ਇਟਲੀ : ਬੱਚੀਆਂ ਦੀਆਂ ਗਲਤ ਤਸਵੀਰਾਂ ਖਿੱਚਣ ਦੇ ਦੋਸ਼ ''ਚ ਦੋ ਭਾਰਤੀ ਕਾਬੂ

07/29/2019 1:02:08 PM

ਮਿਲਾਨ, (ਸਾਬੀ ਚੀਨੀਆ)— ਇਟਲੀ ਦੀ ਰਾਜਧਾਨੀ ਰੋਮ ਦੇ ਨੇੜਲੇ ਮਸ਼ਹੂਰ ਸਮੁੰਦਰੀ ਤੱਟ 'ਤੇ ਦੋ ਭਾਰਤੀਆਂ ਨੇ ਅਜਿਹੀ ਸ਼ਰਮਨਾਕ ਕਰਤੂਤ ਕੀਤੀ ਕਿ ਜਿਸ ਨਾਲ਼ ਪੂਰੇ ਭਾਰਤੀ ਭਾਈਚਾਰੇ ਨੂੰ ਸ਼ਰਮਸਾਰ ਹੋਣਾ ਪਇਆ। ਗਰਮੀਆਂ ਦੀਆਂ ਛੁੱਟੀਆਂ 'ਚ ਗੋਰੇ ਆਪਣੇ ਪਰਿਵਾਰਾਂ ਸਮੇਤ ਸਮੁੰਦਰੀ ਪਾਣੀਆਂ 'ਚ ਨਹਾਉਣ ਅਤੇ ਪਹਾੜਾਂ ਦੀ ਸੈਰ ਕਰਕੇ ਜ਼ਿੰਦਗੀ ਦੇ ਨਜ਼ਾਰੇ ਲੈਣ ਵਿਚ ਮਸ਼ਰੂਫ ਹਨ ਉੱਥੇ ਹੀ ਦੋ ਭਾਰਤੀ ਛੋਟੀਆਂ ਬੱਚੀਆਂ ਦੀਆਂ ਗਲਤ ਤਰੀਕੇ ਨਾਲ ਤਸਵੀਰਾਂ ਖਿੱਚਦੇ ਫੜੇ ਗਏ ਹਨ।

ਇਟਲੀ ਦੀ ਸਭ ਤੋਂ ਮਸ਼ਹੂਰ ਬੀਚ ਉਸਤੀਆ ਵਿਖੇ ਸਥਾਨਕ ਪੁਲਸ ਨੇ 28 ਅਤੇ 35 ਸਾਲ ਦੇ ਦੋ ਭਾਰਤੀਆਂ ਨੂੰ 9 ਤੋਂ 11 ਸਾਲ ਦੀਆਂ ਛੋਟੀਆਂ ਬੱਚੀਆਂ ਦੀਆਂ ਤਸਵੀਰਾਂ ਖਿੱਚਣ ਦੇ ਦੋਸ਼ ਹੇਠ ਹਿਰਾਸਤ 'ਚ ਲੈ ਕੇ ਜੇਲ ਭੇਜ ਦਿੱਤਾ ਹੈ।
ਇਨ੍ਹਾਂ 'ਚੋਂ ਇਕ ਦੇ ਫੋਨ 'ਚੋਂ ਬੱਚੀਆਂ ਦੀਆਂ 400 ਦੇ ਕਰੀਬ ਫੋਟੋਆਂ ਮਿਲੀਆਂ। ਲੋਕਲ ਮੀਡੀਆ ਮੁਤਾਬਕ ਉਨ੍ਹਾਂ ਦੇ ਫੋਨ 'ਚੋਂ ਪੋਰਨ ਫਿਲਮਾਂ ਦੇ ਵੀਡੀਓ ਕਲਿੱਪ ਵੀ ਮਿਲੇ ਹਨ। ਇਸ ਘਟਨਾ ਕਾਰਨ ਸਮੁੱਚੇ ਭਾਰਤੀ ਭਾਈਚਾਰੇ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


Related News