5 ਸਾਲ ''ਚ ਇਟਲੀ ਦੀ ਨਾਗਰਿਕਤਾ! 25 ਲੱਖ ਤੋਂ ਵੱਧ ਪ੍ਰਵਾਸੀਆਂ ਦੀ ਆਸ ਨੂੰ ਪਿਆ ਬੂਰ

Wednesday, Sep 25, 2024 - 11:07 AM (IST)

ਰੋਮ (ਦਲਵੀਰ ਕੈਂਥ)- ਇਟਲੀ ਦੀ ਨਾਗਰਿਕਤਾ ਲਈ 10 ਸਾਲ ਤੋਂ ਘਟਾ ਕੇ 5 ਸਾਲ ਸਮਾਂ ਕਰਨ ਲਈ ਉੱਠੀ ਮੰਗ ਨੂੰ ਉਸ ਸਮੇਂ ਲੋਕਾਂ ਦਾ ਵੱਡਾ ਸਮਰਥਨ ਮਿਲ ਗਿਆ, ਜਦੋਂ ਇਸ ਇਤਿਹਾਸਕ ਕੰਮ ਲਈ ਪਹਿਲਾਂ ਇਟਲੀ ਦੀ ਸਰਵਉੱਚ ਅਦਾਲਤ ਮਾਨਯੋਗ ਸੁਪਰੀਮ ਕੋਰਟ ਵਿੱਚ ਨੇਚੁਰਲਾਈਜੇਸ਼ਨ ਐਕਟ ਤਹਿਤ ਰਿੱਟ ਪਾਈ ਗਈ। ਫਿਰ 6 ਸਤੰਬਰ 2024 ਤੋਂ ਰਾਸ਼ਟਰੀ ਰਾਏਸ਼ੁਮਾਰੀ ਆਨ ਲਾਈਨ ਸ਼ੁਰੂ ਕੀਤੀ ਜਿਹੜੀ ਕਿ 30 ਸਤੰਬਰ 2024 ਤੱਕ ਹੈ ਇਸ ਦੌਰਾਨ ਇਸ ਰਾਏਸ਼ੁਮਾਰੀ ਵਿੱਚ 5 ਲੱਖ ਲੋਕਾਂ ਦਾ ਭਾਗ ਲੈਣਾ ਲਾਜ਼ਮੀ ਸੀ। ਤੱਦ ਹੀ ਕਾਨੂੰਨੀ ਤੌਰ 'ਤੇ ਨਾਗਰਿਤਕਤਾ ਲਈ 10 ਸਾਲ ਵਾਲੇ ਕਾਨੂੰਨ ਨੂੰ ਸੋਧ ਕੇ 5 ਸਾਲ ਕੀਤਾ ਜਾ ਸਕਣਾ ਸੰਭਵ ਹੋ ਸਕਦਾ ਹੈ।

ਰਾਏਸ਼ੁਮਾਰੀ ਨੂੰ ਜਿੱਤ ਦਾ ਫੱਤਵਾ ਦਿੰਦਿਆਂ 5 ਲੱਖ ਵੋਟ

PunjabKesari

ਇਟਲੀ ਦੀਆਂ ਕਈ ਸਿਆਸੀ ਤੇ ਜਨਤਕ ਜੱਥੇਬੰਦੀਆਂ ਦੀ ਅਗਵਾਈ ਵਿੱਚ ਵਿੱਢੇ ਇਸ ਸਘਰੰਸ ਦੀ ਜਿੱਤ ਹੁੰਦੀ ਦਿਖਾਈ ਦੇ ਰਹੀ ਹੈ ਕਿਉਂਕਿ ਇਸ ਰਾਸ਼ਟਰੀ ਰਾਏਸ਼ੁਮਾਰੀ ਲਈ ਹਾਲੇ 6 ਦਿਨ ਰਹਿੰਦੇ ਸਨ ਕਿ ਇਟਲੀ ਨੂੰ ਪਿਆਰ ਕਰਨ ਵਾਲੇ ਲੋਕਾਂ ਤੇ ਜਿਹੜੇ ਲੋਕ ਇਟਲੀ ਦੀ ਨਾਗਰਿਕਤਾ ਲਈ ਜੱਦੋ-ਜਹਿਦ ਕਰ ਰਹੇ ਹਨ ਉਨ੍ਹਾਂ ਵੱਲੋਂ ਇਸ ਰਾਏਸ਼ੁਮਾਰੀ ਨੂੰ 24 ਸਤੰਬਰ ਸ਼ਾਮ ਤੱਕ ਹੀ ਜਿੱਤ ਦਾ ਫੱਤਵਾ ਦਿੰਦਿਆਂ 5 ਲੱਖ ਵੋਟ ਪਾ ਦਿੱਤੀ ਹੈ।ਲੋਕਾਂ ਵੱਲੋਂ ਦਿੱਤੇ ਇਸ ਫੱਤਵੇਂ ਨਾਲ ਇਟਲੀ ਵਿੱਚ ਮਾਹੌਲ ਖੁਸ਼ੀ ਵਾਲਾ ਬਣਿਆ ਹੋਇਆ ਹੈ ਕਿਉਂਕਿ ਇਟਲੀ ਦਾ ਪਾਸਪੋਰਟ ਦੁਨੀਆ ਦੇ ਸਭ ਤੋਂ ਵੱਧ ਸ਼ਕਤੀਸ਼ਾਲੀ ਬਣਨ ਨਾਲ ਇੱਥੋ ਦੇ ਪ੍ਰਵਾਸੀਆਂ ਵਿੱਚ ਨਾਗਰਿਕਤਾ ਲੈਣ ਦੀ ਚਾਹਤ ਪਹਿਲਾਂ ਨਾਲੋ ਚੌਗੂਣੀ ਹੋ ਗਈ ਹੈ।

ਪੜ੍ਹੋ ਇਹ ਅਹਿਮ ਖ਼ਬਰ- ਬਦਲ ਗਏ ਕੈਨੇਡਾ ਦੇ ਵਰਕ ਪਰਮਿਟ ਨਿਯਮ, ਪੰਜਾਬੀਆਂ 'ਤੇ ਸਿੱਧਾ ਪਵੇਗਾ ਅਸਰ

25 ਲੱਖ ਤੋਂ ਵੱਧ ਪ੍ਰਵਾਸੀਆਂ ਦੇ ਭੱਵਿਖ ਨੂੰ ਬਦਲਣ ਦੀਆਂ ਉੁਮੀਦਾਂ ਸਿਖ਼ਰ ਤੇ

PunjabKesari

ਪਰ ਇਟਲੀ ਸਰਕਾਰ ਦਾ ਪਹਿਲਾਂ ਕਾਨੂੰਨ ਜਿਹੜਾ ਨਾਗਰਿਕਤਾ ਪ੍ਰਾਪਤ ਕਰਨ ਲਈ 10 ਸਾਲ ਦਾ ਸਮਾਂ ਸੀ ਉਸ ਨਾਲ ਹਜ਼ਾਰਾਂ ਲੋਕ ਖੱਜ਼ਲ ਖੁਆਰ ਹੋ ਰਹੇ ਸਨ ਕਿਉਂਕਿ 10 ਸਾਲ ਹੋਣ ਤੋਂ ਬਾਅਦ ਵੀ 24 ਤੋਂ 36 ਮਹੀਨੇ ਬਿਨੈਕਰਤਾ ਨੂੰ ਨਾਗਰਿਕਤਾ ਦੀ ਉਡੀਕ ਕਰਨੀ ਪੈਂਦੀ ਸੀ ਜਦੋਂ ਕਿ ਯੂਰਪ ਦੇ ਹੋਰ ਦੇਸ਼ ਜਿਹੜੇ ਪਹਿਲੇ ਦਰਜ਼ੇ ਦੇ ਮੰਨੇ ਜਾਂਦੇ ਹਨ ਜਿਵੇਂ ਜਰਮਨ ,ਫਰਾਂਸ ਤੇ ਬੈਲਜ਼ੀਅਮ ਇਹ ਦੇਸ਼ ਸਿਰਫ਼ 5 ਸਾਲ ਵਿੱਚ ਨਾਗਰਿਕਤਾ ਦੇ ਰਹੇ ਹਨ।ਹੁਣ ਇਸ ਰਾਏਸ਼ੁਮਾਰੀ ਨੇ ਇਟਲੀ ਦੇ ਪ੍ਰਵਾਸੀਆਂ ਲਈ ਨਵਾਂ ਇਤਿਹਾਸ ਸਿਰਜ ਦਿੱਤਾ ਹੈ ਜਿਸ ਨਾਲ ਨਵੀਂ ਆਸ ਦੀ ਕਿਰਨ ਨੇ 25 ਲੱਖ ਤੋਂ ਵੱਧ ਪ੍ਰਵਾਸੀਆਂ ਦੇ ਭੱਵਿਖ ਨੂੰ ਬਦਲਣ ਦੀਆਂ ਉੁਮੀਦਾਂ ਸਿਖ਼ਰ ਤੇ ਲੈ ਆਉਂਦੀਆਂ ਹਨ।ਇਟਲੀ ਸਰਕਾਰ ਹੁਣ ਇਸ ਕਾਨੂੰਨ ਵਿੱਚ ਕਿੰਨੀ ਜਲਦ ਸੋਧ ਕਰਕੇ ਪ੍ਰਵਾਸੀਆਂ ਲਈ 5 ਸਾਲ ਬਾਅਦ ਨਾਗਰਿਕਤਾ ਦੇਣ ਦਾ ਐਲਾਨ ਕਦੋਂ ਕਰਦੀ ਇਹ ਹੁਣ ਭੱਵਿਖ ਆਪਣੀ ਬੁੱਕਲ ਵਿੱਚ ਹਾਲੇ ਲੁਕੋਈ ਬੈਠਾ ਹੈ ਜਿਸ ਨੂੰ ਪ੍ਰਵਾਸੀ ਭਾਈਚਾਰਾ ਅੱਜ ਤੋਂ ਨਜ਼ਰਾ ਵਿਛਾਅ ਉਡੀਕਣ ਲੱਗਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News