'ਚੁੱਪ ਹੋ ਜਾਓ' LIVE ਹੋਈ ਰੂਸੀ ਬੁਲਾਰਣ ਨੂੰ ਆ ਗਿਆ ਰਾਸ਼ਟਰਪਤੀ ਦਫਤਰੋਂ ਫੋਨ

Thursday, Nov 21, 2024 - 05:52 PM (IST)

'ਚੁੱਪ ਹੋ ਜਾਓ' LIVE ਹੋਈ ਰੂਸੀ ਬੁਲਾਰਣ ਨੂੰ ਆ ਗਿਆ ਰਾਸ਼ਟਰਪਤੀ ਦਫਤਰੋਂ ਫੋਨ

ਇੰਟਰਨੈਸ਼ਨਲ ਡੈਸਕ- ਰੂਸ ਨੇ ਵੀਰਵਾਰ ਤੜਕੇ ICBM ਮਿਜ਼ਾਈਲਾਂ ਨਾਲ ਯੂਕ੍ਰੇਨ 'ਤੇ ਹਮਲਾ ਕੀਤਾ। ਪਰ ਆਈ.ਸੀ.ਬੀਐਮ ਮਿਜ਼ਾਈਲਾਂ ਦੇ ਹਮਲੇ ਬਾਰੇ ਕੁਝ ਵੀ ਕਹਿਣ ਤੋਂ ਰੂਸੀ ਬੁਲਾਰਨ ਨੂੰ ਰੋਕ ਦਿੱਤਾ ਗਿਆ। ਦਰਅਸਲ ਰੂਸ ਦੇ ਹਮਲੇ ਤੋਂ ਬਾਅਦ ਪ੍ਰੈੱਸ ਕਾਨਫਰੰਸ ਚੱਲ ਰਹੀ ਸੀ। ਇਸ ਪੀ.ਸੀ. ਨੂੰ ਰੂਸੀ ਵਿਦੇਸ਼ ਮੰਤਰਾਲੇ ਦੀ ਬੁਲਾਰਾਨ ਮਾਰੀਆ ਜ਼ਖਾਰੋਵਾ ਸੰਬੋਧਿਤ ਕਰ ਰਹੀ ਸੀ ਕਿ ਉਦੋਂ ਅਚਾਨਕ ਉਸ ਨੂੰ ਕ੍ਰੇਮਲਿਨ ਤੋਂ ਇਕ ਕਾਲ ਆਈ ਅਤੇ ਉਸ ਨੂੰ ICBM ਮਿਜ਼ਾਈਲ ਹਮਲੇ 'ਤੇ ਕੁਝ ਵੀ ਕਹਿਣ ਤੋਂ ਰੋਕ ਦਿੱਤਾ ਗਿਆ। ਉਸ ਨੂੰ ICBM ਹਮਲੇ 'ਤੇ ਚੁੱਪ ਰਹਿਣ ਲਈ ਕਿਹਾ ਗਿਆ। ਪਰ ਇਸ ਗੱਲਬਾਤ ਦੌਰਾਨ ਮਾਰੀਆ ਮਾਈਕ ਬੰਦ ਕਰਨਾ ਭੁੱਲ ਗਈ, ਜਿਸ ਕਾਰਨ ਉਸ ਦੀ ਆਵਾਜ਼ ਬਾਹਰ ਤੱਕ ਸੁਣੀ ਗਈ।

ਪਹਿਲੀ ਵਾਰ ICBM ਮਿਜ਼ਾਈਲ ਨਾਲ ਹਮਲਾ

ਰੂਸ ਨੇ 21 ਨਵੰਬਰ ਨੂੰ ਸਵੇਰੇ 5 ਤੋਂ 7 ਵਜੇ ਦਰਮਿਆਨ ICBM ਮਿਜ਼ਾਈਲਾਂ ਨਾਲ ਯੂਕ੍ਰੇਨ ਦੇ ਸ਼ਹਿਰ ਡਨੀਪਰੋ 'ਤੇ ਹਮਲਾ ਕੀਤਾ। ਇਸ ਜੰਗ ਵਿੱਚ ਪਹਿਲੀ ਵਾਰ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕੀਤਾ ਗਿਆ। ਸੰਭਾਵਨਾ ਹੈ ਕਿ ਰੂਸ ਨੇ ਇਸ ਦੇ ਲਈ ਆਰ.ਐੱਸ.-26 ਰੂਬੇਜ਼ ਮਿਜ਼ਾਈਲਾਂ ਦੀ ਵਰਤੋਂ ਕੀਤੀ ਹੋ ਸਕਦੀ ਹੈ। ਜਿਸ ਨੂੰ ਅਸਤਰਖਾਨ ਇਲਾਕੇ ਤੋਂ ਦਾਗਿਆ ਗਿਆ ਸੀ। ਯੂਕ੍ਰੇਨ ਦੀ ਹਵਾਈ ਸੈਨਾ ਨੇ ਇਸ ਹਮਲੇ ਦੀ ਪੁਸ਼ਟੀ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ 20 ਨਵੰਬਰ 2024 ਨੂੰ ਯੂਕ੍ਰੇਨ ਦੀ ਇੰਟੈਲੀਜੈਂਸ ਨੇ ਦਾਅਵਾ ਕੀਤਾ ਸੀ ਕਿ ਰੂਸੀ ਫੌਜ ਆਪਣੀ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ RS-26 Rubezh ਨੂੰ ਦਾਗਣ ਦੀ ਤਿਆਰੀ ਕਰ ਰਹੀ ਹੈ। ਇਸ ਮਿਜ਼ਾਈਲ ਨੂੰ ਕਾਪੁਸਟੀਨ ਯਾਰ ਏਅਰ ਬੇਸ ਤੋਂ ਲਾਂਚ ਕੀਤਾ ਜਾਵੇਗਾ। ਇਸ ਖੇਤਰ ਨੂੰ ਅਸਤਰਖਾਨ ਵੀ ਕਿਹਾ ਜਾਂਦਾ ਹੈ। ਅਜਿਹੀ ਸੰਭਾਵਨਾ ਹੈ ਕਿ ਇਸ ਮਿਜ਼ਾਈਲ ਵਿੱਚ ਪ੍ਰਮਾਣੂ ਹਥਿਆਰ ਨਾ ਹੋਣ। ਪਰ ਘੱਟ ਤੀਬਰਤਾ ਵਾਲੇ ਪ੍ਰਮਾਣੂ ਹਥਿਆਰ ਜਾਂ ਖ਼ਤਰਨਾਕ ਪਰੰਪਰਾਗਤ ਹਥਿਆਰਾਂ ਨੂੰ ਤੈਨਾਤ ਕੀਤਾ ਜਾ ਸਕਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਸ਼ੁਰੂ ਕਰੇਗਾ ਡਿਪੋਰਟ ਯੋਜਨਾ, ਇਹ ਸੂਬਾ 1400 ਏਕੜ ਜ਼ਮੀਨ ਦੇਣ ਨੂੰ ਤਿਆਰ

ਇਸ ਮਿਜ਼ਾਈਲ 'ਚ ਕੀ ਖਾਸ 

ਇਸ ਮਿਜ਼ਾਈਲ ਦਾ ਭਾਰ 36 ਹਜ਼ਾਰ ਕਿਲੋਗ੍ਰਾਮ ਹੈ। ਇਸ ਵਿੱਚ 150/300 ਕਿਲੋਟਨ ਦੇ ਚਾਰ ਹਥਿਆਰ ਇੱਕੋ ਸਮੇਂ ਲਗਾਏ ਜਾ ਸਕਦੇ ਹਨ। ਮਤਲਬ ਇਹ ਮਿਜ਼ਾਈਲ MIRV ਤਕਨੀਕ ਨਾਲ ਲੈਸ ਹੈ। ਮਤਲਬ ਕਿ ਇਹ ਇੱਕੋ ਸਮੇਂ ਚਾਰ ਨਿਸ਼ਾਨਿਆਂ 'ਤੇ ਹਮਲਾ ਕਰ ਸਕਦਾ ਹੈ। ਇਹ ਮਿਜ਼ਾਈਲ ਐਵੇਂਗਾਰਡ ਹਾਈਪਰਸੋਨਿਕ ਗਲਾਈਡ ਵਾਹਨ ਨੂੰ ਵੀ ਲਿਜਾਣ ਦੇ ਸਮਰੱਥ ਹੈ। ਇਸ ਦਾ ਮਤਲਬ ਹੈ ਕਿ ਹਮਲਾ ਹੋਰ ਵੀ ਮਜ਼ਬੂਤ ​​ਹੋ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News