ਇਟਲੀ: ਵਲਦਾਰਨੋ 'ਚ ਪੰਜਾਬੀ ਕਬੱਡੀ ਮੇਲਾ 6 ਅਗਸਤ ਨੂੰ

Wednesday, Aug 02, 2023 - 11:33 AM (IST)

ਮਿਲਾਨ (ਸਾਬੀ ਚੀਨੀਆਂ): ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਵਿਦੇਸ਼ਾਂ ਵਿੱਚ ਹੋਰ ਪ੍ਰਫੁਲਿੱਤ ਕਰਨ ਲਈ ਗੁਰਦੁਆਰਾ ਸੰਗਤ ਸਭਾ ਤੇਰਾਨੋਵਾ ਦੁਆਰਾ ਇਲਾਕੇ ਦੀਆਂ ਸੰਗਤਾਂ ਅਤੇ ਕਬੱਡੀ ਪ੍ਰੇਮੀਆਂ ਦੇ ਸਹਿਯੋਗ ਆਰੇਸੋ ਨੇੜਲੇ ਸ਼ਹਿਰ ਸਨਜੁਆਨੀ ਵਲਦਾਰਨੋ ਵਿਖੇ ਕਬੱਡੀ ਟੂਰਨਾਮੈਂਟ 6 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਟੂਰਾਨਾਮੈਂਟ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਖੇਡ ਮੇਲੇ ਦੌਰਾਨ ਇਟਲੀ ਭਰ ਤੋਂ ਕਬੱਡੀ ਦੀਆਂ ਨਾਮੀ ਕਲੱਬਾਂ ਦੀਆਂ ਸਰਕਲ   ਸਟਾਇਲ ਦੀਆਂ 6 ਟੀਮਾਂ ਕਬੱਡੀ ਖੇਡ ਦੇ ਜੌਹਰ ਦਿਖਾਉਣਗੀਆਂ। 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਵੱਲੋਂ ਪੰਜਾਬੀ ਜੋੜੇ ਨੂੰ ਸ਼ਰਨਾਰਥੀ ਦਾ ਦਰਜਾ ਦੇਣ ਤੋਂ ਕੋਰੀ ਨਾਂਹ, ਜਾਣੋ ਪੂਰਾ ਮਾਮਲਾ

ਖੇਡ ਮੇਲੇ ਦੌਰਾਨ ਨੈਸ਼ਨਲ ਸਟਾਇਲ ਅਤੇ ਅੰਡਰ 20 ਸਾਲ ਵਰਗ ਦੇ ਮੈਚ ਵੀ ਹੋਣਗੇ। ਅਤੇ ਬੱਚਿਆਂ ਦੀਆਂ ਦੌੜਾਂ ਵੀ ਕਰਵਾਈਆਂ ਜਾਣਗੀਆਂ। ਜਿਸ ਵਿੱਚ ਸਰਕਲ ਸਟਾਇਲ ਵਿੱਚ ਜੇਤੂ ਟੀਮ ਨੂੰ 2100 ਯੂਰੋ ਅਤੇ ਦੂਸਰੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 1800 ਯੂਰੋ ਦਿੱਤੇ ਜਾਣਗੇ। ਨੈਸ਼ਨਲ ਸਟਾਇਲ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 700 ਅਤੇ ਦੂਸਰੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 500 ਯੂਰੋ ਜਦਕਿ ਅੰਡਰ 20 ਸਾਲ ਵਰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 700 ਅਤੇ ਦੂਸਰੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 500 ਯੂਰੋ ਦਿੱਤਾ ਜਾਵੇਗਾ। ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਟੈਂਪਲ ਮੋਤੈਂਵਾਰਕੀ ਅਰੇਸੋ, ਗੁਰਦੁਆਰਾ ਗੁਰੂ ਨਾਨਕ ਦਰਬਾਰ ਮੋਨਤੇ ਸੰਨ ਸਵੀਨੋ (ਆਰੇਸੋ) ਮਾਂ ਭਗਵਤੀ ਅੇਸੋਸੀਏਸ਼ਨ ਵਲਦਾਰਨੋ ਵੱਲੋਂ ਲੰਗਰ ਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾਵੇਗਾ। ਪ੍ਰਬੰਧਕਾਂ ਦੁਆਰਾ ਸਮੂਹ ਖੇਡ ਪ੍ਰੇਮੀਆਂ, ਖਿਡਾਰੀਆਂ, ਦਰਸ਼ਕਾਂ ਅਤੇ ਪ੍ਰਮੋਟਰਾਂ ਨੂੰ ਇਸ ਖੇਡ ਮੇਲੇ ਵਿੱਚ ਵਧ ਚੜ੍ਹ ਕੇ ਪਹੁੰਚਣ ਲਈ ਨਿਮਰਤਾ ਸਾਹਿਤ ਅਪੀਲ ਕੀਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News