ਇਟਲੀ ਦੀ ਪਹਿਲੀ ਪੰਜਾਬਣ ਰਾਜਦੀਪ ਕੌਰ ਪ੍ਰਵਾਸੀ ਔਰਤਾਂ ਲਈ ਬਣੀ ਮਿਸਾਲ, ਤੇਲ ਟੈਂਕਰ ਦੀ ਕਰ ਰਹੀ ਡਰਾਈਵਰੀ
Wednesday, Feb 07, 2024 - 12:28 PM (IST)
ਰੋਮ (ਦਲਵੀਰ ਕੈਂਥ)- ਰੀਝਾਂ ਨੂੰ ਮਾਰ ਕੇ ਕੋਈ ਜਿਉਣਾ ਨਹੀਂ ਹੁੰਦਾ ਜੇਕਰ ਜਿੰਦਗੀ ਜਿਉਣੀ ਚਾਹੁੰਦੇ ਹੋ ਤਾਂ ਜੋ ਸੁਫ਼ਨੇ ਤੁਸੀਂ ਦੇਖਦੇ ਹੋ ਜਾਂ ਜਿਹੜੇ ਸੁਫ਼ਨੇ ਤੁਹਾਨੂੰ ਸੌਣ ਨਹੀਂ ਦਿੰਦੇ ਉਨ੍ਹਾਂ ਸੁਫ਼ਨਿਆਂ ਨੂੰ ਉਨ੍ਹਾਂ ਰੀਝਾਂ ਨੂੰ ਸੱਚ ਕਰਨ, ਹਕੀਕਤ ਬਣਾਉਣ ਲਈ ਸੰਘਰਸ਼ ਕਰੋ। ਦੁਨੀਆ ਨੂੰ ਦਿਖਾਓ ਕਿ ਜੇਕਰ ਇਨਸਾਨ ਦੇ ਇਰਾਦੇ ਬੁਲੰਦ ਅਤੇ ਦ੍ਰਿੜ ਹੋਣ ਤਾਂ ਦੁਨੀਆ ਵਿੱਚ ਕੋਈ ਵੀ ਕੰਮ ਅਸੰਭਵ ਨਹੀਂ ਹੁੰਦਾ। ਇਹ ਅਲਫਾਜ਼ ਹਨ ਪੰਜਾਬ ਦੀ ਉਸ ਧੀ ਰਾਜਦੀਪ ਕੌਰ ਦੇ, ਜਿਹੜੀ ਪੰਜਾਬ ਦੇ ਜ਼ਿਲ੍ਹਾ ਫਤਿਹਗ੍ਹੜ ਸਾਹਿਬ ਦੇ ਪਿੰਡ ਨੰਦਪੁਰ ਕਲੋੜ ਵਿਖੇ ਸਿੱਖ ਪਰਿਵਾਰ ਸ. ਕਰਮ ਸਿੰਘ ਤੇ ਬੀਬੀ ਜਸਪਾਲ ਕੌਰ ਦੇ ਘਰ ਜਨਮੀ। ਰਾਜਦੀਪ ਨੂੰ ਬਚਪਨ ਤੋਂ ਹੀ ਖੇਤੀ-ਬਾੜੀ ਨਾਲ ਸੰਬਧਤ ਮਸ਼ੀਨਰੀ ਚਲਾਉਣ ਦਾ ਸ਼ੌਂਕ ਸੀ। ਇਸ ਸ਼ੌਂਕ ਨੇ ਉਸ ਨੂੰ ਅੱਜ ਇਟਲੀ ਦੀ ਪਹਿਲੀ ਅਜਿਹੀ ਪੰਜਾਬਣ ਬਣਾ ਦਿੱਤਾ ਹੈ ਜਿਹੜੀ ਲੰਬਾਰਦੀਆ, ਇਮਿਲੀਆ ਰੋਮਾਨਾ ਤੇ ਕਈ ਹੋਰ ਇਲਾਕਿਆਂ ਵਿੱਚ ਤੇਲ (ਪੈਟਰੋਲ,ਡੀਜ਼ਲ) ਦੇ ਟੈਂਕਰ ਦੀ ਡਰਾਈਵਰ ਬਣ ਪੈਟਰੋਲ ਪੰਪਾਂ 'ਤੇ ਤੇਲ ਦੀ ਸਪਲਾਈ ਪਹੁੰਚਾਉਣ ਦਾ ਜੋਖ਼ਮ ਭਰਿਆ ਕੰਮ ਕਰਦੀ ਹੈ, ਜਦੋਂ ਕਿ ਖ਼ਤਰੇ ਵਾਲਾ ਕੰਮ ਹੋਣ ਕਾਰਨ ਇਸ ਖੇਤਰ ਵਿੱਚ ਇਟਾਲੀਅਨ ਕੁੜੀਆਂ ਨਾ ਦੇ ਬਰਾਬਰ ਹਨ।
ਇਹ ਵੀ ਪੜ੍ਹੋ: ਹਿੰਦੂ ਮੰਦਿਰ ਦੀ ਪ੍ਰਾਣ-ਪ੍ਰਤਿਸ਼ਠਾ ਦੇ ਲਈ ਆਬੂਧਾਬੀ ਪਹੁੰਚੇ ਸਵਾਮੀ ਮਹਾਰਾਜ, PM ਮੋਦੀ ਕਰਨਗੇ ਉਦਘਾਟਨ
ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨਾਲ ਆਪਣੀ ਸੰਘਰਸ਼ ਭਰੀ ਕਾਮਯਾਬੀ ਦੀ ਗੱਲ ਕਰਦਿਆਂ ਰਾਜਦੀਪ ਕੌਰ (ਜਿਹੜੀ ਕਿ ਹਰਜਿੰਦਰ ਸਿੰਘ ਨਾਲ ਵਿਆਹ ਕਰਵਾ ਸੰਨ 2006 ਵਿੱਚ ਇਟਲੀ ਆਈ) ਨੇ ਕਿਹਾ ਕਿ ਪਹਿਲਾ-ਪਹਿਲ ਉਸ ਨੇ ਫੈਕਟਰੀ ਵਿੱਚ ਕੰਮ ਕੀਤਾ ਫਿਰ ਹਸਪਤਾਲ ਵਿੱਚ ਵਾਰਡ ਸਹਿਯੋਗੀ ਵਜੋਂ ਵੀ ਸੇਵਾਵਾਂ ਦਿੱਤੀ ਪਰ ਉਸ ਨੂੰ ਉਹ ਸਕੂਨ ਨਹੀਂ ਮਿਲਿਆ, ਜਿਹੜਾ ਕਿ ਉਹ ਕੁਝ ਵੱਖਰਾ ਕਰ ਹਾਸਿਲ ਕਰਨਾ ਚਾਹੁੰਦੀ ਸੀ। ਫਿਰ ਉਸ ਨੇ ਸੋਸ਼ਲ ਮੀਡੀਆ 'ਤੇ ਕੈਨੇਡਾ ਦੀ ਇੱਕ ਕੁੜੀ ਨੂੰ ਟਰੱਕ ਚਲਾਉਂਦਿਆਂ ਦੇਖਿਆ, ਬਸ ਫਿਰ ਕੀ ਸੀ ਰਾਜਦੀਪ ਕੌਰ ਨੂੰ ਮੰਜ਼ਿਲ ਮਿਲ ਗਈ ਅਤੇ ਉਸ ਨੇ ਕੈਨੇਡਾ ਦੀ ਪੰਜਾਬਣ ਨੂੰ ਆਪਣਾ ਮਾਰਗ ਦਰਸ਼ਕ ਮੰਨ ਕੇ ਟੱਰਕ ਡਰਾਇਵਰ ਬਣਨ ਲਈ ਨਵੀਆਂ ਪੁਲਾਂਘਾ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ। ਇਸ ਖੇਤਰ ਵਿੱਚ ਭਾਵੇਂ ਉਸ ਨੂੰ ਕਾਫ਼ੀ ਸੰਘਰਸ਼ ਕਰਨਾ ਪਿਆ ਪਰ ਪਤੀ ਹਰਜਿੰਦਰ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਦੀਆਂ ਪ੍ਰੇਰਨਾਵਾਂ ਸੱਦਕਾ ਅੱਜ ਰਾਜਦੀਪ ਕੌਰ ਉਸ ਮੁਕਾਮ 'ਤੇ ਪਹੁੰਚ ਹੀ ਗਈ, ਜਿਹੜਾ ਕਦੇ ਉਸ ਲਈ ਸਿਰਫ਼ ਸੁਫ਼ਨਾ ਸੀ ਤੇ ਉਹ ਇਟਲੀ ਦੀਆਂ ਪ੍ਰਵਾਸੀ ਔਰਤਾਂ ਲਈ ਕਾਮਯਾਬੀ ਦੀ ਇੱਕ ਮਿਸਾਲ ਹੈ।
ਇਹ ਵੀ ਪੜ੍ਹੋ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਹੋ ਸਕਦੀ ਹੈ ਫਾਂਸੀ! ਜਾਣੋ ਕੀ ਹੈ ਪੂਰਾ ਮਾਮਲਾ
7 ਫਰਵਰੀ ਨੂੰ ਰਾਜਦੀਪ ਕੌਰ ਆਪਣਾ ਜਨਮ ਦਿਨ ਮਨਾਉਂਦੇ ਹੋਏ ਇਟਲੀ ਦੀਆਂ ਉਨ੍ਹਾਂ ਤਮਾਮ ਪੰਜਾਬਣਾਂ ਨੂੰ ਇਹ ਕਹਿਣਾ ਚਾਹੁੰਦੀ ਹੈ ਕਿ ਜਿੰਦਗੀ ਵਿੱਚ ਕਾਮਯਾਬ ਹੋਣ ਦਾ ਮੌਕਾ ਦੇਰ ਸਵੇਰ ਹੀ ਸਹੀ ਵਾਹਿਗੁਰੂ ਸਭ ਨੂੰ ਦਿੰਦਾ ਜ਼ਰੂਰ ਹੈ ਪਰ ਮਿਹਨਤ, ਸੰਘਰਸ਼ ਤੇ ਬਲੁੰਦ ਇਰਾਦਿਆ ਨਾਲ ਹਾਸਲ ਕੀਤੀ ਕਾਮਯਾਬੀ ਦਾ ਕੀ ਆਨੰਦ ਹੈ, ਇਹ ਉਹੀ ਸਮਝ ਸਕਦਾ ਜਿਸ ਨੇ ਬਿਨਾਂ ਰੁਕੇ ਬਿਨਾਂ ਝੁੱਕੇ ਹੱਡ-ਭੰਨਵੀਂ ਮਿਹਨਤ ਕਰਕੇ ਕਾਮਯਾਬੀ ਹਾਸਲ ਕੀਤੀ ਹੋਵੇ। ਇਸ ਲਈ ਪੰਜਾਬ ਤੋਂ ਇਟਲੀ ਆ ਕੇ ਵੱਖਰੀ ਪਹਿਚਾਣ ਬਣਾਉਣੀ ਸੌਖੀ ਨਹੀਂ, ਬੱਸ ਸੰਘਰਸ਼ ਅਤੇ ਮਿਹਨਤ ਕਰਦੇ ਰਹੋ ਅਕਾਲ ਪੁਰਖ ਸਭ ਨੂੰ ਬੁਲੰਦੀਆਂ ਬਖ਼ਸ਼ੇਗਾ। ਜ਼ਿਕਰਯੋਗ ਹੈ ਇਸ ਸਮੇਂ ਇਟਲੀ ਵਿੱਚ ਭਾਰਤੀਆਂ ਦੀ ਕਾਮਯਾਬੀ ਦਾ ਜ਼ਿਕਰ ਹਰ ਖੇਤਰ ਵਿੱਚ ਜ਼ੋਰ ਫੜ੍ਹਦਾ ਜਾ ਰਿਹਾ ਹੈ, ਜਿਹੜਾ ਕਿ ਚੰਗਾ ਸ਼ੰਗਨ ਮੰਨਿਆ ਜਾ ਰਿਹਾ ਹੈ। ਹੁਣ ਉਹ ਦਿਨ ਦੂਰ ਨਹੀਂ ਜਦੋਂ ਅਮਰੀਕਾ-ਕੈਨੇਡਾ ਵਾਂਗ ਇਟਲੀ ਦੇ ਭਾਰਤੀਆਂ ਦਾ ਵੀ ਮਾਣਮੱਤਾ ਇਤਿਹਾਸ ਹੋਵੇਗਾ।
ਇਹ ਵੀ ਪੜ੍ਹੋ: ਅਸਥਾਈ ਵੀਜ਼ੇ 'ਤੇ USA ਗਏ ਭਾਰਤੀ ਨੇ ਧੋਖੇ ਨਾਲ ਹਾਸਲ ਕੀਤੀ ਨਾਗਰਿਕਤਾ, ਹੁਣ ਭੁਗਤਣੀ ਪਵੇਗੀ ਲੰਬੀ ਸਜ਼ਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।