ਇਜ਼ਰਾਈਲੀ ਹਮਲੇ ''ਚ ਮਾਰੇ ਗਏ 2 ਸੀਨੀਅਰ ਹਿਜ਼ਬੁੱਲਾ ਕਮਾਂਡਰ

Sunday, Aug 16, 2026 - 04:43 PM (IST)

ਇਜ਼ਰਾਈਲੀ ਹਮਲੇ ''ਚ ਮਾਰੇ ਗਏ 2 ਸੀਨੀਅਰ ਹਿਜ਼ਬੁੱਲਾ ਕਮਾਂਡਰ

ਯਰੂਸ਼ਲਮ (ਆਈਏਐਨਐਸ)- ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਕਾਰ ਤਣਾਅ ਇੱਕ ਵਾਰ ਫਿਰ ਸਿਖਰ 'ਤੇ ਪਹੁੰਚ ਗਿਆ ਹੈ। ਇਜ਼ਰਾਈਲੀ ਫੌਜ ਨੇ ਐਤਵਾਰ ਨੂੰ ਦੱਸਿਆ ਕਿ ਦੱਖਣੀ ਲੇਬਨਾਨ ਵਿੱਚ ਕੀਤੇ ਗਏ ਹਵਾਈ ਹਮਲਿਆਂ ਵਿੱਚ ਹਿਜ਼ਬੁੱਲਾ ਦੇ ਦੋ ਸੀਨੀਅਰ ਕਮਾਂਡਰਾਂ ਨੂੰ ਮਾਰ ਦਿੱਤਾ ਗਿਆ ਹੈ। ਲੇਬਨਾਨੀ ਮੀਡੀਆ ਅਨੁਸਾਰ ਇਨ੍ਹਾਂ ਹਮਲਿਆਂ ਵਿੱਚ ਹੁਣ ਤੱਕ ਘੱਟੋ-ਘੱਟ 11 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਹਿਜ਼ਬੁੱਲਾ ਦੇ 'ਬਦਰ' ਅਤੇ 'ਰਾਧਵਾਨ' ਫੋਰਸ ਦੇ ਕਮਾਂਡਰ ਢੇਰ ਇਜ਼ਰਾਈਲੀ ਫੌਜ ਦੇ ਬਿਆਨ ਅਨੁਸਾਰ ਸ਼ਨੀਵਾਰ ਦੇਰ ਰਾਤ 'ਦੀਰ ਅਲ-ਜ਼ਹਰਾਨੀ' ਵਿੱਚ ਕੀਤੇ ਗਏ ਹਮਲੇ ਵਿੱਚ ਅਬੂ ਹਸਨ ਅਲਾ ਮਾਰਿਆ ਗਿਆ, ਜੋ ਹਿਜ਼ਬੁੱਲਾ ਦੇ ਬਦਰ ਖੇਤਰੀ ਡਿਵੀਜ਼ਨ ਦਾ ਸੀਨੀਅਰ ਕਮਾਂਡਰ ਸੀ। ਇੱਕ ਹੋਰ ਕਾਰਵਾਈ ਵਿੱਚ,ਇਜ਼ਰਾਈਲ ਨੇ ਹਿਜ਼ਬੁੱਲਾ ਦੀ ਕੁਲੀਨ 'ਰਾਧਵਾਨ ਫੋਰਸ' ਦੇ ਬਟਾਲੀਅਨ ਕਮਾਂਡਰ ਅਲੀ ਸਮੀਰ ਅਲ-ਹਾਜ ਹਸਨ ਨੂੰ ਵੀ ਮਾਰ ਮੁਕਾਇਆ ਹੈ। ਇਹ ਹਮਲਾ ਨਬਾਤੀਹ ਜ਼ਿਲ੍ਹੇ ਦੇ ਅੰਸਾਰ ਕਸਬੇ ਵਿੱਚ ਸਥਿਤ ਹਿਜ਼ਬੁੱਲਾ ਦੇ ਮੁੱਖ ਦਫ਼ਤਰ 'ਤੇ ਕੀਤਾ ਗਿਆ ਸੀ।

ਪੜ੍ਹੋ ਇਹ ਅਹਿਮ ਖ਼ਬਰ-  ਆਸਟ੍ਰੇਲੀਆ 'ਚ ਭਾਰਤੀ ਮੂਲ ਦੇ ਤਿੰਨ ਕਾਰੋਬਾਰੀਆਂ ਦੀਆਂ ਦੁਕਾਨਾਂ 'ਚ ਚੋਰੀ , ਪੁਲਿਸ ਦੀ ਦੇਰੀ 'ਤੇ ਭੜਕਿਆ ਗੁੱਸਾ

ਸ਼ਨੀਵਾਰ ਨੂੰ ਦੱਖਣੀ ਪਿੰਡ ਅੰਸਾਰ ਵਿੱਚ ਹੋਏ ਹਵਾਈ ਹਮਲਿਆਂ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਰਿਪੋਰਟਾਂ ਅਨੁਸਾਰ ਇਹ 2024 ਵਿੱਚ ਹੋਈ ਜੰਗਬੰਦੀ ਤੋਂ ਬਾਅਦ ਇਜ਼ਰਾਈਲ ਦੇ ਸਭ ਤੋਂ ਘਾਤਕ ਹਮਲਿਆਂ ਵਿੱਚੋਂ ਇੱਕ ਹੈ। ਇਜ਼ਰਾਈਲੀ ਫੌਜ ਨੇ ਦੱਸਿਆ ਕਿ ਜਿਸ ਸਮੇਂ ਹਸਨ ਦੇ ਮੁੱਖ ਦਫ਼ਤਰ 'ਤੇ ਹਮਲਾ ਹੋਇਆ, ਉਸ ਦਾ ਪਰਿਵਾਰ ਵੀ ਅੰਦਰ ਮੌਜੂਦ ਸੀ। ਇਜ਼ਰਾਈਲ ਨੇ ਇਨ੍ਹਾਂ ਹਮਲਿਆਂ ਨੂੰ ਹਿਜ਼ਬੁੱਲਾ ਦੇ ਉਸ ਡਰੋਨ ਹਮਲੇ ਦਾ ਜਵਾਬ ਦੱਸਿਆ ਹੈ, ਜਿਸ ਵਿੱਚ ਦੱਖਣੀ ਲੇਬਨਾਨ ਵਿੱਚ ਤਾਇਨਾਤ ਤਿੰਨ ਇਜ਼ਰਾਈਲੀ ਸੈਨਿਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ। ਇਜ਼ਰਾਈਲੀ ਪ੍ਰਧਾਨ ਮੰਤਰੀ ਦੇ ਦਫ਼ਤਰ ਨੇ ਪੁਸ਼ਟੀ ਕੀਤੀ ਹੈ ਕਿ ਫੌਜ ਨੇ ਉਸੇ ਦਫ਼ਤਰ ਨੂੰ ਨਿਸ਼ਾਨਾ ਬਣਾਇਆ ਹੈ ਜਿੱਥੋਂ ਇਸ ਹਮਲੇ ਦੇ ਹੁਕਮ ਦਿੱਤੇ ਗਏ ਸਨ।
ਇਸ ਖ਼ੂਨੀ ਟਕਰਾਅ ਦੌਰਾਨ, ਲੇਬਨਾਨ ਵਿੱਚ ਸੰਯੁਕਤ ਰਾਸ਼ਟਰ ਦੇ ਅੰਤਰਿਮ ਬਲ (UNIFIL) ਦੇ ਬੁਲਾਰੇ ਕੈਂਡਿਸ ਆਰਡੀਅਲ ਨੇ ਕਿਹਾ ਹੈ ਕਿ ਖੇਤਰ ਵਿੱਚ ਅੰਤਰਰਾਸ਼ਟਰੀ ਮੌਜੂਦਗੀ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਦੱਸਿਆ ਕਿ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਸਥਿਤੀ ਨੂੰ ਸੰਭਾਲਣ ਲਈ ਸੁਰੱਖਿਆ ਕੌਂਸਲ ਅੱਗੇ ਤਿੰਨ ਵਿਕਲਪ ਰੱਖੇ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News