ਸਾਹਿਤਕਾਰ ਨਰਿੰਦਰ ਸਿੰਘ ਦੀ ਕਿਤਾਬ "ਚਾਨਣ ਕਣੀਆਂ, ਨੂੰ ਵਿਦੇਸ਼ਾਂ ਤੋਂ ਵੀ ਮਿਲਿਆ ਹੁੰਗਾਰਾ

11/02/2020 9:31:51 AM

ਮਿਲਾਨ/ਇਟਲੀ (ਸਾਬੀ ਚੀਨੀਆ): ਪ੍ਰਸਿੱਧ ਸਾਹਿਤਕਾਰ ਅਤੇ ਲੈਕਚਰਾਰ ਨਰਿੰਦਰ ਸਿੰਘ ਜੀਰ੍ਹਾ ਹੁਣਾਂ ਦੀ ਲਿਖਤ ਨਵੀ ਕਿਤਾਬ "ਚਾਨਣ ਕਣੀਆਂ, ਨੂੰ ਦੇਸ਼ ਵਿਦੇਸ਼ ਵਿਚ ਵੱਸਦੇ ਸਾਹਿਤ ਪ੍ਰੇਮੀਆ ਵਲੋ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਉਹਨਾਂ ਦੀ ਇਸ ਕਿਤਾਬ ਨੂੰ ਇਸਾਈ ਧਰਮ ਦੀਆਂ ਜੜ੍ਹਾਂ ਕਰਕੇ ਜਾਣੇ ਜਾਂਦੇ ਦੇਸ਼ ਇਟਲੀ ਦੇ ਇਤਿਹਾਸਿਕ ਸ਼ਹਿਰ ਰੋਮ ਵਿਚ ਸਾਹਿਤ ਪ੍ਰੇਮੀਆਂ ਵੱਲੋਂ ਆਪਣੇ ਕਰ ਕਮਲਾਂ ਨਾਲ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਬੋਲਦੇ ਹੋਏ ਸੁਰਿੰਦਰ ਸਿੰਘ ਧਾਲੀਵਾਲ, ਮੁਖਤਾਰ ਸਿੰਘ, ਬਲਜੀਤ ਸਿੰਘ ਅਤੇ ਡਾਂ ਮਨਜੀਤ ਸਿੰਘ ਨੇ ਲੈਕਚਰਾਰ ਨਰਿੰਦਰ ਸਿੰਘ ਨੂੰ ਅਜ਼ਾਦ ਵਿਚਾਰਾਂ ਵਾਲਾ ਲੇਖਕ ਦੱਸਦਿਆ ਆਖਿਆ ਕਿ ਉਨਾਂ ਦੀਆਂ ਲਿਖਤਾਂ ਸਮਾਜਿਕ ਸੇਧ ਵਾਲੀਆਂ ਹੁੰਦੀਆ ਹਨ।

ਦੱਸਣਯੋਗ ਹੈ ਕਿ ਲੈਕਚਰਾਰ ਨਰਿੰਦਰ ਸਿੰਘ ਦੀ ਕਲਮ ਤੋਂ ਲਿਖੇ ਲੇਖ "ਰੋਜਾਨਾ ਸਪੋਕਸਮੈਨ ਸਮੇਤ ਪੰਜਾਬੀ ਦੀਆਂ ਕਈ ਅਖਬਾਰਾਂ ਦੇ ਪੰਨਿਆ ਨੂੰ ਰਸ਼ਨਾਉਂਦੇ ਹਨ। "ਚਾਨਣ ਕਣੀਆਂ, ਕਿਤਾਬ ਸਬੰਧੀ ਜਾਣਕਾਰੀ ਸਾਂਝੀ ਕਰਦਿਆ ਹਰਪ੍ਰੀਤ ਸਿੰਘ ਜੀਰ੍ਹਾਂ ਨੇ ਦੱਸਿਆ ਕਿ ਇਸ 197 ਪੰਨਿਆ ਵਾਲੀ ਕਿਤਾਬ ਵਿਚ 20 ਅਲੱਗ ਅਲੱਗ ਵਿਸ਼ਿਆਂ ਨੂੰ ਛੂੰਹਦੇ ਲੇਖ ਹਨ। ਕਿਤਾਬ ਰਿਲੀਜ਼ਗ ਸਮਾਗਮ ਵਿਚ ਹੋਰਨਾਂ ਤੋ ਇਲਾਵਾ ਦਲਜੀਤ ਸਿੰਘ ਫੌਜੀ, ਮਨਜੀਤ ਮੁਲਤਾਨੀ, ਸੁਖਵਿੰਦਰ ਸਿੰਘ ਬਲਬੀਰ ਸਿੰਘ, ਹੈਪੀ ਗਾਖਲ ਅਤੇ ਦਮਨਦੀਪ ਸਿੰਘ ਉਚੇਚੇ ਤੌਰ ਤੇ ਮੌਜੂਦ ਸਨ, ਜਿੰਨਾਂ ਵੱਲੋ "ਚਾਨਣ ਕਣੀਆਂ, ਕਿਤਾਬ ਨੂੰ ਘਰਾਂ ਦਾ ਸ਼ਿੰਗਾਰ ਦੱਸਿਆ ਗਿਆ।


Vandana

Content Editor

Related News