ਕੈਨੇਡਾ : ਜਗਮੀਤ ਸਿੰਘ ਦੀ ਅਗਵਾਈ ਵਾਲੀ NDP ਨੇ ਮਤਾ ਪਾਸ ਕਰ ਖੇਤੀ ਕਾਨੂੰਨਾਂ ਦੀ ਕੀਤੀ ਤਿੱਖੀ ਆਲੋਚਨਾ

04/12/2021 6:13:02 PM

ਟੋਰਾਂਟੋ (ਬਿਊਰੋ): ਜਗਮੀਤ ਸਿੰਘ ਦੀ ਅਗਵਾਈ ਵਾਲੀ ਕੈਨੇਡੀਅਨ ਨਿਊ ਡੈਮੋਕ੍ਰੈਟਿਕ ਪਾਰਟੀ (ਐਨ.ਡੀ.ਪੀ.) ਨੇ ਭਾਰਤ ਸਰਕਾਰ ਵੱਲੋਂ ਪਿਛਲੇ ਵਰ੍ਹੇ ਪਾਸ ਕੀਤੇ ਤਿੰਨ ਨਵੇਂ ਖੇਤੀ ਕਾਨੂੰਨਾਂ ਦੀ ਨਿਖੇਧੀ ਕਰਦਿਆਂ ਉਨ੍ਹਾਂ ਵਿਰੁੱਧ ਮਤਾ ਪਾਸ ਕਰ ਦਿੱਤਾ ਹੈ। ਦਰਅਸਲ, 'ਭਾਰਤੀ ਕਿਸਾਨਾਂ ਨਾਲ ਅੰਤਰਰਾਸ਼ਟਰੀ ਇਕਜੁੱਟਤਾ ਲਈ ਮਤੇ ਨੂੰ ਏਜੰਡੇ ਵਿਚ ਤਰਜੀਹ ਦਿੱਤੀ ਗਈ ਸੀ। ਇਸ ਦੇ ਇਲਾਵਾ ਵਿਸ਼ਵ ਵਿਚ ਕੈਨੇਡਾ ਦੇ ਸਥਾਨ ਨੂੰ ਮੁੜ ਪਰਿਭਾਸ਼ਿਤ ਕਰਨਾ ਪਾਰਟੀ ਦੀ ਵਿਦੇਸ਼ ਨੀਤੀ ਦਾ ਮੁੱਖ ਟੀਚਾ ਸੀ।

ਇਸ ਨੇ ਇਜ਼ਰਾਈਲ-ਫਿਲਸਤੀਨ ਵਿਚ ਨਿਆਂ ਅਤੇ ਸ਼ਾਂਤੀ ਤੋਂ ਪਹਿਲਾਂ ਸੰਮੇਲਨ ਦੀ ਪ੍ਰਾਥਮਿਕਤਾ ਸੂਚੀ ਵਿਚ ਸਿਖਰਲਾ ਸਥਾਨ ਪ੍ਰਾਪਤ ਕੀਤਾ।ਭਾਵੇਂ ਕਿ ਦੋ ਕੈਨੇਡੀਅਨ ਨਾਗਰਿਕ ਚੀਨ ਦੀਆਂ ਜੇਲ੍ਹਾਂ ਵਿਚ ਬੰਦ ਹਨ ਅਤੇ ਕੈਨੇਡਾ ਦੇ ਹਾਊਸ ਆਫ਼ ਕਾਮਨਜ਼ ਨੇ 22 ਫਰਵਰੀ ਨੂੰ ਇਕ ਮਤਾ ਪਾਸ ਕੀਤਾ ਸੀ, ਜਿਸ ਵਿਚ ਸ਼ਿਨਜਿਆਂਗ ਵਿਚ ਚੀਨੀ ਕਾਰਵਾਈਆਂ ਨੂੰ “ਨਸਲਕੁਸ਼ੀ” ਕਰਾਰ ਦਿੱਤਾ ਗਿਆ ਸੀ। ਇਹ ਮੁੱਦਾ ਸਿਰਫ ਸੂਚੀ ਵਿਚ ਅੱਠਵੇਂ ਸਥਾਨ ‘ਤੇ ਸੀ, ਜਦੋਂ ਕਿ ਹਾਂਗਕਾਂਗ ਦੀ ਆਜ਼ਾਦੀ ਦੀ ਲੜਾਈ 12ਵੇਂ ਨੰਬਰ 'ਤੇ ਵੀ ਹੇਠਾਂ ਆ ਗਈ।

ਪੜ੍ਹੋ ਇਹ ਅਹਿਮ ਖਬਰ- ਬ੍ਰਿਸਬੇਨ ਵਿਖੇ ਵਿਸਾਖੀ ਮੇਲਾ ਛੱਡ ਗਿਆ ਨਵੀਆਂ ਪੈੜਾਂ, ਸਿਟੀਜ਼ਨਸ਼ਿਪ ਸੈਰੇਮਨੀ ਵੀ ਆਯੋਜਿਤ (ਤਸਵੀਰਾਂ)

‘ਭਾਰਤੀ ਕਿਸਾਨਾਂ ਨਾਲ ਅੰਤਰਰਾਸ਼ਟਰੀ ਇਕਜੁੱਟਤਾ’ ਲਈ ਮਤਾ ਬਰੈਂਪਟਨ ਈਸਟ ਤੋਂ ਪਾਰਟੀ ਦੇ ਮੈਂਬਰਾਂ ਵੱਲੋਂ ਲਿਆਂਦਾ ਗਿਆ ਸੀ। ਮਤੇ ਵਿਚ ਕਿਹਾ ਗਿਆ ਹੈ ਕਿ “ਸੰਘੀ ਸਰਕਾਰ ਭਾਰਤ ਦੀਆਂ ਕਾਰਵਾਈਆਂ ਦੀ ਨਿੰਦਾ ਕਰੇ ਅਤੇ ਕਿਸਾਨਾਂ 'ਤੇ ਭਾਰਤ ਸਰਕਾਰ ਦੁਆਰਾ ਕੀਤੇ ਜਾ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਖੜ੍ਹੇ ਹੋਣ ਲਈ ਦ੍ਰਿੜ ਰੁਖ਼ ਕਰੇ”। ਮੰਗ ਕੀਤੀ ਗਈ ਹੈ ਕਿ “ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਕੌਮਾਂਤਰੀ ਜਵਾਬਦੇਹੀ ਸਖਤ ਕੀਤੀ ਜਾਵੇ। 

ਮਤੇ ਨੂੰ 88 ਵੋਟਾਂ ਨਾਲ ਪਾਸ ਕੀਤਾ ਗਿਆ ਜਦਕਿ 12 ਵੋਟਾਂ ਵਿਰੋਧ ਵਿਚ ਪਈਆਂ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਦਸੰਬਰ 2013 ਵਿਚ ਜਗਮੀਤ ਸਿੰਘ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਐੱਨ.ਡੀ.ਪੀ. ਦਾ ਤਿੰਨ ਰੋਜ਼ਾ ਸੰਮੇਲਨ ਐਤਵਾਰ ਨੂੰ ਜਗਮੀਤ ਸਿੰਘ ਦੇ ਭਾਸ਼ਣ ਨਾਲ ਸਮਾਪਤ ਹੋਵੇਗਾ।

ਨੋਟ- NDP ਨੇ ਮਤਾ ਪਾਸ ਕਰ ਕੇ ਖੇਤੀ ਕਾਨੂੰਨਾਂ ਦੀ ਕੀਤੀ ਤਿੱਖੀ ਆਲੋਚਨਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News