ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਬ੍ਰਿਸਬੇਨ 'ਚ ਨਵੇਂ ਭਾਰਤੀ ਕੌਂਸਲੇਟ ਦਾ ਉਦਘਾਟਨ ਕੀਤਾ

Monday, Nov 04, 2024 - 10:35 AM (IST)

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਬ੍ਰਿਸਬੇਨ 'ਚ ਨਵੇਂ ਭਾਰਤੀ ਕੌਂਸਲੇਟ ਦਾ ਉਦਘਾਟਨ ਕੀਤਾ

ਬ੍ਰਿਸਬੇਨ/ਨਵੀਂ ਦਿੱਲੀ (ਏਜੰਸੀ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੋਮਵਾਰ ਨੂੰ ਆਸਟ੍ਰੇਲੀਆ ਦੇ ਬ੍ਰਿਸਬੇਨ ਵਿਚ ਨਵੇਂ ਭਾਰਤੀ ਕੌਂਸਲੇਟ ਦਾ ਰਸਮੀ ਤੌਰ 'ਤੇ ਉਦਘਾਟਨ ਕਰਦੇ ਹੋਏ ਕਿਹਾ ਕਿ ਇਹ ਕੁਈਨਜ਼ਲੈਂਡ ਰਾਜ ਨਾਲ ਭਾਰਤ ਦੇ ਸਬੰਧਾਂ ਨੂੰ ਮਜ਼ਬੂਤ ​​ਕਰਨ, ਵਪਾਰਕ ਅਤੇ ਵਿਦਿਅਕ ਸਬੰਧਾਂ ਨੂੰ ਉਤਸ਼ਾਹਿਤ ​​ਕਰਨ ਅਤੇ ਪ੍ਰਵਾਸੀ ਭਾਈਚਾਰੇ ਦੀ ਸੇਵਾ ਕਰਨ ਵਿਚ ਯੋਗਦਾਨ ਦੇਵੇਗਾ। 

ਇਹ ਵੀ ਪੜ੍ਹੋ: ਵਿਰੋਧੀ ਧਿਰ ਦੇ ਨੇਤਾ ਪੀਅਰੇ ਪੋਲੀਵਰੇ ਸਣੇ ਹੋਰ ਨੇਤਾਵਾਂ ਨੇ ਹਿੰਦੂ ਸਭਾ ਮੰਦਰ 'ਤੇ ਹਮਲੇ ਦੀ ਕੀਤੀ ਨਿੰਦਾ

PunjabKesari

ਜੈਸ਼ੰਕਰ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਕਿਹਾ, “ਅੱਜ ਬ੍ਰਿਸਬੇਨ ਵਿੱਚ ਭਾਰਤ ਦੇ ਨਵੇਂ ਕੌਂਸਲੇਟ ਜਨਰਲ ਦਾ ਰਸਮੀ ਤੌਰ 'ਤੇ ਉਦਘਾਟਨ ਕਰਕੇ ਬਹੁਤ ਖੁਸ਼ੀ ਹੋਈ। ਇਹ ਕੁਈਨਜ਼ਲੈਂਡ ਰਾਜ ਨਾਲ ਭਾਰਤ ਦੇ ਸਬੰਧਾਂ ਨੂੰ ਮਜ਼ਬੂਤ ​​ਕਰਨ, ਵਪਾਰ ਅਤੇ ਵਿਦਿਅਕ ਸਬੰਧਾਂ ਨੂੰ ਉਤਸ਼ਾਹਿਤ ਕਰਨ ਅਤੇ ਪ੍ਰਵਾਸੀ ਭਾਈਚਾਰੇ ਦੀ ਸੇਵਾ ਕਰਨ ਵਿੱਚ ਯੋਗਦਾਨ ਪਾਵੇਗਾ।'' ਉਨ੍ਹਾਂ ਕਿਹਾ, 'ਉਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਕੁਈਨਜ਼ਲੈਂਡ ਦੀ ਗਵਰਨਰ ਡਾ. ਜੀਨੇਟ ਯੰਗ ਅਤੇ ਮੰਤਰੀਆਂ ਰੌਸ ਬੇਟਸ ਅਤੇ ਫਿਓਨਾ ਸਿੰਪਸਨ ਦਾ ਧੰਨਵਾਦ।'

ਇਹ ਵੀ ਪੜ੍ਹੋ: ਬਰੈਂਪਟਨ 'ਚ ਹਿੰਦੂ ਮੰਦਰ 'ਤੇ ਹੋਏ ਹਮਲੇ 'ਤੇ PM ਟਰੂਡੋ ਦਾ ਬਿਆਨ

PunjabKesari

ਬਾਅਦ ਵਿੱਚ ਜੈਸ਼ੰਕਰ ਨੇ ਕੁਈਨਜ਼ਲੈਂਡ ਦੀ ਗਵਰਨਰ ਜੀਨੇਟ ਯੰਗ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ, 'ਅੱਜ ਬ੍ਰਿਸਬੇਨ ਵਿੱਚ ਕੁਈਨਜ਼ਲੈਂਡ ਦੀ ਗਵਰਨਰ ਡਾ. ਜੀਨੇਟ ਯੰਗ ਨੂੰ ਮਿਲ ਕੇ ਖੁਸ਼ੀ ਹੋਈ। ਕੁਈਨਜ਼ਲੈਂਡ ਰਾਜ ਨਾਲ ਆਰਥਿਕ, ਵਪਾਰ ਅਤੇ ਨਿਵੇਸ਼ ਸਹਿਯੋਗ ਨੂੰ ਮਜ਼ਬੂਤ ​​ਕਰਨ ਦੇ ਮੌਕਿਆਂ ਅਤੇ ਤਰੀਕਿਆਂ ਬਾਰੇ ਚਰਚਾ ਕੀਤੀ।' ਇਸ ਦੌਰਾਨ ਵਿਦੇਸ਼ ਮੰਤਰੀ ਨੇ ਮਹਾਤਮਾ ਗਾਂਧੀ ਦੀ ਮੂਰਤੀ 'ਤੇ ਵੀ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਐਕਸ 'ਤੇ ਕਿਹਾ, ''ਅੱਜ ਸਵੇਰੇ ਮੈਂ ਬ੍ਰਿਸਬੇਨ ਦੇ ਰੋਮਾ ਸਟਰੀਟ ਪਾਰਕਲੈਂਡਸ 'ਚ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਦਾ ਸ਼ਾਂਤੀ ਅਤੇ ਸਦਭਾਵਨਾ ਦਾ ਸੰਦੇਸ਼ ਦੁਨੀਆ ਭਰ ਵਿੱਚ ਗੂੰਜਦਾ ਹੈ।

ਇਹ ਵੀ ਪੜ੍ਹੋ: ਗ੍ਰਹਿ ਮੰਤਰੀ ਸ਼ਾਹ 'ਤੇ ਕੈਨੇਡਾ ਦੇ ਦੋਸ਼ਾਂ ਨੂੰ ਭਾਰਤ ਨੇ ਦੱਸਿਆ ਬੇਬੁਨਿਆਦ, ਲਾਈ ਫਟਕਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News