ਇਟਲੀ ਖੇਤੀ ਕਾਮਿਆਂ ਦੇ ਹੱਕਾਂ ਦੀ ਪ੍ਰਾਪਤੀ ਲਈ ਜੂਝਣ ਵਾਲੇ ਗੋਰੇ ਦਾ ਸਨਮਾਨ
Wednesday, Jul 29, 2020 - 12:49 PM (IST)
ਮਿਲਾਨ/ਇਟਲੀ (ਸਾਬੀ ਚੀਨੀਆ): ਇਟਲੀ ਦੇ ਲਾਸੀਓ ਸੂਬੇ ਵਿੱਚ ਖੇਤੀ ਦਾ ਕੰਮ ਕਰਨ ਵਾਲੇ ਪੰਜਾਬੀਆਂ ਦੀ ਹਰ ਸੰਭਵ ਮਦਦ ਕਰਨ ਵਾਲੇ ਇਟਾਲੀਅਨ ਗੋਰੇ ਮਾਰਕੋ ਓਮੀਜੋਲੋ ਨੂੰ, ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਰੋਮ ਦੀ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਸਾਹਿਬ ਭੇਟ ਕਰਕੇ ਸਨਮਾਨਤ ਕੀਤਾ ਗਿਆ। ਇਸ ਤੋਂ ਪਹਿਲਾਂ ਗੁਰਦੁਆਰਾ ਵਿਖੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ, ਉਪਰੰਤ ਕਥਾ ਕੀਰਤਨ ਤੋਂ ਬਾਅਦ ਸ਼ਹੀਦ ਭਗਤ ਸਿੰਘ ਸਭਾ ਰੋਮ ਦੇ ਸਮੂਹ ਮੈਂਬਰਾਂ ਅਤੇ ਸਮੂਹ ਸੰਗਤ ਦੇ ਸਹਿਯੋਗ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।
ਪੜ੍ਹੋ ਇਹ ਅਹਿਮ ਖਬਰ- ਮਹਿੰਗੀ ਹੋਵੇਗੀ ਅਮਰੀਕਾ ਦੀ ਕੋਰੋਨਾ ਵੈਕਸੀਨ, ਚੁਕਾਉਣੀ ਪਵੇਗੀ ਇੰਨੀ ਕੀਮਤ
ਇਸ ਸਬੰਧੀ ਪ੍ਰਬੰਧਕਾਂ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮਾਰਕੋ ਉਮੀਜੋਲੋ ਹਮੇਸ਼ਾ ਹੀ ਭਾਰਤੀ ਕਾਮਿਆਂ ਲਈ ਮੱਦਦਗਾਰ ਰਿਹਾ ਹੈ, ਭਾਰਤੀ ਮਜ਼ਦੂਰਾਂ ਦੇ ਹੱਕਾਂ ਲਈ ਹਮੇਸ਼ਾ ਉਨ੍ਹਾਂ ਦੇ ਪੱਖ ਵਿੱਚ ਖੜ੍ਹ ਕੇ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਕਰਦਾ ਆ ਰਿਹਾ ਹੈ। ਇਸ ਮੌਕੇ ਬੋਲਦਿਆਂ ਮਾਰਕੋ ਉਮੀਜੋ਼ਲੋ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਅੱਜ ਭਾਰਤੀ ਭਾਈਚਾਰੇ ਵਲੋਂ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਲੋਕ ਬਹੁਤ ਹੀ ਇਮਾਨਦਾਰ, ਮਿਹਨਤੀ ਇਨਸਾਨ ਹਨ। ਦੱਸਣਯੋਗ ਹੈ ਕਿ ਸ਼ਹੀਦ ਭਗਤ ਸਿੰਘ ਸਭਾ ਰੋਮ ਵਲੋਂ ਮਾਰਕੋ ਉਮੀਜੋਲੋ, ਉਨ੍ਹਾਂ ਦੀ ਪਤਨੀ ਪੀਨਾ, ਹਰਭਜਨ ਸਿੰਘ ਸਾਬੋਦੀਆ, ਸਰਬਜੀਤ ਚੌਹਾਨ ਆਦਿ ਦਾ ਵੀ ਸਿਰਪਾਓ ਨਾਲ ਸਨਮਾਨ ਕੀਤਾ ਗਿਆ।