ਮੈਲਬੌਰਨ ''ਚ ਤੀਆਂ ਦਾ ਮੇਲਾ, ਜੱਸੀ ਸੋਹਲ ਅਤੇ ਜੈਸਮੀਨ ਅਖ਼ਤਰ ਬੰਨ੍ਹਣਗੇ ਰੰਗ
Tuesday, Jul 08, 2025 - 04:48 PM (IST)

ਮੈਲਬੌਰਨ (ਮਨਦੀਪ ਸਿੰਘ ਸੈਣੀ)- ਪੱਛਮੀ ਮੈਲਬੌਰਨ ਵਿੱਚ ਸਥਿਤ ਟਾਰਨੇਟ ਰਾਈਜ਼ ਪ੍ਰਾਇਮਰੀ ਸਕੂਲ ਵਿਖ਼ੇ 12 ਜੁਲਾਈ ਸ਼ਨੀਵਾਰ ਨੂੰ 'ਵਿੰਡਮ ਤੀਆਂ ਦਾ ਮੇਲਾ' ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪ੍ਰਸਿੱਧ ਗਾਇਕ ਜੱਸੀ ਸੋਹਲ ਅਤੇ ਜੈਸਮੀਨ ਅਖ਼ਤਰ ਸ਼ਿਰਕਤ ਕਰਨਗੇ। ਇਹ ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕ ਰਾਜਬੀਰ ਕੌਰ ਨੇ ਦੱਸਿਆ ਕਿ ਜੱਸੀ ਸੋਹਲ ਅਤੇ ਜੈਸਮੀਨ ਅਖ਼ਤਰ ਪਹਿਲੀ ਵਾਰ ਇਕੱਠਿਆਂ ਇੱਕ ਮੰਚ ਤੋਂ ਮੈਲਬੌਰਨ ਵਿੱਚ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹਨ, ਜਿਸ ਕਰਕੇ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ-70 ਤੋਂ ਵੱਧ ਦੇਸ਼ਾਂ ਲਈ Visa free ਹੋਇਆ ਚੀਨ
ਇਸ ਤੋਂ ਇਲਾਵਾ ਇਸ ਪ੍ਰੋਗਰਾਮ ਵਿੱਚ ਭੰਗੜਾ, ਗਿੱਧਾ, ਝੂਮਰ ਅਤੇ ਹੋਰ ਸੱਭਿਆਚਾਰਕ ਵੰਨਗੀਆਂ ਦਰਸ਼ਕਾਂ ਦਾ ਮਨੋਰੰਜਨ ਕਰਨਗੀਆਂ ਅਤੇ ਨਵੀਂ ਪੀੜੀਂ ਨੂੰ ਪੰਜਾਬੀ ਸੱੱਭਿਆਚਾਰ ਦੀ ਚੇਟਕ ਲਾਉਣ ਲਈ ਸਵਾਲ-ਜੁਆਬ ਦਾ ਗੇੜ ਵੀ ਹੋਵੇਗਾ। ਪ੍ਰਬੰਧਕਾਂ ਨੇ ਸਮੂਹ ਮੁਟਿਆਰਾਂ, ਬੱਚਿਆਂ ਅਤੇ ਬੀਬੀਆਂ ਨੂੰ ਇਸ ਮੇਲੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।