ਕਰਨ ਔਜਲਾ ਨੇ ਬ੍ਰਿਸਬੇਨ 'ਚ ਕਰਵਾਈ ਬੱਲੇ-ਬੱਲੇ, ਰਚਿਆ ਇਤਿਹਾਸ

Monday, Nov 04, 2024 - 01:13 PM (IST)

ਕਰਨ ਔਜਲਾ ਨੇ ਬ੍ਰਿਸਬੇਨ 'ਚ ਕਰਵਾਈ ਬੱਲੇ-ਬੱਲੇ, ਰਚਿਆ ਇਤਿਹਾਸ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) - ਕ੍ਰਿਏਟਿਵ ਈਵੈਂਟ ਅਤੇ ਪਲੈਟੀਨਮ ਈਵੈਂਟ ਵੱਲੋਂ ਨੌਜਵਾਨ ਦਿਲਾਂ ਦੀ ਧੜਕਣ 'ਤੌਬਾ-ਤੌਬਾ' ਗੀਤ ਨਾਲ ਬਾਲੀਵੁੱਡ ਫੇਮ, 2024 ਆਈਫਾ ਇੰਟਰਨੈਸ਼ਨਲ ਟ੍ਰੈਂਡਸੈਟਰ ਆਫ ਦਿ ਈਅਰ ਐਵਾਰਡ ਨਾਲ ਸਨਮਾਨਿਤ, ਰੈਪਰ, ਗੀਤਕਾਰ ਤੇ ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਦਾ ਸ਼ੋਅ 3 ਨਵੰਬਰ ਦਿਨ ਐਤਵਾਰ ਨੂੰ ਬ੍ਰਿਸਬੇਨ ਇੰਟਰਟੇਨਮੈਂਟ ਸੈਂਟਰ ਵਿਖੇ ਹੋਇਆ। ਇਸ ਸ਼ੋਅ ਨੂੰ ਮੁੱਖ ਪ੍ਰਬੰਧਕ ਬਲਵਿੰਦਰ ਸਿੰਘ ਲਾਲੀ, ਸ਼ਿੰਕੂ ਨਾਭਾ, ਸੌਰਭ ਸਿੰਘ, ਐਂਡੀ ਸਿੰਘ, ਮੋਨੀਲ ਪਟੇਲ ਵੱਲੋਂ ਸਾਂਝੇ ਤੌਰ 'ਤੇ ਸਫਲਤਾਪੂਰਵਕ ਕਰਵਾਇਆ ਗਿਆ। ਸ਼ੋਅ ਦੀ ਸ਼ੁਰੂਆਤ ਸੰਗੀਤਕਾਰ ਤੇ ਰੈਪਰ ਇੱਕੀ ਵੱਲੋਂ ਬਹੁਤ ਹੀ ਗਰਮਜੋਸ਼ੀ ਨਾਲ ਕੀਤੀ ਗਈ। 

ਇਹ ਖ਼ਬਰ ਵੀ ਪੜ੍ਹੋ - ਏਪੀ ਢਿੱਲੋਂ ਦੇ ਘਰ ਫਾਈਰਿੰਗ ਮਾਮਲੇ 'ਤੇ ਕੈਨੇਡਾ ਪੁਲਸ ਦਾ ਵੱਡਾ ਬਿਆਨ, ਜਾਰੀ ਕੀਤੀ ਇਹ ਅਪਡੇਟ

ਉਪਰੰਤ ਗਾਇਕ ਕਰਨ ਔਜਲਾ ਵੱਲੋਂ ਜਦੋਂ ਹਜ਼ਾਰਾ ਦੀ ਗਿਣਤੀ ਨਾਲ ਖਚਾਖਚ ਭਰੇ ਹਾਲ 'ਚ ਦਸਤਕ ਦਿੱਤੀ ਤਾਂ ਸਾਰਾ ਹਾਲ ਤਾੜੀਆਂ ਦੀ ਗੜ-ਗਾੜਾਹਟ ਨਾਲ ਗੂੰਜ ਉੱਠਿਆ। ਉਨ੍ਹਾਂ ਪ੍ਰੋਗਰਾਮ ਦੀ ਸ਼ੁਰੂਆਤ 'ਚ ਆਪਣੇ ਇੱਕ ਤੋਂ ਵੱਧ ਇੱਕ ਹਿੱਟ ਗੀਤ, ਜਿਨ੍ਹਾਂ 'ਚ 'ਚੁੰਨੀ ਮੇਰੀ ਰੰਗ ਦੇ ਲਾਲਾਰੀਆ ਮੇਰੇ ਯਾਰ ਦੇ ਗੱਡੀ ਦੇ ਨਾਲ ਦੀ',  'ਨਥਿੰਗ ਲਾਸਟਸ', 'ਤੌਬਾ-ਤੌਬਾ', 'ਮੈਕਸੀਕੋ ਚੱਲੀਏ', 'ਚਿੱਟਾ ਕੁੜਤਾ', 'ਕਿਆ ਬਾਤ ਆ', 'ਤਾਰਿਆਂ ਦੀ ਲੋ' ਆਦਿ ਅਨੇਕਾ ਗੀਤ ਗਾ ਕੇ ਹਾਲ 'ਚ ਠਾਠਾਂ ਮਾਰਦਾ ਇਕੱਠ ਅਸ਼-ਅਸ਼ ਕਰ ਉਠਿਆਂ ਅਤੇ ਦਰਸ਼ਕਾ ਨੂੰ ਦੇਰ ਰਾਤ ਤੱਕ ਆਪਣੇ ਪ੍ਰਸਿੱਧ ਗੀਤਾਂ ਨਾਲ ਨਚਾ ਕੇ ਸ਼ੋਅ ਦੀ ਰੌਣਕ ਨੂੰ ਵਧਾਇਆ। 

ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਇੰਡਸਟਰੀ 'ਚ ਛਾਇਆ ਮਾਤਮ, ਪ੍ਰਸਿੱਧ ਅਦਾਕਾਰ ਦੀ ਸ਼ੱਕੀ ਹਾਲਾਤ 'ਚ ਮੌਤ

ਜ਼ਿਕਰਯੋਗ ਹੈ ਕਿ ਕਰਨ ਔਜਲਾ ਇਸ ਸਮੇਂ ਆਪਣੀ ਸਫ਼ਲਤਾ ਦੀਆਂ ਬੁਲੰਦੀਆਂ ਨੂੰ ਛੂਹ ਰਹੇ ਹਨ, ਜਿੱਥੇ ਇੱਕ ਪਾਸੇ ਇਸ ਸਾਲ ਕਰਨ ਔਜਲਾ ਨੇ ਆਪਣੇ ਗੀਤਾਂ ਨਾਲ ਪਾਲੀਵੁੱਡ ਤੋਂ ਬਾਲੀਵੁੱਡ ਤੱਕ ਨੂੰ ਨਚਾਇਆ, ਉੱਥੇ ਹੀ ਦੂਜੇ ਪਾਸੇ ਇਸ ਸਾਲ ਆਪਣੇ ਰਿਕਾਰਡ ਤੋੜ ਸਫਲਤਾਪੂਰਵਕ ਵਿਦੇਸ਼ੀ ਸ਼ੋਅਜ਼ ਕਰਕੇ ਪੂਰੀ ਦੁਨੀਆਂ 'ਚ ਛਾਇਆ ਹੋਇਆ ਹੈ। ਕਰਨ ਔਜਲਾ ਆਸਟ੍ਰੇਲੀਆ-ਨਿਊਜ਼ੀਲੈਂਡ 'ਇੰਟ ਵਾਜ਼ ਆਲ ਏ ਡਰੀਮ' ਟੂਰ ਨੂੰ ਲੈ ਕੇ ਲਗਾਤਾਰ ਸੁਰਖੀਆ ਬਟੋਰ ਰਹੇ ਹਨ। ਹਾਲ ਹੀ 'ਚ ਗਾਇਕ ਦੇ ਮੈਲਬੌਰਨ, ਸਿਡਨੀ ਆਕਲੈਂਡ ਤੇ ਬ੍ਰਿਸਬੇਨ ਵਿਖੇ ਸ਼ੋਅਜ਼ 'ਚ ਰਿਕਾਰਡ ਤੋੜ ਇਕੱਠ ਕਰਕੇ ਇਤਿਹਾਸ ਸਿਰਜ ਦਿੱਤਾ ਹੈ। ਇਨਾਂ ਸ਼ੋਅਜ਼ 'ਚ ਕਰਨ ਔਜਲਾ ਦੀ ਬੇਮਿਸਾਲ ਪੇਸ਼ਕਾਰੀ ਨੂੰ ਦਰਸ਼ਕ ਲੰਮੇ ਸਮੇਂ ਤੱਕ ਯਾਦ ਰੱਖਣਗੇ। ਇਸ ਮਹਿਬੂਬ ਗਾਇਕ ਦੇ 'ਇੰਟ ਵਾਜ਼ ਆਲ ਏ ਡਰੀਮ' ਆਸਟ੍ਰੇਲੀਆ ਦੇ ਦੌਰੇ ਪ੍ਰਤੀ ਸੰਗੀਤ ਪ੍ਰੇਮੀਆ ’ਚ ਬਹੁਤ ਭਾਰੀ ਉਤਸ਼ਾਹ ਪਾਇਆ ਗਿਆ। ਬਲਵਿੰਦਰ ਸਿੰਘ ਲਾਲੀ ਤੇ ਸ਼ਿੰਕੂ ਨਾਭਾ ਵੱਲੋਂ ਮੀਡੀਆ ਨਾਲ ਗੱਲਬਾਤ ਕਰਦਿਆ ਸ਼ੋਅਜ਼ ਦੀ ਸਫਲਤਾ ਲਈ ਦਰਸ਼ਕਾਂ ਧੰਨਵਾਦ ਕੀਤਾ ਗਿਆ। 

ਇਹ ਖ਼ਬਰ ਵੀ ਪੜ੍ਹੋ - ਅੰਮ੍ਰਿਤ ਮਾਨ ਦੀ ਬਾਲੀਵੁੱਡ 'ਚ ਐਂਟਰੀ! ਸੰਨੀ ਦਿਓਲ ਨਾਲ ਕਰਨਗੇ ਕੰਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News