ਕੈਨੇਡਾ 'ਚ ਟਰੱਕ ਚਾਲਕਾਂ ਦਾ ਪ੍ਰਦਰਸ਼ਨ, ਵੱਡੀ ਕਾਰਵਾਈ ਕਰਨ ਦੇ ਰੌਂਅ 'ਚ ਜਸਟਿਨ ਟਰੂਡੋ

Friday, Feb 18, 2022 - 10:56 AM (IST)

ਓਟਾਵਾ/ਕੈਨੇਡਾ (ਭਾਸ਼ਾ)- ਕੈਨੇਡਾ ਦੇ ਓਟਾਵਾ ਵਿਚ ਵੀਰਵਾਰ ਨੂੰ ਵੱਡੀ ਗਿਣਤੀ ਵਿਚ ਪੁਲਸ ਫੋਰਸ ਦੀ ਤਾਇਨਾਤੀ ਦੇ ਬਾਅਦ ਦੇਸ਼ ਵਿਚ ਕੋਵਿਡ-19 ਪਾਬੰਦੀਆਂ ਖ਼ਿਲਾਫ਼ ਸੜਕਾਂ ਉੱਤੇ ਜਾਰੀ ਪ੍ਰਦਰਸ਼ਨ ਦਰਮਿਆਨ ਕਰੀਬ 3 ਹਫ਼ਤੇ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਟਰੱਕ ਚਾਲਕਾਂ ਨੂੰ ਆਪਣੇ ਖ਼ਿਲਾਫ਼ ਬਲ ਪ੍ਰਯੋਗ ਦਾ ਖ਼ਦਸ਼ਾ ਸਤਾਉਣ ਲੱਗਾ ਹੈ।

ਇਹ ਵੀ ਪੜ੍ਹੋ: ਭਾਰਤ ਦੀ ਡਿਜੀਟਲ ਸਟ੍ਰਾਈਕ ਤੋਂ ਚੀਨ ਪਰੇਸ਼ਾਨ, 54 ਹੋਰ ਐਪ 'ਤੇ ਲਗਾਈ ਪਾਬੰਦੀ ਦੀ ਕੀਤੀ ਆਲੋਚਨਾ

ਰਾਜਧਾਨੀ ਵਿਚ ਕਰਮਚਾਰੀ ਅੱਜ ਲਗਾਤਾਰ ਦੂਜੇ ਦਿਨ ਸੰਸਦ ਦੇ ਬਾਹਰ ਕੰਡਿਆਲੀ ਤਾਰ ਲਗਾਉਂਦੇ ਦਿਖੇ ਅਤੇ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਉੱਥੋਂ ਹੱਟਣ ਦੀ ਚਿਤਾਵਨੀ ਵੀ ਦਿੱਤੀ। ਖੇਤਰ ਵਿਚ ਬੱਸਾਂ ਵਿਚ ਭਰ-ਭਰ ਕੇ ਪੁਲਸਕਰਮੀਆਂ ਨੂੰ ਲਿਆਇਆ ਜਾ ਰਿਹਾ ਹੈ । ਸੰਸਦ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ, 'ਹੁਣ ਸਮਾਂ ਆ ਗਿਆ ਹੈ ਕਿ ਅਜਿਹੀ ਗੈਰ-ਕਾਨੂਨੀ ਅਤੇ ਖ਼ਤਰਨਾਕ ਗਤੀਵਿਧੀਆਂ ਉੱਤੇ ਰੋਕ ਲਗਾਈ ਜਾਵੇ।'

ਇਹ ਵੀ ਪੜ੍ਹੋ: ਸਮੁੰਦਰ ਕਿਨਾਰੇ ਤੈਰ ਰਿਹਾ ਸੀ ਸ਼ਖ਼ਸ, ਵੇਖਦੇ ਹੀ ਵੇਖਦੇ ਨਿਗਲ ਗਈ ਸ਼ਾਰਕ, ਖ਼ੌਫ਼ਨਾਕ ਵੀਡੀਓ ਆਈ ਸਾਹਮਣੇ

ਜ਼ਿਕਰਯੋਗ ਹੈ ਕਿ ਸੰਸਦ ਤੋਂ ਕੁੱਝ ਹੀ ਦੂਰੀ ਉੱਤੇ 300 ਤੋਂ ਜ਼ਿਆਦਾ ਟਰੱਕ ਖੜ੍ਹੇ ਹਨ। ਉਨ੍ਹਾਂ ਕਿਹਾ, 'ਉਹ ਸਾਡੀ ਮਾਲੀ ਹਾਲਤ ਅਤੇ ਸਾਡੇ ਵਪਾਰ ਸਾਝੇਦਾਰਾਂ ਲਈ ਖ਼ਤਰਾ ਹਨ। ਉਹ ਜਨਤਕ ਸੁਰੱਖਿਆ ਲਈ ਖ਼ਤਰਾ ਹਨ।' ਉਥੇ ਹੀ ਇਸ ‘ਆਜ਼ਾਦੀ ਕਾਫਲੇ' ਵਿਚ ਸ਼ਾਮਲ ਪ੍ਰਦਰਸ਼ਨਕਾਰੀਆਂ ਵਿਚੋਂ ਕਈ ਨੇ ਇਸ ਚਿਤਾਵਨੀ ਉੱਤੇ ਬੇਹੱਦ ਤੀਰਸਕਾਰ ਭਰੀ ਪ੍ਰਤੀਕਿਰਆ ਦਿੱਤੀ ਹੈ। 

ਇਹ ਵੀ ਪੜ੍ਹੋ: ਕੈਨੇਡਾ ਪੜ੍ਹਨ ਗਏ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ, ਇਹ ਤਿੰਨ ਕਾਲਜ ਹੋਏ ਬੰਦ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News