ਗੁਰੂ ਦੀ ਗੋਦ ''ਚ ਮਨਾਇਆ ਪੁੱਤਰੀ ਏਕਜੋਤ ਕੌਰ ਦਾ ਜਨਮ ਦਿਨ

Saturday, Sep 19, 2020 - 02:30 PM (IST)

ਗੁਰੂ ਦੀ ਗੋਦ ''ਚ ਮਨਾਇਆ ਪੁੱਤਰੀ ਏਕਜੋਤ ਕੌਰ ਦਾ ਜਨਮ ਦਿਨ

ਮਿਲਾਨ/ਇਟਲੀ (ਸਾਬੀ ਚੀਨੀਆ): ਗੁਰਦੁਆਰਾ ਸਿੰਘ ਸਭਾ ਕੌਰਤੇਨੌਵਾ (ਬੈਰਗਾਮੋ) ਦੇ ਪ੍ਰਬੰਧਕੀ ਢਾਚੇ ਵਿਚ ਰਹਿਕੇ ਗੁਰੂ ਘਰ ਦੀਆਂ ਸੇਵਾਵਾਂ ਨਿਭਾਉਣ ਵਾਲੇ ਭਾਈ ਅਮਨਜੀਤ ਸਿੰਘ ਵੱਲੋ ਆਪਣੀ ਪੁੱਤਰੀ ਏਕਜੋਤ ਦਾ ਪਹਿਲਾ ਜਨਮ ਦਿਨ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਗੁਰਦੁਆਰਾ ਸਾਹਿਬ ਵਿਚ ਹਾਜਰੀਆਂ ਭਰਕੇ ਮਨਾਇਆ ਗਿਆ। ਇਸ ਖੁਸ਼ੀ ਦੇ ਮੌਕੇ ਪਰਿਵਾਰ ਵੱਲੋ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਗਏ ਅਤੇ ਆਈਆਂ ਸੰਗਤਾਂ ਲਈ ਲੰਗਰਾਂ ਦੀ ਸੇਵਾਵਾਂ ਕਰਕੇ ਆਪਣਾ ਜੀਵਨ ਸਫਲਾ ਬਣਾਇਆ।

ਇਸ ਮੌਕੇ ਹਾਜੂਰੀ ਰਾਗੀ ਜੱਥੇ ਵਲੋਂ ਕਥਾ ਕੀਰਤਨ ਕਰਦਿਆ ਆਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਸ਼ਰਵਣ ਕਰਵਾਇਆ। ਅਜੋਕੇ ਸਮੇ ਜਿੱਥੇ ਬਹੁਤ ਸਾਰੇ ਲੋਕ ਆਪਣੇ ਬੱਚਿਆ ਦੇ ਜਨਮ ਦਿਨ ਹੋਟਲਾਂ ਵਿਚ ਪਾਰਟੀਆਂ ਕਰਕੇ ਮਨਾਉਣ ਨੂੰ ਤਰਜੀਹ ਦੇ ਰਹੇ ਹਨ, ਉੱਥੇ ਅਮਨਜੀਤ ਸਿੰਘ ਤੇ ਬੀਬੀ ਕਮਲਜੀਤ ਕੌਰ ਨੇ ਆਪਣੀ ਪੁੱਤਰੀ ਦਾ ਜਨਮ ਦਿਨ ਪੂਰਨ ਸਿੱਖੀ ਸਿਧਾਂਤਾਂ ਮੁਤਾਬਿਕ ਗੁਰੂ ਗ੍ਰੰਥ ਸਾਹਿਬ ਦੀ ਗੋਦ ਦਾ ਨਿੱਘ ਮਾਣਦਿਆ ਮਨਾ ਕੇ ਇਕ ਚੰਗੀ ਪਹਿਲ ਕਦਮੀ ਕੀਤੀ ਹੈ। ਆਸ ਕਰਦੇ ਹਾਂ ਕਿ ਇਸ ਤੋਂ ਹੋਰ ਸੰਗਤਾਂ ਵੀ ਸੇਧ ਜਰੂਰ ਲੈਣਗੀਆਂ।


author

Vandana

Content Editor

Related News