ਪੁਲਸ ਲਾਈਨ 'ਤੇ ਹਮਲੇ ਮਗਰੋਂ KPK ਪੁਲਸ ਦਾ ਵੱਡਾ ਬਿਆਨ ਆਇਆ ਸਾਹਮਣੇ

Wednesday, Feb 01, 2023 - 12:49 PM (IST)

ਪੁਲਸ ਲਾਈਨ 'ਤੇ ਹਮਲੇ ਮਗਰੋਂ KPK ਪੁਲਸ ਦਾ ਵੱਡਾ ਬਿਆਨ ਆਇਆ ਸਾਹਮਣੇ

ਇੰਟਰਨੈਸ਼ਨਲ ਡੈਸਕ (ਬਿਊਰੋ) ਪਾਕਿਸਤਾਨ ਦੇ ਪੇਸ਼ਾਵਰ ਵਿਚ ਪੁਲਸ ਹੈੱਡਕੁਆਰਟਰ ਦੇ ਅੰਦਰ ਇੱਕ ਮਸਜਿਦ ਵਿੱਚ ਕੀਤੇ ਗਏ ਆਤਮਘਾਤੀ ਧਮਾਕੇ ਵਿਚ ਮਰਨ ਵਾਲਿਆਂ ਦੀ ਗਿਣਤੀ 100 ਤੋਂ ਪਾਰ ਹੋ ਗਈ ਹੈ। ਇੱਕ ਪੁਲਸ ਮੁਖੀ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਇੱਕ ਬਦਲੇ ਦੀ ਭਾਵਨਾ ਨਾਲ ਕੀਤਾ ਗਿਆ ਹਮਲਾ ਸੀ।ਬਚਾਅ ਯਤਨਾਂ ਦੇ ਬਾਵਜੂਦ ਮਰਨ ਵਾਲਿਆਂ ਦੀ ਗਿਣਤੀ 100 ਹੋ ਗਈ ਹੈ, ਜਿਨ੍ਹਾਂ ਵਿੱਚ ਜ਼ਿਆਦਾਤਰ ਪੁਲਸ ਕਰਮਚਾਰੀ ਹਨ। ਇਸ ਦੌਰਾਨ ਖੈਬਰ ਪਖਤੂਨਖਵਾ ਪੁਲਸ (ਕੇਪੀਕੇ) ਪੁਲਸ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਜੇਕਰ ਸੱਚਾਈ ਸਾਹਮਣੇ ਨਾ ਆਈ ਤਾਂ ਸੂਬੇ ਦੇ 100,000 ਤੋਂ ਵਧੇਰੇ ਪੁਲਸ ਮੁਲਾਜ਼ਮ ਇਕੱਠੇ ਅਸਤੀਫ਼ੇ ਦੇਣਗੇ।

ਸਪੈਸ਼ਲ ਬ੍ਰਾਂਚ ਦੁਆਰਾ ਕਥਿਤ ਤੌਰ 'ਤੇ ਤਿਆਰ ਕੀਤੇ ਗਏ ਇੱਕ ਮੀਮੋ ਤੋਂ ਖੁਲਾਸਾ ਹੋਇਆ ਹੈ ਕਿ ਜੇ ਪੇਸ਼ਾਵਰ ਮਸਜਿਦ ਹਮਲੇ ਦੀ ਸਹੀ ਤਰੀਕੇ ਨਾਲ ਜਾਂਚ ਨਾ ਕੀਤੀ ਗਈ ਤਾਂ ਖੈਬਰ ਪਖਤੂਨਖਵਾ ਪੁਲਸ ਸਮੂਹਿਕ ਅਸਤੀਫ਼ਾ ਦੇਣ 'ਤੇ ਵਿਚਾਰ ਕਰ ਰਹੀ ਹੈ।ਮੀਮੋ ਦੀਆਂ ਕਾਪੀਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।ਸਪੈਸ਼ਲ ਬ੍ਰਾਂਚ ਦੇ ਮੀਮੋ ਵਿਚ ਕਿਹਾ ਗਿਆ ਹੈ ਕਿ ਪੇਸ਼ਾਵਰ ਪੁਲਸ ਲਾਈਨ ਮਸਜਿਦ ਹਮਲੇ ਦੀ ਨਿਰਪੱਖ ਜਾਂਚ ਦੀ ਮੰਗ ਲਈ ਜੂਨੀਅਰ ਰੈਂਕ ਇਕਜੁੱਟ ਹਨ। 

ਪੜ੍ਹੋ ਇਹ ਅਹਿਮ ਖ਼ਬਰ-ਬਾਈਡੇਨ ਨੇ ਭੇਜਿਆ ਸੱਦਾ, ਅਮਰੀਕਾ ਦੌਰੇ 'ਤੇ ਜਾ ਸਕਦੇ ਹਨ ਪੀ.ਐੱਮ. ਮੋਦੀ 

ਸੰਯੁਕਤ ਜਾਂਚ ਟੀਮ ਨੂੰ ਇਸ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਲੱਭ ਕੇ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।ਇਸ ਵਿਚ ਕਿਹਾ ਗਿਆ ਹੈ ਕਿ ਪੁਲਸ ਦੇ 100,000 ਤੋਂ ਵੱਧ ਜੂਨੀਅਰ ਮੈਂਬਰ ਆਪਣੇ ਅਸਤੀਫ਼ੇ ਸੌਂਪ ਦੇਣਗੇ ਅਤੇ ਮੰਗਾਂ ਪੂਰੀਆਂ ਨਾ ਹੋਣ 'ਤੇ ਆਪਣੀਆਂ ਯੂਨਿਟਾਂ ਦਾ ਬਾਈਕਾਟ ਕਰਨਗੇ।ਮੀਮੋ ਵਿਚ ਦਿੱਤੇ ਸੰਦੇਸ਼ਾਂ ਵਿਚੋਂ ਇਕ ਕਿਹਾ ਗਿਆ ਕਿ “ਸਾਨੂੰ ਇਕਜੁੱਟ ਹੋਣਾ ਪਏਗਾ, ਨਹੀਂ ਤਾਂ ਸਾਨੂੰ ਹਰ ਰੋਜ਼ ਆਪਣੇ ਪਿਆਰਿਆਂ ਦੀਆਂ ਲਾਸ਼ਾਂ ਚੁੱਕਣੀਆਂ ਪੈਣਗੀਆਂ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News