀ ਹੈ। ਮਸਜਿਦ 'ਤੇ ਹੋਏ ਹਮਲੇ 'ਚ 27 ਲੋਕ ਮਾਰੇ ਗਏ ਸਨ ਅਤੇ ਇਸਲਾਮਿਕ ਸਟੇਟ ਸਮੂਹ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਲਈ ਸੀ। ਕੁਵੈਤ ਦੇ ਸਰਕਾਰੀ ਵਕੀਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਪੰਜ ਕੈਦੀਆਂ ਨੂੰ ਕੇਂਦਰੀ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ। ਸਰਕਾਰੀ ਵਕੀਲਾਂ ਨੇ ਕਿਹਾ ਕਿ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ, ਉਨ੍ਹਾਂ ਵਿੱਚੋਂ ਇੱਕ ਨੂੰ 2015 ਵਿੱਚ ਮਸਜਿਦ ਹਮਲੇ ਦਾ ਦੋਸ਼ੀ ਠਹਿਰਾਇਆ ਗਿਆ ਸੀ, ਜਦੋਂ ਕਿ ਤਿੰਨ ਨੂੰ ਕਤਲ ਅਤੇ ਇੱਕ ਨੂੰ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਹੁਣ ਚੀਨੀ ਔਰਤ ਆਪਣੇ ਪ੍ਰੇਮੀ ਨੂੰ ਮਿਲਣ ਲਈ ਪਹੁੰਚੀ ਪਾਕਿਸਤਾਨ, ਸੋਸ਼ਲ ਮੀਡੀਆ ਰਾਹੀਂ ਹੋਈ ਸੀ ਦੋਸਤੀ

ਸਰਕਾਰੀ ਵਕੀਲ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਕਤਲ ਕੇਸ ਵਿੱਚ ਮੁਲਜ਼ਮਾਂ ਵਿੱਚੋਂ ਇੱਕ ਮਿਸਰ ਦਾ ਅਤੇ ਦੂਜਾ ਕੁਵੈਤੀ ਸੀ ਅਤੇ ਨਸ਼ਾ ਤਸਕਰ ਸ਼੍ਰੀਲੰਕਾ ਦਾ ਨਾਗਰਿਕ ਸੀ। ਬਿਆਨ ਵਿਚ ਤੀਜੇ ਕਾਤਲ ਅਤੇ ਮਸਜਿਦ 'ਤੇ ਹਮਲਾ ਕਰਨ ਵਾਲੇ ਦੋਸ਼ੀ ਕੈਦੀਆਂ ਦੀ ਕੌਮੀਅਤ ਦਾ ਜ਼ਿਕਰ ਨਹੀਂ ਕੀਤਾ ਗਿਆ। ਬਿਆਨ ਮੁਤਾਬਕ ਦੋਵੇਂ ਗੈਰ-ਕਾਨੂੰਨੀ ਤੌਰ 'ਤੇ ਕੁਵੈਤ 'ਚ ਰਹਿ ਰਹੇ ਸਨ। 2015 ਵਿੱਚ ਸ਼ੁੱਕਰਵਾਰ ਦੁਪਹਿਰ ਦੀ ਨਮਾਜ਼ ਦੌਰਾਨ ਕੁਵੈਤ ਦੀ ਸਭ ਤੋਂ ਪੁਰਾਣੀ ਸ਼ੀਆ ਮਸਜਿਦਾਂ ਵਿੱਚੋਂ ਇੱਕ ਦੇ ਅੰਦਰ ਇੱਕ ਬੰਬ ਧਮਾਕਾ ਹੋਇਆ ਸੀ। ਇਸ ਬੰਬ ਧਮਾਕੇ ਵਿਚ 27 ਲੋਕ ਮਾਰੇ ਗਏ ਸਨ। ਦੋ ਦਹਾਕਿਆਂ ਵਿੱਚ ਕੁਵੈਤ ਵਿੱਚ ਇਹ ਪਹਿਲਾ ਅੱਤਵਾਦੀ ਹਮਲਾ ਸੀ, ਜਿਸ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਸਮੂਹ ਨੇ ਲਈ ਸੀ। ਇਸ ਤੋਂ ਪਹਿਲਾਂ ਪਿਛਲੇ ਸਾਲ ਨਵੰਬਰ 2022 ਵਿੱਚ ਕੁਵੈਤ ਸਰਕਾਰ ਨੇ ਸੱਤ ਕੈਦੀਆਂ ਨੂੰ ਸਮੂਹਿਕ ਤੌਰ 'ਤੇ ਫਾਂਸੀ ਦਿੱਤੀ ਸੀ। ਇਸ ਦੇ ਨਾਲ ਹੀ 2017 ਵਿੱਚ ਵੀ ਸੱਤਾਧਾਰੀ ਪਰਿਵਾਰ ਦੇ ਇੱਕ ਮੈਂਬਰ ਸਮੇਤ ਸੱਤ ਕੈਦੀਆਂ ਨੂੰ ਫਾਂਸੀ ਦਿੱਤੀ ਗਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Vandana

Content Editor

Related News