ਕਮਲਾ ਹੈਰਿਸ ਨੇ ਧਾਰਮਿਕ ਨੇਤਾਵਾਂ ਨਾਲ ਵਿਭਿੰਨ ਮੁੱਦਿਆਂ ''ਤੇ ਕੀਤੀ ਚਰਚਾ
Thursday, Apr 01, 2021 - 03:07 PM (IST)
ਵਾਸ਼ਿੰਗਟਨ (ਭਾਸ਼ਾ) ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਨਸਲੀ ਨਫ਼ਰਤ ਤੋ ਪ੍ਰੇਰਿਤ ਅਪਰਾਧ, ਇਮੀਗ੍ਰੇਸ਼ਨ ਅਤੇ ਕੋਵਿਡ-19 ਟੀਕਾਕਰਨ ਸਮੇਤ ਵਿਭਿੰਨ ਮੁੱਦਿਆਂ 'ਤੇ ਧਾਰਮਿਕ ਨੇਤਾਵਾਂ ਨਾਲ ਚਰਚਾ ਕੀਤੀ। ਹੈਰਿਸ ਨੇ ਕਿਹਾ ਕਿ ਧਾਰਮਿਕ ਨੇਤਾ ਮੁਸ਼ਕਲ ਸਮੇਂ ਵਿਚ ਸ਼ਕਤੀ, ਸਹਿਯੋਗ ਅਤੇ ਸਲਾਹ ਦਾ ਸਰੋਤ ਹਨ। ਹੈਰਿਸ ਨੇ ਬੁੱਧਵਾਰ ਨੂੰ ਆਪਣੇ ਸੰਬੋਧਨ ਵਿਚ ਕਿਹਾ,''ਤੁਸੀਂ ਉਹਨਾਂ ਪਰਿਵਾਰਾਂ ਨਾਲ ਵਰਚੁਅਲ ਜਾਂ ਨਿੱਜੀ ਤੌਰ 'ਤੇ ਪ੍ਰਾਰਥਨਾ ਕੀਤੀ ਜਿਹਨਾਂ ਨੇ ਜ਼ਬਰਦਸਤ ਨੁਕਸਾਨ ਦਾ ਸਾਹਮਣਾ ਕੀਤਾ ਹੈ।''
ਇਸ ਬੈਠਕ ਵਿਚ ਪੰਜ ਧਾਰਮਿਕ ਨੇਤਾ ਨਿੱਜੀ ਤੌਰ 'ਤੇ ਸ਼ਾਮਲ ਹੋਏ ਜਦਕਿ 5 ਹੋਰ ਵਰਚੁਅਲ ਢੰਗ ਨਾਲ ਸ਼ਾਮਲ ਹੋਏ। ਇਹਨਾਂ ਵਿਚੋਂ ਕੋਈ ਵੀ ਘੱਟ ਗਿਣਤੀ ਧਰਮ ਦਾ ਨੇਤਾ ਨਹੀਂ ਸੀ। ਉਪ ਰਾਸ਼ਟਰਪਤੀ ਨੇ ਕਿਹਾ,''ਸਾਡੇ ਧਾਰਮਿਕ ਨੇਤਾ ਹੋਣ ਦੇ ਨਾਤੇ ਤੁਸੀਂ ਬੇਘਰੇ ਲੋਕਾਂ ਨੂੰ ਆਸਰਾ ਦੇ ਰਹੋ ਹੋ। ਤੁਸੀਂ ਭੁੱਖਿਆਂ ਨੂੰ ਭੋਜਨ ਕਰਾ ਰਹੇ ਹੋ। ਖਾਸਤੌਰ 'ਤੇ ਪਿਛਲੇ ਸਾਲ ਤੁਸੀਂ ਨਾ ਸਿਰਫ ਵਿੱਤੀ ਅਤੇ ਭੌਤਿਕ ਸਗੋਂ ਰੂਹਾਨੀ ਮਦਦ ਵੀ ਦਿੱਤੀ ਹੈ। ਹੁਣ ਵੀ ਤੁਸੀਂ ਸਥਿਰ ਹੋ।''
ਪੜ੍ਹੋ ਇਹ ਅਹਿਮ ਖਬਰ- 1971 ਦੇ ਕਤਲੇਆਮ ਲਈ ਬੰਗਲਾਦੇਸ਼ ਤੋਂ ਮੁਆਫ਼ੀ ਮੰਗੇ ਪਾਕਿਸਤਾਨ : ਸਾਬਕਾ ਰਾਜਦੂਤ ਹੱਕਾਨੀ
ਹੈਰਿਸ ਨੇ ਧਾਰਮਿਕ ਨੇਤਾਵਾਂ ਨੂੰ ਲੋਕਾਂ ਨੂੰ ਕੋਵਿਡ-19 ਟੀਕਾ ਲਗਾਉਣ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ। ਨਸਲੀ ਨਫ਼ਰਤ ਤੋਂ ਪ੍ਰੇਰਿਤ ਅਪਰਾਧ ਦੇ ਬਾਰੇ ਵਿਚ ਗੱਲ ਕਰਦਿਆਂ ਹੈਰਿਸ ਨੇ ਕਿਹਾ,''ਮੈਨੂੰ ਪਤਾ ਹੈ ਕਿ ਤੁਸੀਂ ਕਈ ਢੰਗਾਂ ਨਾਲ ਇਸ ਮੁੱਦੇ 'ਤੇ ਕੰਮ ਕਰ ਰਹੇ ਹੋ। ਅਸੀਂ ਸਾਰੇ ਜਾਣਦੇ ਹਾਂ ਕਿ ਜ਼ਿਆਦਾਤਰ ਲੋਕ ਆਪਣੇ ਗ੍ਰਹਿ ਨਗਰ ਵਿਚ ਰਹਿਣਾ ਚਾਹੁੰਦੇ ਹਨ। ਉਹ ਉੱਥੇ ਰਹਿਣਾ ਚਾਹੁੰਦੇ ਹਨ ਜਿੱਥੇ ਉਹ ਵੱਡੇ ਹੋਏ ਹਨ। ਉਹ ਅਜਿਹੀ ਜਗ੍ਹਾ ਰਹਿਣਾ ਚਾਹੁੰਦੇ ਹਨ ਜਿੱਥੋਂ ਦੀ ਸੰਸਕ੍ਰਿਤੀ ਉਹ ਸਮਝਦੇ ਹਨ।''
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।