ਇਟਲੀ :ਭਾਰਤੀ ਰਾਜਦੂਤ ਨੀਨਾ ਮਲਹੋਤਰਾ ਗੁਰਦੁਆਰਾ ਸਾਹਿਬ ਹੋਏ ਨਤਮਸਤਕ

Monday, Nov 07, 2022 - 03:29 PM (IST)

ਮਿਲਾਨ/ਇਟਲੀ (ਸਾਬੀ ਚੀਨੀਆ): ਰੋਮ ਸਥਿਤ ਭਾਰਤੀ ਅੰਬੈਂਸੀ ਦੇ ਰਾਜਦੂਤ ਨੀਨਾ ਮਲਹੋਤਰਾ ਅਤੇ ਸਮੂਹ ਸਟਾਫ ਪਹਿਲੀ ਪਾਤਸ਼ਾਹੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਗੁਰਦੁਆਰਾ ਗੁਰੂ ਹਰਿਗੋਬਿੰਦ ਸਾਹਿਬ ਜੀ ਸੇਵਾ ਸੋਸਾਇਟੀ ਰੋਮ ਵਿਖੇ ਨਤਮਸਤਕ ਹੋਏ। ਅੰਬੈਸਡਰ ਨੀਨਾ ਮਲਹੋਤਰਾ ਨੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕੀਤੇ ਅਤੇ ਗੁਰਬਾਣੀ ਤੇ ਕੀਰਤਨ ਸਰਵਣ ਕੀਤਾ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ : ਗੁਰ-ਪੁਰਬ ਮੌਕੇ ਫਰਿਜ਼ਨੋ ਦੇ ਬੇਘਰੇ ਲੋਕਾਂ ਨੂੰ ਛਕਾਇਆ 'ਪਿੱਜ਼ੇ' ਦਾ ਲੰਗਰ

ਉਪਰੰਤ ਸਮੂਹ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਦੀਆਂ ਵਧਾਈਆਂ ਦਿੰਦੇ ਹੋਏ ਗੁਰੂ ਸਾਹਿਬ ਦੇ ਫ਼ਲਸਫ਼ੇ ਨੂੰ ਅਪਨਾਉਣ ਦੀ ਗੱਲ ਆਖੀ।ਉਨ੍ਹਾਂ ਇਟਲੀ ਰਹਿੰਦੇ ਭਾਰਤੀ ਭਾਈਚਾਰੇ ਨੂੰ ਆ ਰਹੀਆਂ ਮੁਸਕਲਾਂ ਦੇ ਯੋਗ ਹੱਲ ਕਰਨ ਲਈ ਆਪਣੀ ਵਚਨਬੱਧਤਾ ਨੂੰ ਦੁਹਾਰਾਉਂਦੇ ਹੋਏ ਕਿਹਾ ਕਿ ਅਸੀਂ ਭਾਈਚਾਰੇ ਦੇ ਸਹਿਯੋਗ ਲਈ ਹਮੇਸ਼ਾ ਤਿਆਰ ਹਾਂ। ਇਸ ਮੌਕੇ ਸੁਲਿੰਦਰ ਸਿੰਘ , ਜਤਿੰਦਰ ਸਿੰਘ,ਦਿਆ ਨੰਦ ਸਿੰਘ ਜੀ, ਤਾਜਵਿੰਦਰ ਸਿੰਘ ਬੱਬੀ,ਦਵਿੰਦਰ ਸਿੰਘ ਗਵਾਰਾ,ਗੁਰਪ੍ਰੀਤ ਸਿੰਘ, ਬਲਬੀਰ ਸਿੰਘ ਤੋਂ ਇਲਾਵਾ ਹੋਰ ਸੰਗਤਾਂ ਵੀ ਮੌਜੂਦ ਸਨ। ਦੂਤਾਵਾਸ ਰੋਮ ਵਲੋਂ ਕਰਨਲ ਸਲਾਰੀਆ, ਦੀਵਾਂਕਰ ਜੀ ਆਦਿ ਹਾਜ਼ਰ ਸਨ।


Vandana

Content Editor

Related News